ਛੋਟੇ ਪਰਦੇ ''ਤੇ ਹੋਈ ਗੁੱਥੀ ਦੀ ਵਾਪਸੀ, ਸਲਮਾਨ ਦਾ ਹੱਸ-ਹੱਸ ਕੇ ਹੋਇਆ ਬੁਰਾ ਹਾਲ

12/13/2019 4:25:15 PM

ਨਵੀਂ ਦਿੱਲੀ(ਬਿਊਰੋ)- ਗੁੱਥੀ ਯਾਨੀ ਕਿ ਸੁਨੀਲ ਗਰੋਵਰ ਇਕ ਵਾਰ ਫਿਰ ਛੋਟੇ ਪਰਦੇ 'ਤੇ ਆਪਣੀ ਮਾਸੂਮ ਸ਼ਰਾਰਤਾਂ ਨਾਲ ਵਾਪਸੀ ਕਰਨ ਜਾ ਰਹੇ ਹਨ। ਇਸ ਵਾਰ ਗੁੱਥੀ ਦਾ ਟਿਕਾਣਾ ‘ਬਿੱਗ ਬੌਸ 13’ ਹੈ, ਜਿੱਥੇ ਉਹ ਸ਼ੋਅ ਦੇ ਹੋਸਟ ਸਲਮਾਨ ਖਾਨ ਨਾਲ ਜੰਮ ਕੇ ਮਸਤੀ ਕਰਨਗੇ। ਕਲਰਜ਼ ਨੇ ਗੁੱਥੀ ਦਾ ਪ੍ਰੋਮੋ ਟਵਿਟਰ 'ਤੇ ਸ਼ੇਅਰ ਕੀਤਾ ਹੈ। ਪ੍ਰੋਮੋ 'ਚ ਜਿਵੇਂ ਹੀ ਗੁੱਥੀ (ਸੁਨੀਲ ਗਰੋਵਰ) ਦੀ ਸਟੇਜ 'ਤੇ ਐਂਟਰੀ ਹੁੰਦੀ ਹੈ, ਸਲਮਾਨ ਖਾਨ ਦਾ ਹੱਸ-ਹੱਸ ਕੇ ਬੁਰਾ ਹਾਲ ਹੋ ਜਾਂਦਾ ਹੈ। ਗੁੱਥੀ ਸਲਮਾਨ ਖਾਨ ਨਾਲ ਲਿਪਟ ਜਾਂਦੇ ਹਨ ਤੇ ਸਲਮਾਨ ਬਚਣ ਦੀ ਕੋਸ਼ਿਸ਼ ਕਰਦੇ ਹਨ। ਇਸ ’ਤੇ ਸੁਨੀਲ ਗਰੋਵਰ (ਗੁੱਥੀ) ਕਹਿੰਦੇ ਹੈ ਕਿ ਕਲ ਰਾਤ ਬਿੱਗ ਬੌਸ ਮੇਰੇ ਸੁਪਨੇ 'ਚ ਆਏ ਸਨ। ਗੁੱਥੀ ਵੀਕ ਐਂਡ ਦਾ ਵਾਰ ਐਪੀਸੋਡ 'ਚ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣਗੇ।


ਸੁਨੀਲ ਗਰੋਵਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,‘ਜੂਸ ਮੀ।’ ਦੱਸ ਦੇਈਏ ਕਿ ਇਸ ਸਾਲ ਸੁਨੀਲ ਗਰੋਵਰ ਸਲਮਾਨ ਖਾਨ ਨਾਲ ਫਿਲਮ ‘ਭਾਰਤ’ ਵਿਚ ਨਜ਼ਰ ਆਏ ਸਨ। ਸਲਮਾਨ ਖਾਨ ਖੁੱਦ ਗੁੱਥੀ ਦੇ ਫੈਨ ਹਨ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News