ਹਿਮੇਸ਼ ਰੇਸ਼ਮੀਆ ਦਾ ਵੱਡਾ ਐਲਾਨ, ਇਸ ਫਿਲਮ ਦਾ ਬਣਾਉਣਗੇ ਸੀਕਵਲ

1/14/2020 9:18:48 AM

ਜਲੰਧਰ (ਬਿਊਰੋ) — ਇਸ ਸਾਲ ਕਈ ਫਿਲਮਾਂ ਦੇ ਸੀਕਵਲ ਰਿਲੀਜ਼ ਹੋਣ ਦੀ ਕਤਾਰ 'ਚ ਹਨ। ਇਨ੍ਹਾਂ 'ਚ 'ਦੋਸਤਾਨਾ 2', 'ਸੜਕ 2', 'ਸ਼ੁਭ ਮੰਗਲ ਜ਼ਿਆਦਾ ਸਾਵਧਾਨ', 'ਭੂਲ ਭੁਲੈਈਆ 2', 'ਹੰਗਾਮਾ 2' ਵਰਗੀਆਂ ਫਿਲਮਾਂ ਸ਼ਾਮਲ ਹਨ। ਇਸ ਲਿਸਟ 'ਚ ਹਿਮੇਸ਼ ਰੇਸ਼ਮੀਆ ਦੀ ਫਿਲਮ 'ਦਿ ਐਕਸਪੋਜ਼' ਦਾ ਨਾਂ ਵੀ ਜੁੜ ਗਿਆ ਹੈ। ਸਾਲ 2014 'ਚ ਰਿਲੀਜ਼ ਹੋਈ ਫਿਲਮ 'ਦਿ ਐਕਸਪੋਜ਼' ਦਾ ਨਿਰਮਾਣ ਹਿਮੇਸ਼ ਦੀ ਪ੍ਰੋਡਕਸ਼ਨ ਕੰਪਨੀ ਨੇ ਕੀਤਾ ਸੀ। ਫਿਲਮ ਦਾ ਨਿਰਦੇਸ਼ਨ ਅਨੰਤ ਮਹਾਦੇਵਨ ਨੇ ਕੀਤਾ ਸੀ। 'ਦਿ ਐਕਸਪੋਜ਼' ਪਿਛਲੀ ਸਦੀ ਦੇ ਛੇਵੇਂ ਦਹਾਕੇ 'ਚ ਸੈੱਟ ਸੀ। ਹਿਮੇਸ਼ ਨੇ ਫਿਲਮ 'ਚ ਮੁਅੱਤਲ ਪੁਲਸ ਅਧਿਕਾਰੀ ਦਾ ਕਿਰਦਾਰ ਨਿਭਾਇਆ ਸੀ, ਜਿਹੜਾ ਅੱਗੇ ਚੱਲ ਕੇ ਅਭਿਨੇਤਾ ਬਣ ਜਾਂਦਾ ਹੈ। ਇਸ ਕਿਰਦਾਰ ਦੇ ਨਾਲ ਕਹਾਣੀ ਸੀਕਵਲ 'ਚ ਅੱਗੇ ਵਧੇਗੀ।

ਇਸ ਦੀ ਪੁਸ਼ਟੀ ਖੁਦ  ਹਿਮੇਸ਼ ਰੇਸ਼ਮੀਆ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ 'ਦਿ ਐਕਸਪੋਜ਼ 2' 'ਤੇ ਕੰਮ ਕਰ ਰਹੇ ਹਨ। ਇਹ ਫਿਲਮ ਪਿਛਲੀ ਸਦੀ ਦੇ 7ਵੇਂ ਦਹਾਕੇ 'ਤੇ ਆਧਾਰਿਤ ਹੋਵੇਗੀ। ਉਸ ਦੌਰ ਦੇ ਪਹਿਲੇ ਸੁਪਰਸਟਾਰ ਦੀਆਂ ਕਈ ਮਹਿਲਾ ਪ੍ਰਸ਼ੰਸਕ ਹੁੰਦੀਆਂ ਹਨ। ਜਦੋਂ ਉਸ ਸੁਪਰਸਟਾਰ ਦਾ ਵਿਆਹ ਹੁੰਦਾ ਹੈ ਤਾਂ ਕਈ ਲੜਕੀਆਂ ਆਪਣੀ ਜਾਨ ਦੇ ਦਿੰਦੀਆਂ ਹਨ। ਉਨ੍ਹਾਂ 'ਚੋਂ ਇਕ ਲੜਕੀ ਦਾ ਕਤਲ ਹੁੰਦਾ ਹੈ ਪਰ ਉਸ ਨੂੰ ਆਤਮ-ਹੱਤਿਆ ਕਰਾਰ ਦਿੱਤਾ ਜਾਂਦਾ ਹੈ। ਹਿਮੇਸ਼ ਨੇ ਕਿਹਾ ਕਿ ਉਹ ਉਸ ਦੌਰ ਦੇ ਕਿਸੇ ਸੁਪਰਸਟਾਰ ਦਾ ਨਾਂ ਨਹੀਂ ਲੈ ਸਕਦੇ ਹਨ ਕਿ ਕਹਾਣੀ ਕਿਸ ਤੋਂ ਪ੍ਰਰੇਰਿਤ ਹੈ। ਇਹ ਇਕ ਕਾਲਪਨਿਕ ਕਹਾਣੀ ਹੋਵੇਗੀ, ਜਿਹੜੀ ਅਸਲ ਘਟਨਾਵਾਂ ਤੋਂ ਪ੍ਰਰੇਰਿਤ ਹੋਵੇਗੀ। ਇਹ ਥਿਲਰ ਫਿਲਮ ਹੋਵੇਗੀ। ਰਵੀ ਕੁਮਾਰ ਤੋਂ ਇਲਾਵਾ ਫਿਲਮ ਦੇ ਬਾਕੀ ਸਾਰੇ ਕਿਰਦਾਰ ਨਵੇਂ ਹੋਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News