ਗੁੱਸੇ ’ਚ ਆਏ ਸਲਮਾਨ ਨੇ ਸ਼ਹਿਨਾਜ਼ ਨੂੰ ਦਿਖਾਇਆ ਬਾਹਰ ਦਾ ਰਸਤਾ
1/12/2020 9:37:27 AM
ਮੁੰਬਈ(ਬਿਊਰੋ)- ਟੀ.ਵੀ. ਰਿਐਲਟੀ ਸ਼ੋਅ ‘ਬਿੱਗ ਬੌਸ 13’ 'ਚ ਡਰਾਮੇ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੇ ਹਨ। ਹਫਤਾ ਭਰ ਹੋਏ ਲੜਾਈ-ਝਗੜਿਆਂ ਨੂੰ ‘ਵੀਕੈਂਡ ਕੀ ਵਾਰ’ 'ਚ ਸਲਮਾਨ ਖਾਨ ਵੱਲੋਂ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਹਫਤੇ ਘਰ ਦੀਆਂ ਐਕਟੀਵਿਟੀਜ਼ ਨੂੰ ਲੈ ਕੇ ਸਲਮਾਨ ਖਾਨ ਸ਼ਹਿਨਾਜ਼ ਗਿੱਲ ਦੀ ਕਲਾਸ ਲਾਉਣ ਵਾਲੇ ਹਨ। ਸਲਮਾਨ ਖਾਨ ਨੇ ਸਿਧਾਰਥ ਸ਼ੁਕਲਾ ਨੂੰ ਵੀ ਸ਼ਹਿਨਾਜ਼ ਲਈ ਚਿਤਾਵਨੀ ਦਿੱਤੀ ਹੈ। ਹਾਲ ਹੀ 'ਚ ਕਲਰਸ ਚੈਨਲ ਵੱਲੋਂ ਵੀਕੈਂਡ ਕਾ ਵਾਰ ਦੀ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ 'ਚ ਸਲਮਾਨ ਖਾਨ ਸ਼ਹਿਨਾਜ਼ ਗਿੱਲ 'ਤੇ ਕਾਫੀ ਗੁੱਸਾ ਕੱਢਦੇ ਨਜ਼ਰ ਆ ਰਹੇ ਹਨ। ਸਲਮਾਨ ਖਾਨ ਸ਼ਹਿਨਾਜ਼ ਨਾਲ ਉਸ ਦੇ ਰਵੱਈਏ ਬਾਰੇ ਗੱਲਬਾਤ ਕਰਦੇ ਹਨ, ਜਿਸ ਦੇ ਜਵਾਬ 'ਚ ਉਹ ਕਹਿੰਦੀ ਹੈ, ਸਰ ਮੈਂ ਤੁਹਾਨੂੰ ਵੀ ਜਵਾਬ ਨਹੀਂ ਦੇਣਾ। ਇਹ ਸੁਣ ਕੇ ਸਲਮਾਨ ਕਾਫੀ ਗੁੱਸੇ ਹੋ ਜਾਂਦੇ ਹਨ ਤੇ ਉਸ 'ਤੇ ਚੀਕਦੇ ਹਨ। ਅੱਗੇ ਸਲਮਾਨ ਕਹਿੰਦੇ ਹਨ, 'ਸਿਰ ਪਿੱਟਣਾ, ਰੋਣਾ-ਧੋਣਾ, ਇਹ ਸਭ ਡਰਾਮਾ, ਇਹ ਨਾਟਕ ਮੇਰੇ ਸਾਹਮਣੇ ਨਹੀਂ ਕਰਨਾ।' ਸਲਮਾਨ ਨੂੰ ਗੁੱਸੇ 'ਚ ਦੇਖ ਸ਼ਹਿਨਾਜ਼ ਗਿੱਲ ਜ਼ੋਰ-ਜ਼ੋਰ ਦੀ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ, 'ਤੁਸੀਂ ਮੈਨੂੰ ਧੋਖਾ ਦਿੱਤਾ ਹੈ।' ਇਸ ਦੇ ਜਵਾਬ 'ਚ ਸਲਮਾਨ ਨੇ ਕਿਹਾ, 'ਮੈਂ ਇੱਥੇ ਤੁਹਾਡੇ ਨਾਲ ਬੜੀ ਇੱਜ਼ਤ ਨਾਲ ਪੇਸ਼ ਆਉਂਦਾ ਹਾਂ, ਮੇਰੇ ਨਾਲ ਵੀ ਇੱਜ਼ਤ ਨਾਲ ਪੇਸ਼ ਆਓ।'
