ਟੀ.ਵੀ. ਐਕਟਰ ਐਲੀ ਗੋਨੀ ਨੇ ਉਡਾਇਆ ਮਧੁਰਿਮਾ ਤੁੱਲੀ ਦਾ ਮਜ਼ਾਕ, ਟਵੀਟ ਕਰਕੇ ਦਿੱਤੀ ਇਹ ਸਲਾਹ

1/13/2020 4:50:15 PM

ਮੁੰਬਈ(ਬਿਊਰੋ)- ਬੀਤੇ ਦਿਨੀਂ 'ਬਿੱਗ ਬੌਸ' ਹਾਊਸ ਕਾਮੇਡੀ ਕਲੱਬ 'ਚ ਨਜ਼ਰ ਆਇਆ। ਘਰ ਦੇ ਹਰ ਮੁਕਾਬਲੇਬਾਜ਼ ਨੇ ਆਪਣੇ ਅੰਦਾਜ਼ 'ਚ ਕਾਮੇਡੀ ਕੀਤੀ ਤੇ ਦਰਸ਼ਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ। ਇਸ ਟਾਸਕ 'ਚ ਆਸਿਮ ਤੇ ਸ਼ਹਿਨਾਜ਼ ਨੇ ਜਿੱਤ ਹਾਸਲ ਕੀਤੀ। ਉੱਥੇ ਹੀ ਕੁਝ ਮੁਕਾਬਲੇਬਾਜ਼ਾਂ ਨੇ ਦਰਸ਼ਕਾਂ ਨੂੰ ਜ਼ਿਆਦਾ ਇੰਪ੍ਰੈਸ ਕੀਤਾ ਤਾਂ ਕੁਝ ਅਜਿਹਾ ਨਾ ਕਰ ਸਕੇ। ਕੁੱਲ ਮਿਲਾ ਕੇ ਪੂਰਾ ਐਪੀਸੋਡ ਕਾਫੀ ਹਾਸੇ-ਮਜ਼ਾਕ ਭਰਿਆ ਸੀ। ਇਸੇ ਦੌਰਾਨ ਇਕ ਟੀ.ਵੀ. ਅਦਾਕਾਰ ਨੂੰ ਮਧੁਰਿਮਾ ਦੀ ਕਾਮੇਡੀ ਬਿਲਕੁਲ ਪਸੰਦ ਨਾ ਆਈ ਤੇ ਉਨ੍ਹਾਂ ਮਧੁਰਿਮਾ ਦਾ ਮਜ਼ਾਕ ਉਡਾਇਆ।


ਅਸੀਂ ਗੱਲ ਕਰ ਰਹੇ ਹਾਂ ਟੀ.ਵੀ. ਸੀਰੀਅਲ ‘ਯੇ ਹੈ ਮਹੱਬਤੇਂ’ ਵਿਚ ਰੋਮੀ ਭੱਲਾ ਦਾ ਕਿਰਦਾਰ ਨਿਭਾਉਣ ਵਾਲੇ ਐਲੀ ਗੋਨੀ ਦੀ। ਐਲੀ ਗੋਨੀ ਨੇ ਟਵੀਟ ਕਰਕੇ ਮਧੁਰਿਮਾ ਦੀ ਕਾਮੇਡੀ ਦੀ ਮਜ਼ਾਕ ਉਡਾਇਆ ਹੈ। ਅਦਾਕਾਰ ਨੇ ਟਵੀਟ ਕੀਤਾ,‘‘ਮਧੁਰਿਮਾ ਤੂ ਮੁੜ ਚੱਪਲ ਹੀ ਮਾਰ ਪਰ ਪਲੀਜ਼ ਕਦੇ ਕਾਮੇਡੀ ਨਾ ਕਰਨਾ।’’ ਮਧੁਰਿਮਾ ਨੇ ਆਪਣੇ ਕਾਮੇਡੀ 'ਚ ਸਿਧਾਰਥ ਸ਼ੁਕਲਾ ਤੇ ਸਾਬਕਾ ਬੁਆਏਫਰੈਂਡ ਨੂੰ ਵਿਸ਼ਾਲ ਆਦਿਤਿਆ ਸਿੰਘ ਨੂੰ ਟਾਰਗੈੱਟ ਕੀਤਾ ਸੀ।

 

 
 
 
 
 
 
 
 
 
 
 
 
 
 

Maza to @realsidharthshukla ko Bhi khoob Aaya jab unke maze liye #MadhurimaTuli ne. keep Supporting #madhurima in #biggboss13 Outfit by @doieknbyapoorvamahajan Styled by @shailjaanand Jewellery by @the_jewel_gallery

A post shared by Madhurima Tuli (@madhurimatuli) on Jan 11, 2020 at 12:08am PST

ਬਿੱਗ ਬੌਸ ’ਚ ਜਲਦ ਸ਼ੁਰੂ ਹੋਵੇਗਾ ਫੈਮਿਲੀ ਵੀਕ

ਖਬਰ ਹੈ ਕਿ ਇਸ ਹਫਤੇ ਫੈਮਿਲੀ ਵੀਕ ਸ਼ੁਰੂ ਹੋ ਜਾਵੇਗਾ। ਸਾਰੇ ਮੈਬਰਾਂ ਨੂੰ ਕਰੀਬ 3 ਮਹੀਨੇ ਬਾਅਦ ਆਪਣੇ ਘਰਵਾਲਿਆਂ ਨਾਲ ਮਿਲਣ ਦਾ ਮੌਕਾ ਮਿਲੇਗਾ। ਫੈਮਿਲੀ ਵੀਕ ਤੋਂ ਬਾਅਦ ਮੁਕਾਬਲੇਬਾਜ਼ਾਂ ਦੇ ਰਿਸ਼ਤਿਆਂ ਵਿਚ ਅਤੇ ਘਰ ਦੇ ਮਾਹੌਲ ਵਿਚ ਬਦਲਾਅ ਦੇਖਣ ਨੂੰ ਮਿਲੇਗਾ। ਨਾਲ ਹੀ ਕਈ ਘਰਵਾਲੇ ਸ਼ੋਅ ਵਿਚ ਆ ਕੇ ਮੁਕਾਬਲੇਬਾਜ਼ਾਂ ਦੀ ਕਲਾਸ ਲਗਾਉਂਦੇ ਦਿਖਾਈ ਦੇਣਗੇ। ਫੈਮਿਲੀ ਵੀਕ ਵਿਚ ਕਾਫੀ ਮੈਲੋ ਡਰਾਮਾ ਅਤੇ ਇਮੋਸ਼ਨ ਦਿਖਾਈ ਦੇਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News