ਕਿਸੇ ਆਲੀਸ਼ਾਨ ਮਹਿਲ ਤੋਂ ਘੱਟ ਨਹੀਂ ਹੈ ਧਰਮਿੰਦਰ ਦਾ ''ਫਾਰਮ ਹਾਊਸ''

12/6/2019 10:35:03 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਹੀਮੈਨ ਧਰਮਿੰਦਰ ਇੰਨ੍ਹੀਂ ਦਿਨੀਂ ਚਕਾਚੌਂਧ ਤੋਂ ਦੂਰ ਆਪਣੇ ਫਾਰਮ ਹਾਊਸ 'ਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਧਰਮਿੰਦਰ ਅਕਸਰ ਹੀ ਫਾਰਮ ਹਾਊਸ ਤੋਂ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਧਰਮਿੰਦਰ ਮੇਥੀ ਦੇ ਪਰਾਂਠੇ ਖਾਂਧੇ ਹੋਏ ਆਪਣਾ ਬੰਗਲਾ ਦਿਖਾ ਰਹੇ ਹਨ।

ਧਰਮਿੰਦਰ ਦੇ ਬੰਗਲਾ ਦਾ ਵੀਡੀਓ ਦੇਖ ਕੇ ਤੁਸੀਂ ਖੁਦ ਸਮਝ ਜਾਓਗੇ ਕਿ ਇਸ ਦੀ ਕੀਮਤ ਕਰੋੜਾਂ 'ਚ ਹੀ ਹੋਵੇਗੀ। ਵੀਡੀਓ 'ਚ ਵੱਡੀਆਂ-ਵੱਡੀਆਂ ਮੂਰਤੀਆਂ ਨਾਲ ਫਵਾਰੇ ਦਾ ਨਜ਼ਾਰਾ ਕਾਫੀ ਸ਼ਾਨਦਾਰ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਬੰਗਲਾ ਦਿਖਾਉਣ ਤੋਂ ਬਾਅਦ ਧਰਮਿੰਦਰ ਖੁਦ ਵੀ ਨਜ਼ਰ ਆਏ ਤੇ ਉਹ ਵੀ ਮੇਥੀ ਦੇ ਪਰਾਂਠਿਆਂ ਤੇ ਚਾਹ ਦਾ ਸਵਾਦ ਲੈਂਦੇ ਹੋਏ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਧਰਮਿੰਦਰ ਨੇ ਕੈਪਸ਼ਨ 'ਚ ਲਿਖਿਆ, ''ਇਹ ਸਭ ਕੁਝ ਉਸ ਨੇ ਦਿੱਤਾ ਹੈ, ਜੋ ਚੁਪਚਾਪ ਇਕ ਦਿਨ ਲੈ ਜਾਵੇਗਾ। ਜ਼ਿੰਦਗੀ ਬਹੁਤ ਖੂਬਸੂਰਤ ਹੈ ਦੋਸਤੋਂ, ਇਸ ਨੂੰ ਸ਼ਾਨਦਾਰ ਢੰਗ ਨਾਲ ਜਿਓ। ਚੇਅਰ ਅੱਪ।''

ਦੱਸ ਦਈਏ ਕਿ ਫੈਨਜ਼ ਧਰਮਿੰਦਰ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਧਰਮਿੰਦਰ ਦਾ ਅਸਲੀ ਨਾਂ ਧਰਮ ਸਿੰਘ ਦਿਓਲ ਹੈ। ਉਨ੍ਹਾਂ ਨੇ ਆਪਣਾ ਬਚਪਨ ਸਾਹਨੇਵਾਲ 'ਚ ਗੁਜਾਰਿਆ ਹੈ।

ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 1960 'ਚ ਅਰਜੁਨ ਹਿੰਗੋਰਾਨੀ ਦੀ ਫਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਨ੍ਹਾਂ ਦੀ ਆਖਰੀ ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਸੀ।

 

 
 
 
 
 
 
 
 
 
 
 
 
 
 

Ye sab kuchh.....uss ne diya hai jo.....chupchap .... ikk din.... le jaye ga woh..... ZINDGI......badi khoobsoorat hai dosto..... jio isse ....JI jaan se jio......love you..... cheer up 👍

A post shared by Dharmendra Deol (@aapkadharam) on Dec 4, 2019 at 4:00pm PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News