ਸ਼ਹਿਨਾਜ਼ ''ਤੇ ਮੁੜ ਭੜਕੇ ਸਲਮਾਨ, ਕਿਹਾ- ''ਖੁੱਦ ਨੂੰ ਕੈਟਰੀਨਾ ਸਮਝਣ ਲੱਗ ਪਈ ਹੈ''

1/12/2020 2:41:01 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ’ਚ ‘ਵੀਕੈਂਡ ਕਾ ਵਾਰ’ 'ਚ ਉਹ ਹੋਇਆ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਸ਼ੋਅ ਦੇ ਹੋਸਟ ਸਲਮਾਨ ਖਾਨ ਜਿਸ ਮੁਕਾਬਲੇਬਾਜ਼ ਨਾਲ ਸਭ ਤੋਂ ਜ਼ਿਆਦਾ ਕਰਦੇ ਸਨ, ਉਸੇ ਦੀ ਉਨ੍ਹਾਂ ਜ਼ਬਰਦਸਤ ਕਲਾਸ ਲਗਾਈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ, ਖੁਦ ਨੂੰ ਪੰਜਾਬੀ ਦੀ ਕੈਟਰੀਨਾ ਕੈਫ ਕਹਿਣ ਵਾਲੀ ਸ਼ਹਿਨਾਜ਼ ਗਿੱਲ ਦੀ। ਇਸ ਹਫਤੇ ਸਲਮਾਨ ਖਾਨ ਸ਼ਹਿਨਾਜ਼ ਤੋਂ ਕਾਫੀ ਨਾਰਾਜ਼ ਦਿਸੇ। ਬੀਤੇ ਦਿਨੀਂ ਉਨ੍ਹਾਂ ਸ਼ਹਿਨਾਜ਼ ਦੀ ਕਾਫੀ ਕਲਾਸ ਲਗਾਈ ਤੇ ਸਿਧਾਰਥ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਸ਼ਹਿਨਾਜ਼ ਕੋਲੋਂ ਬੱਚ ਕੇ ਰਹਿਣ। ਇੰਨਾ ਹੀ ਨਹੀਂ ਸਲਮਾਨ ਨੇ ਸ਼ਹਿਨਾਜ਼ ਨੂੰ ਘਰੋਂ ਬਾਹਰ ਕੱਢਣ ਲਈ ਦਰਵਾਜ਼ਾ ਵੀ ਖੁੱਲ੍ਹਵਾ ਦਿੱਤਾ।

 
 
 
 
 
 
 
 
 
 
 
 
 
 

Aaj @BeingSalmanKhan ke saamne bhi @shehnaazgill ne ki aisi harkat ki unhe warn karna pada @realsidharthshukla ko! Jaaniye iski wajah aaj raat 9 baje. Anytime on @Voot. @Vivo_India #BiggBoss13 #BiggBoss #BB13 #SalmanKhan

A post shared by Colors TV (@colorstv) on Jan 11, 2020 at 3:48am PST


ਸਲਮਾਨ ਦਾ ਇਹ ਗੁੱਸਾ ਅੱਜ ਵੀ ਦੇਖਣ ਨੂੰ ਮਿਲੇਗਾ। ਅੱਜ ਸਲਮਾਨ ਖਾਨ ਇਕ ਵਾਰ ਫਿਰ 'ਬਿੱਗ ਬੌਸ ਹਾਊਸ' 'ਚ ਐਂਟਰੀ ਕਰਨਗੇ ਪਰ ਸ਼ਹਿਨਾਜ਼ ਉਨ੍ਹਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਵੇਗੀ, ਜਿਸ ਕਾਰਨ ਭਾਈਜਾਨ ਹੋਰ ਨਾਰਾਜ਼ ਹੋ ਜਾਣਗੇ। ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿਚ ਸਲਮਾਨ ਘਰ ਦੇ ਅੰਦਰ ਜਾਂਦੇ ਦਿਖਾਈ ਦੇ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਦੇ ਘਰ 'ਚ ਜਾਣ ਤੋਂ ਬਾਅਦ ਸਾਰੇ ਘਰ ਵਾਲਿਆਂ ਨਾਲ ਮੁਲਾਕਾਤ ਕਰਦੇ ਹਨ ਪਰ ਸ਼ਹਿਨਾਜ਼ ਗਾਰਡਨ ਏਰੀਆ 'ਚ ਬੈਠੀ ਰਹਿੰਦੀ ਹੈ ਤੇ ਅੰਦਰ ਆਉਣ ਤੋਂ ਮਨ੍ਹਾਂ ਕਰ ਦਿੰਦੀ ਹੈ। ਸਿਧਾਰਥ ਉਸ ਨੂੰ ਅੰਦਰ ਆਉਣ ਲਈ ਕਹਿੰਦੇ ਹਨ ਪਰ ਉਹ ਨਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਸਲਮਾਨ ਨੂੰ ਕਹਿਣ ਕਿ ਉਹ ਮੈਨੂੰ ਬਾਹਰ ਆ ਕੇ ਮਿਲਣ।

 

 
 
 
 
 
 
 
 
 
 
 
 
 
 

@BeingSalmanKhan ke saath kiye #ShehnaazGill ke iss bartaav ka kya hoga nateeja? Dekhiye aaj raat 9 baje only on #WeekendKaVaar. Anytime on @voot. @vivo_india @daburamlaindia @bharat.pe #BiggBoss13 #BiggBoss #BB13 #SalmanKhan

A post shared by Colors TV (@colorstv) on Jan 11, 2020 at 9:40pm PST

ਇਸ ਤੋਂ ਬਾਅਦ ਸਲਮਾਨ, ਸਿਧਾਰਥ ਨੂੰ ਨਾ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਨਾ ਮਨਾਏ। ਹਾਲਾਂਕਿ ਬਾਅਦ 'ਚ ਸ਼ਹਿਨਾਜ਼, ਸਲਮਾਨ ਨਾਲ ਗੱਲ ਕਰਨ ਬਾਰੇ ਕਹਿੰਦੀ ਹੈ ਪਰ ਸਲਮਾਨ ਨਾ ਕਰ ਦਿੰਦੇ ਹਨ। ਸਲਮਾਨ ਗੁੱਸੇ 'ਚ ਕਹਿੰਦੇ ਹਨ ਕਿ 'ਇਸ ਘਰ 'ਚ ਬਦਤਮੀਜ਼ੀ ਦੀ ਕੋਈ ਜਗ੍ਹਾ ਨਹੀਂ ਹੈ, ਚਾਰ ਆਦਮੀ ਕੀ ਜਾਣਨ ਲੱਗ ਗਏ ਖੁੱਦ ਨੂੰ ਕੈਟਰੀਨਾ ਕੈਫ ਸਮਝਣ ਲੱਗ ਗਈ ਹੈ।' ਹੁਣ ਦੇਖਣਾ ਪਵੇਗਾ ਕਿ ਕੀ ਸ਼ਹਿਨਾਜ਼, ਸਲਮਾਨ ਖਾਨ ਨੂੰ ਮਨਾ ਸਕੇਗੀ? ਕੀ ਸਲਮਾਨ ਦਾ ਗੁੱਸਾ ਸ਼ਾਂਤ ਹੋਵੇਗਾ? ਇਹ ਤਾਂ ਅੱਜ ਆਉਣ ਵਾਲੇ ਐਪੀਸੋਡ 'ਚ ਹੀ ਪਤਾ ਲੱਗੇਗਾ।
 

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News