ਫਿੱਗਰ ''ਤੇ ਕੁਮੈਂਟ ਕਰਨ ''ਤੇ ਹਿਮਾਂਸ਼ੀ ਦੀ ਮਾਂ ਨੇ ਪਾਰਸ ਛਾਬੜਾ ਨੂੰ ਦਿੱਤਾ ਮੂੰਹਤੋੜ ਜਵਾਬ

11/29/2019 9:52:51 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਮੁਕਾਬਲੇਬਾਜ਼ ਪਾਰਸ ਛਾਬਡਾ ਨੇ ਕੁਝ ਦਿਨ ਪਹਿਲਾਂ ਹਿਮਾਂਸ਼ੀ ਖੁਰਾਨਾ ਨਾਲ ਬਦਤਮੀਜ਼ੀ ਕੀਤੀ ਸੀ। ਹਿਮਾਂਸ਼ੀ ਨਾਲ ਬਹਿਸ ਦੌਰਾਨ ਉਨ੍ਹਾਂ ਨੇ ਹਿਸ਼ਾਨੀ ਦੇ ਫਿੱਗਰ ’ਤੇ ਕੁਮੈਂਟ ਕੀਤਾ ਸੀ, ਜਿਸ ਤੋਂ ਬਾਅਦ ਹਿਮਾਂਸ਼ੀ ਭੜਕ ਗਈ ਸੀ। ਹਾਲਾਂਕਿ ਬਾਅਦ ਵਿਚ ਪਾਰਸ ਨੇ ਉਨ੍ਹਾਂ ਕੋਲੋਂ ਮੁਆਫੀ ਵੀ ਮੰਗ ਲਈ ਸੀ ਅਤੇ ਗੱਲ ਉਥੇ ਹੀ ਖਤਮ ਹੋ ਗਈ ਪਰ ਇਸ ਮਾਮਲੇ ਨੂੰ ਲੈ ਕੇ ਹੁਣ ਹਿਮਾਂਸ਼ੀ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਹੈ । 
ਗੱਲਬਾਤ ਦੌਰਾਨ ਹਿਮਾਂਸ਼ੀ ਦੀ ਮਾਂ ਨੇ ਪਾਰਸ ਦੀ ਉਸ ਹਰਕਤ ’ਤੇ ਗੁੱਸਾ ਜ਼ਾਹਿਰ ਕੀਤਾ। ਉਨ੍ਹਾਂ ਨੇ ਕਿਹਾ, ‘‘ਹਰ ਕੋਈ ਦੇਖ ਰਿਹਾ ਹੈ ਕਿ ਪਾਰਸ ਕਿਵੇਂ ਲਾਈਨ ਕਰਾਸ ਕਰ ਰਿਹਾ ਹੈ। ਉਸ ਲੜਕੇ ਦਾ ਘਰ ਵਿਚ ਆਪਣਾ ਕੋਈ ਸਟੈਂਡ ਨਹੀਂ ਹੈ। ਜਦੋਂ ਹਿਮਾਂਸ਼ੀ ਘਰ ਵਿਚ ਗਈ ਸੀ ਤਾਂ ਉਸ ਨੇ ਪਾਰਸ ਨੂੰ ਭਰਾ ਮੰਨਿਆ ਸੀ ਪਰ ਪਾਰਸ ਨੇ ਹਿਮਾਂਸ਼ੀ ਨੂੰ ਲੈ ਕੇ ਕਾਫੀ ਚੀਪ ਗੱਲਾਂ ਕੀਤੀਆਂ। ਉਸ ਦੇ ਫਿੱਗਰ ’ਤੇ ਟਾਂਟ ਮਾਰਿਆ। ਮੈਂ ਸਿਰਫ ਇੰਨਾ ਕਹਿ ਸਕਦੀ ਹਾਂ ਕਿ ਲੋਕ ਪਾਰਸ ਦੀ ਪਰਵਰਿਸ਼ ਦੇਖ ਰਹੇ ਹਨ। ਕੋਣ ਭਰਾ ਆਪਣੀ ਭੈਣ ਨੂੰ ਅਜਿਹੀਆਂ ਗੱਲਾਂ ਬੋਲਦਾ ਹੈ। ਉਸ ਦੀ ਪਰਵਰਿਸ਼ ਅਜਿਹੇ ਮਾਹੌਲ ਵਿਚ ਹੋਈ ਹੈ ਕਿ ਉਸ ਨੂੰ ਪਤਾ ਹੀ ਨਹੀਂ ਹੈ ਕਿ ਰਿਸ਼ਤਿਆਂ ਦੀ ਕਿਵੇਂ ਇੱਜ਼ਤ ਕਰਨੀ ਚਾਹੀਦੀ ਹੈ। ਰਹੀ ਫਿੱਗਰ ਦੀ ਗੱਲ ਤਾਂ ਮੇਰੀ ਧੀ ਹਰ ਤਰ੍ਹਾਂ ਨਾਲ ਖੂਬਸੂਰਤ ਹੈ।’’
ਹਿਮਾਂਸ਼ੀ ਤੋਂ ਪਹਿਲਾਂ ਪਾਰਸ ਨੇ ਆਸਿਮ ਤੇ ਸ਼ੇਫਾਲੀ ਨੂੰ ਲੈ ਕੇ ਵੀ ਭੱਦੇ ਕੁਮੈਂਟ ਕੀਤੇ ਸੀ। ਜਿਸ ਕਾਰਨ ਸਲਮਾਨ ਖਾਨ ਨੇ ਪਾਰਸ ਦੀ ਕਲਾਸ ਲਗਾਈ ਸੀ। ਸਲਮਾਨ ਖਾਨ ਤੋਂ ਇਲਾਵਾ ਸ਼ੇਫਾਲੀ ਦੇ ਪਤੀ ਪਰਾਗ ਤਿਆਗੀ ਨੇ ਵੀ ਪਾਰਸ ਦੀ ਇਸ ਹਰਕਤ ’ਤੇ ਗੁੱਸਾ ਜ਼ਾਹਿਰ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News