ਸਤਿੰਦਰ ਸੱਤੀ ਨੂੰ ਕੌਰ ਬੀ ਤੇ ਗੁਰਲੇਜ਼ ਅਖਤਰ ਨੇ ਦਿੱਤਾ ਇਹ ਵੱਡਾ ਸਰਪ੍ਰਾਈਜ਼ (ਵੀਡੀਓ)

12/13/2019 4:29:36 PM

ਜਲੰਧਰ (ਬਿਊਰੋ) — ਸਤਿੰਦਰ ਸੱਤੀ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਨਾਇਆ। ਜਨਮਦਿਨ ਵਾਲੇ ਦਿਨ ਕੁਝ ਖਾਸ ਦੋਸਤਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ, ਜਿਸ ਦੀ ਵੀਡੀਓ ਸਤਿੰਦਰ ਸੱਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਪਿਆਰ ਦਿਲ 'ਚ ਹੋਵੇ ਤਾਂ ਹਰ ਰੋਜ਼ ਜਨਮਦਿਨ ਹੈ...ਬਹੁਤ ਧੰਨਵਾਦ ਗੁਰਲੇਜ਼ ਅਖਤਰ, ਕੌਰ ਬੀ ਤੇ ਕੁਲਵਿੰਦਰ ਕੈਲੀ ਇੰਨਾ ਵਧੀਆ ਸਰਪ੍ਰਾਈਜ਼ ਤੇ ਇੰਨਾਂ ਪਿਆਰ ਦੇਣ ਲਈ...ਇਹ ਬਰਥਡੇ ਦਾ ਸਭ ਤੋਂ ਵਧੀਆ ਤੋਹਫਾ...ਘੈਂਟ ਕੁੜੀਆਂ।''

 
 
 
 
 
 
 
 
 
 
 
 
 
 

Pyar Dil ch hove ta har roz janamdin hai , thank you @gurlejakhtarmusic @kaurbmusic @kulwinderkally for so much love 💓 and surprise . This is the best bday gift . Ghaint kudiya 😊🙏🙏

A post shared by Satinder Satti (@satindersatti) on Dec 12, 2019 at 12:23pm PST


ਦੱਸ ਦਈਏ ਕਿ ਵੀਡੀਓ 'ਚ ਗੁਰਲੇਜ਼ ਅਖਤਰ, ਕੌਰ ਬੀ ਤੇ ਕੁਲਵਿੰਦਰ ਕੈਲੀ ਸਤਿੰਦਰ ਸੱਤੀ ਲਈ ਬਰਥਡੇ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਵੀਡੀਓ 'ਚ ਦਿਲਜੀਤ ਦੋਸਾਂਝ ਦਾ ਬਰਥਡੇ ਵਾਲਾ ਗੀਤ ਵੀ ਵੱਜ ਰਿਹਾ ਹੈ। ਵੀਡੀਓ 'ਚ ਸਾਰੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Surprise COMING SOON..........,

A post shared by Satinder Satti (@satindersatti) on Dec 3, 2019 at 7:31am PST


ਦੱਸਣਯੋਗ ਹੈ ਕਿ ਸਤਿੰਦਰ ਸੱਤੀ ਨੂੰ ਜ਼ਿਆਦਾਤਰ ਲੋਕ ਇਕ ਐਂਕਰ ਤੇ ਗਾਇਕਾ ਦੇ ਤੌਰ 'ਤੇ ਹੀ ਜਾਣਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਵੀ ਕੀਤੀ ਹੋਈ ਹੈ ਪਰ ਉਨ੍ਹਾਂ ਦਾ ਰੁਝਾਨ ਗਾਇਕੀ ਤੇ ਐਂਕਰਿੰਗ ਵੱਲ ਜ਼ਿਆਦਾ ਸੀ, ਜਿਸ ਕਰਕੇ ਉਨ੍ਹਾਂ ਨੇ ਵਕਾਲਤ ਕਰਨ ਦੀ ਬਜਾਏ ਐਂਕਰਿੰਗ 'ਚ ਕਰੀਅਰ ਚੁਣਿਆ। ਉਨ੍ਹਾਂ ਦਾ ਜਨਮ ਗੁਰਦਾਸਪੁਰ ਦੇ ਬਟਾਲਾ 'ਚ ਹੋਇਆ ਤੇ ਸਕੂਲੀ ਦੌਰ ਦੌਰਾਨ ਉਨ੍ਹਾਂ ਨੂੰ ਕਵਿਤਾਵਾਂ ਪੜ੍ਹਨ ਦਾ ਸ਼ੌਂਕ ਸੀ ਤੇ ਸਕੂਲ 'ਚ ਹੋਣ ਵਾਲੇ ਹਰ ਸੱਭਿਆਚਾਕ ਪ੍ਰੋਗਰਾਮ 'ਚ ਹਿੱਸਾ ਲੈਂਦੇ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਐਂਕਰਿੰਗ 'ਚ ਉਹ ਸ਼ਾਇਰੀ ਤੇ ਕਵਿਤਾ 'ਚ ਖੂਬ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ ਸਤਿੰਦਰ ਸੱਤੀ ਗਾਇਕੀ ਦੇ ਖੇਤਰ 'ਚ ਵੀ ਵਾਹ-ਵਾਹ ਖੱਟ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News