ਸ਼ਹਿਨਾਜ਼ ਸਲਮਾਨ ਦਾ ਅਜਿਹਾ ਬਦਲਿਆ ਮਿਜ਼ਾਜ ਦੇਖ ਕੇ ਕਾਫੀ ਰੋਂਦੀ ਹੈ ਤੇ ਕਹਿੰਦੀ ਹੈ ਕਿ ਉਸ ਨੇ ਇੱਥੇ ਨਹੀਂ ਰਹਿਣਾ ਹੈ। ਇਸ 'ਤੇ ਸਲਮਾਨ ਨੇ ਕਿਹਾ ਕਿ ਨਾ ਰਹੋ। ਇਹ ਸੁਣ ਕੇ ਸ਼ਹਿਨਾਜ਼ ਗਿੱਲ ਬਚਕਾਨੀ ਹਰਕਤ ਕਰਦੀ ਹੋਈ ਗੇਟ ਕੋਲ ਜਾ ਕੇ ਖੜ੍ਹੀ ਹੋ ਜਾਂਦੀ ਹੈ। ਅੱਗੇ ਸਲਮਾਨ ਸਾਰੇ ਘਰ ਵਾਲਿਆਂ ਸਾਹਮਣੇ ਸਿਧਾਰਥ ਸ਼ੁਕਲਾ ਨੂੰ ਚਿਤਾਵਨੀ ਦਿੰਦਿਆਂ ਕਹਿੰਦੇ ਹਨ, 'ਤੁਹਾਨੂੰ ਇਸ ਲੜਕੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੇ ਨਾਲ ਪਿਆਰ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਸਲਮਾਨ ਖਾਨ ਸ਼ਹਿਨਾਜ਼ ਗਿੱਲ ਨਾਲ ਸਿਰਫ ਹਾਸਾ-ਮਜ਼ਾਕ ਕਰਦੇ ਹੀ ਨਜ਼ਰ ਆਏ ਹਨ। ਕਈ ਵਾਰ ਤਾਂ ਅਜਿਹਾ ਵੀ ਦੇਖਣ ਨੂੰ ਮਿਲਿਆ ਹੈ, ਜਦੋਂ ਸ਼ਹਿਨਾਜ਼ ਦੀ ਗਲਤੀ ਹੋਣ ਦੇ ਬਾਵਜੂਦ ਸਲਮਾਨ ਨੇ ਉਨ੍ਹਾਂ ਕਾਫੀ ਪਿਆਰ ਨਾਲ ਸਮਝਾਇਆ ਹੈ। ਅਜਿਹੇ ਵਿਚ ਸਲਮਾਨ ਖਾਨ ਦਾ ਇਹ ਭੜਕਿਆ ਹੋਇਆ ਰੂਪ ਦੇਖਣਾ ਹਰ ਕਿਸੇ ਦੇ ਲਈ ਹੈਰਾਨ ਕਰਨ ਵਾਲਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਆਖਰੀ ਵਾਰ ਸਕ੍ਰੀਨ ''ਤੇ ਨਜ਼ਰ ਆਵੇਗਾ ਰਾਜਵੀਰ ਜਵੰਦਾ; ਫ਼ਿਲਮ ‘ਯਮਲਾ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ
