ਬਿੱਗ ਬੌਸ ਦੇ ਘਰ 'ਚ ਲੱਗੀ ਹਿਨਾ ਖਾਨ ਦੀ ਕਚਿਹਰੀ, ਕੀਤਾ ਸ਼ਹਿਨਾਜ਼ ਤੇ ਆਸਿਮ ਦਾ ਫੈਸਲਾ

1/14/2020 8:50:23 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਹੁਣ ਮਾਹੌਲ ਫਾਈਨਲ ਵਾਲਾ ਹੋ ਰਿਹਾ ਹੈ। ਮੈਂਬਰ ਆਖਿਰ ਤਕ ਖੁਦ ਨੂੰ ਬਚਾਏ ਰੱਖਣ ਲਈ ਖੂਬ ਮਿਹਨਤ ਕਰ ਰਹੇ ਹਨ। ਅਜਿਹੇ 'ਚ ਸ਼ਹਿਨਾਜ਼ ਕੌਰ ਗਿੱਲ ਤੇ ਆਸਿਮ ਰਿਆਜ਼ ਕੋਲ ਇਕ ਸੁਨਿਹਰਾ ਮੌਕਾ ਹੈ ਕਿ ਉਹ ਆਪਣੇ-ਆਪ ਨੂੰ ਘੱਟੋਂ-ਘੱਟ ਇਕ ਵਾਰ ਸੁਰੱਖਿਅਤ ਕਰ ਲੈਣ। ਇਸ ਨੂੰ ਲੈ ਕੇ 'ਬਿੱਗ ਬੌਸ' 'ਚ ਐਕਸ ਰਨਰਅਪ ਹਿਨਾ ਖਾਨ ਨੇ ਐਂਟਰੀ ਮਾਰੀ ਹੈ। ਇਸ ਵਾਰ ਸਲਮਾਨ ਖਾਨ ਜਾਂ ਜਨਤਾ ਤੈਅ ਨਹੀਂ ਕਰੇਗੀ ਕਿ ਕੌਣ ਬਚੇਗਾ। ਇਸ ਵਾਰ ਇਹ ਤੈਅ ਕਰੇਗੀ ਹਿਨਾ ਖਾਨ। 'ਬਿੱਗ ਬੌਸ' ਸੋਮਵਾਰ ਨੂੰ ਦਿਖਾਏ ਜਾਣ ਵਾਲੇ ਐਪੀਸੋਡ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਬਿੱਗ ਬੌਸ ਦੀ ਐਕਸ ਰਨਰਅਪ ਹਿਨਾ ਖਾਨ ਨੇ ਘਰ 'ਚ ਐਂਟਰੀ ਲਈ। ਉਹ ਘਰ 'ਚ ਇਕ ਟਾਸਕ ਕਰਵਾਉਂਦੀ, ਜਿਸ 'ਚ ਐਲਿਟ ਕਲੱਬ ਦੇ ਮੈਂਬਰ ਦੀ ਚੋਣ ਕੀਤੀ ਜਾਂਦੀ ਹੈ। ਇਸ ਕਲੱਬ 'ਚ ਸ਼ਾਮਲ ਹੋਣ ਲਈ ਸਿਰਫ ਦੋ ਦਾਅਵੇਦਾਰ ਸ਼ਹਿਨਾਜ਼ ਗਿੱਲ ਤੇ ਆਸਿਮ ਰਿਆਜ਼ ਹਨ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਸਟੈਂਡਅਪ ਕਾਮੇਡੀ ਵਾਲਾ ਲਾਸਟ ਟਾਸਕ ਜਿੱਤਿਆ ਸੀ।

 
 
 
 
 
 
 
 
 
 
 
 
 
 

@realhinakhan ghar mein aayi chunne BB Elite Club ka pehla member. Kaun hoga woh @shehnaazgill ya @asimriaz77.official? Jaanne ke liye dekhiye aaj raat 10:30 baje. Anytime on @Voot @Vivo_India @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Jan 13, 2020 at 4:07am PST


ਵੀਡੀਓ 'ਚ ਹਿਨਾ ਖਾਨ ਕਹਿੰਦੀ ਹੈ ਕਿ ਤੁਹਾਡੇ ਦੋਵਾਂ 'ਚੋਂ ਕਈ ਐਲਿਟ ਕਲੱਬ ਲਈ ਚੁਣਿਆ ਜਾਵੇਗਾ ਜਾਂ ਫਿਰ ਕੋਈ ਵੀ ਨਹੀਂ ਚੁਣਿਆ ਜਾਵੇਗਾ। ਹਿਨਾ ਦੱਸਦੀ ਹੈ ਕਿ ਵਿਜੇਤਾ ਨੂੰ ਇਕ ਖਾਸ ਛੂਟ ਮਿਲੇਗੀ। ਉਹ ਕਿਸੇ ਆਉਣ ਵਾਲੇ ਹਫਤੇ 'ਚ ਐਲੀਮਿਨੇਸ਼ਨ ਤੋਂ ਆਪਣਾ ਨਾਂ ਵਾਪਸ ਲੈ ਸਕਦਾ ਹੈ। ਅਜਿਹੇ 'ਚ ਸ਼ਹਿਨਾਜ਼ ਤੇ ਆਸਿਮ ਲਈ ਕਾਫੀ ਸ਼ਾਨਦਾਰ ਮੌਕਾ ਹੈ। ਐਲੀਮਿਨੇਸ਼ਨ ਤੋਂ ਬੱਚ ਕੇ ਖੁਦ ਨੂੰ ਫਾਈਨਲ 'ਚ ਪਹੁੰਚਾ ਸਕਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News