ਸ਼ਹਿਨਾਜ਼ ਨੇ ਕਬੂਲਿਆ ਪਾਰਸ ਲਈ ਪਿਆਰ, ਸ਼ਰੇਆਮ ਕਿਹਾ,'I Love You', ਵੀਡੀਓ

12/6/2019 10:13:20 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਦਰਸ਼ਕਾਂ ਨੂੰ ਇਕ ਤੋਂ ਬਾਅਦ ਇਕ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਪਹਿਲਾਂ ਸ਼ੋਅ ਨੂੰ 5 ਹਫਤਿਆਂ ਲਈ ਵਧਾ ਦਿੱਤਾ ਗਿਆ। ਇਸ ਤੋਂ ਬਾਅਦ ਘਰ ਵਿਚ ਤਿੰਨ ਵਾਇਲਡ ਕਾਰਡ ਐਂਟਰੀਆਂ ਹੋਈਆਂ। ਹੁਣ ਘਰ ਫਿਰ ਤੋਂ ਦੋ ਹਿੱਸਿਆਂ ਵਿਚ ਵੰਡਿਆਂ ਨਜ਼ਰ ਆ ਰਿਹਾ ਹੈ। ਘਰ ਵਿਚ ਉਸ ਸਮੇਂ ਇਕ ਹੋਰ ਨਵਾਂ ਮੋੜ ਆ ਗਿਆ, ਜਦੋਂ ਪਾਰਸ ਛਾਬੜਾ ਨੂੰ ਘਰ ’ਚੋਂ ਬੇਘਰ ਕਰ ਦਿੱਤਾ ਗਿਆ।  
ਜੀ ਹਾਂ, ਪਾਰਸ ਘਰ ’ਚੋਂ ਬਾਹਰ ਹੋ ਗਏ ਹਨ। ਪਾਰਸ ਦੇ ਜਾਣ ’ਤੇ ਸਭ ਤੋਂ ਜ਼ਿਆਦਾ ਦੁੱਖ ਸ਼ਹਿਨਾਜ਼ ਨੂੰ ਹੋਇਆ।  ਸ਼ਹਿਨਾਜ਼ ਗਿੱਲ ਘਰ ਵਿਚ ਇਕ ਪਾਸੇ ਬੈਠ ਕੇ ਰੋ ਰਹੀ ਸੀ। ਜਦੋਂ ਆਸਿਮ ਉਨ੍ਹਾਂ ਨੂੰ ਰੋਣ ਦਾ ਕਾਰਨ ਪੁੱਛਦੇ ਹਨ ਤਾਂ ਉਹ ਦੱਸਦੀ ਹੈ- ਪਾਰਸ ਬਿੱਗ ਬੌਸ ਦੇ ਘਰ ’ਚੋਂ ਚਲਾ ਜਾਵੇਗਾ। ਸ਼ਾਇਦ ਉਹ ਕੁਝ ਦਿਨਾਂ ਲਈ ਜਾਵੇਗਾ। ਮੈਨੂੰ ਉਸ ਦੀ ਯਾਦ ਆਵੇਗੀ।

ਸ਼ਹਿਨਾਜ਼ ਗਿੱਲ  ਰੋਂਦੇ ਹੋਏ ਆਸਿਮ ਰਿਆਜ ਨੂੰ ਕਹਿੰਦੀ ਹੈ ਕਿ ਉਂਹ ਪਾਰਸ ਨੂੰ ਪਿਆਰ ਕਰਦੀ ਹੈ ਨਾਲ ਹੀ ਸ਼ਹਿਨਾਜ਼, ਆਸਿਮ ਕੋਲੋਂ ਪ੍ਰੋਮਿਸ ਲੈਂਦੀ ਹੈ ਉਹ ਇਸ ਬਾਰੇ ਵਿਚ ਕਿਸੇ ਨੂੰ ਵੀ ਨਹੀਂ ਦੱਸਾਂਗੇ। ਜਦੋਂ ਪਾਰਸ ਘਰ ’ਚੋਂ ਬਾਹਰ ਜਾਣ ਲੱਗਦੇ ਹਨ ਤਾਂ ਸ਼ਹਿਨਾਜ਼ ਉਨ੍ਹਾਂ ਨੂੰ ਰੋਂਦੇ ਹੋਏ ਗਲੇ ਮਿਲਦੀ ਹੈ ਅਤੇ ਆਈ ਲਵ ਯੂ ਕਹਿੰਦੀ ਹੈ। ਦਰਅਸਲ, ਪਾਰਸ ਛਾਬੜਾ ਆਪਣੀ ਉਂਗਲੀ ਦੀ ਸਰਜਰੀ ਕਰਾਉਣ ਲਈ ਘਰ ’ਚੋਂ ਬਾਹਰ ਗਏ ਹਨ। ਸੱਟ ਲੱਗਣ  ਕਾਰਨ ਉਨ੍ਹਾਂ ਨੂੰ ਕੁਝ ਦਿਨਾਂ ਲਈ ਘਰ ’ਚੋਂ ਬਾਹਰ ਭੇਜਿਆ ਗਿਆ ਹੈ। ਵੀਰਵਾਰ ਨੂੰ ਟੈਲੀਕਾਸਟ ਹੋਏ ਐਪੀਸੋਡ ਵਿਚ ਬਿੱਗ ਬੌਸ ਨੇ ਘਰਵਾਲਿਆਂ ਨੂੰ ਕੈਪਟੈਂਸੀ ਟਾਸਕ ਦਿੱਤਾ ਸੀ।
PunjabKesari
ਇਸ ਵਿਚਕਾਰ ਪਾਰਸ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹਨ। ਸੰਚਾਲਕ ਬਣਨ ਤੋਂ ਬਾਅਦ ਪਾਰਸ ਆਪਣੀ ਮਨਮਾਨੀ ਕਰਦੇ ਨਜ਼ਰ ਆਏ। ਉਹ ਟਾਸਕ ਵਿਚ ਪੱਖਪਾਤ ਕਰ ਰਹੇ ਸਨ। ਆਪਣੀ ਟੀਮ ਨੂੰ ਜਿਤਾਉਣ ਲਈ ਪਾਰਸ ਨੇ ਕੁਝ ਅਜਿਹੀਆਂ ਚੀਜ਼ਾਂ ਕੀਤੀਆਂ, ਜਿਸ ਦੇ ਨਾਲ ਸਭ ਆਪਸ ਵਿਚ ਲੜਣ ਲੱਗੇ। ਪਾਰਸ ਦੀ ਮਨਮਾਨੀ ਕਾਰਨ ਇਸ ਟਾਸਕ ਨੂੰ ਰੱਦ ਕਰ ਦਿੱਤਾ ਗਿਆ। ਉਥੇ ਹੀ ਇਸ ਟਾਸਕ ਵਿਚ ਧੱਕਾਮੁੱਕੀ ਦੇ ਚਲਦੇ ਸਿਧਾਰਥ ਨੂੰ ਫਿਰ ਤੋਂ ਦੋ ਹਫਤਿਆਂ ਲਈ ਨੌਮੀਨੇਟ ਕਰ ਦਿੱਤਾ ਗਿਆ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News