ਵਿਸ਼ਾਲ-ਮਧੁਰਿਮਾ ਦੀ ਲੜਾਈ ਦੇਖ ਭੜਕੀ ਅਦਾਕਾਰਾ ਦੀ ਮਾਂ, ਕਿਹਾ- ਪ੍ਰੇਸ਼ਾਨ ਨਹੀਂ ਸਗੋਂ ਸ਼ਰਮਿੰਦਾ ਹਾਂ

1/15/2020 3:44:53 PM

ਮੁੰਬਈ(ਬਿਊਰੋ)- ਸਾਬਕਾ ਕਪਲ ਵਿਸ਼ਾਲ ਆਦਿਤਿਆ ਸਿੰਘ ਅਤੇ ਮਧੁਰਿਮਾ ਤੁੱਲੀ ਬਿੱਗ ਬੌਸ ਵਿਚ ਆਪਣੀ ਨਫਰਤਾਂ ਦਿਖਾ ਰਹੇ ਹਨ। ਮਧੁਰਿਮਾ ਕਦੇ ਵਿਸ਼ਾਲ ਨੂੰ ਚੱਪਲ ਨਾਲ ਮਾਰਦੀ ਹੈ ਤਾਂ ਕਦੇ ਫਰਾਈਪੈਨ ਨਾਲ।  ਦੋਵਾਂ ਦਾ ਇਹ ਵਿਵਹਾਰ ਦੇਖ ਮਧੁਰਿਮਾ ਤੁੱਲੀ ਦੀ ਮਾਂ ਕਾਫੀ ਪ੍ਰੇਸ਼ਾਨ ਹੈ। ਹੁਣ ਮਧੁਰਿਮਾ ਦੀ ਮਾਂ ਨੇ ਦੋਵਾਂ ਦੀ ਲੜਾਈ ’ਤੇ ਰਿਐਕਟ ਕੀਤਾ ਹੈ।
 

ਵਿਸ਼ਾਲ-ਮਧੁਰਿਮਾ ਦੀ ਲੜਾਈ ’ਤੇ ਕੀ ਬੋਲੀ ਅਦਾਕਾਰਾ ਦੀਆਂ ਮਾਂ?
ਮਧੁਰਿਮਾ ਦੀ ਮਾਂ ਨੇ ਕਿਹਾ,‘‘ਜੇਕਰ ਮੇਰੀ ਧੀ ਮੁਕਾਬਲੇਬਾਜ਼ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਮੈਂ ਉਸ ਦੀ ਤਰਫਦਾਰੀ ਕਰਾਂਗੀ ਪਰ ਇਕ ਗੱਲ ਜ਼ਰੂਰ ਹੈ, ਉਹ ਇਹ ਕਿ ਹਮੇਸ਼ਾ ਵਿਸ਼ਾਲ ਹੀ ਮਧੁਰਿਮਾ ਨੂੰ ਲੜਾਈ ਲਈ ਉਕਸਾਉਂਦਾ ਹੈ। ਮੈਨੂੰ ਲੱਗਾ ਸੀ ਕਿ ਉਹ ‘ਨੱਚ ਬਲੀਏ 9’ ਵਿਚ ਫੇਲ ਹੋ ਗਏ ਸਨ ਪਰ ‘ਬਿੱਗ ਬੌਸ 13’ ਵਿਚ ਇਕ-ਦੂਜੇ ਨੂੰ ਸਮਝੋਗੇ ਪਰ ਨਹੀਂ ਉਹ ਅਜੇ ਵੀ ਲੜਾਈ ਕਰ ਰਹੇ ਹਨ।’’
PunjabKesari
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ,‘‘ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਵਿਸ਼ਾਲ ਮੇਰੀ ਧੀ ਨਾਲ ਇੰਨਾ ਐਗਰੈਸਿਵ ਰਹਿੰਦਾ ਹੈ, ਫਿਰ ਵੀ ਮਧੁਰਿਮਾ ਉਸ ਨੂੰ ਕਿਉਂ ਮੁੰਨਾ ਸੱਦ ਰਹੀ ਹੈ? ਮਧੁਰਿਮਾ ਨੂੰ ਵਿਸ਼ਾਲ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ। ਇਹੀ ਚੀਜ਼ ਵਿਸ਼ਾਲ ਨੂੰ ਕਰਨੀ ਚਾਹੀਦੀ ਹੈ। ਕਿਉਂ ਉਹ ਲੋਕ ਇਕ-ਦੂਜੇ ਨਾਲ ਗੱਲਬਾਤ ਕਰਦੇ ਹਨ? ਹੁਣ ਬਸ ਹੋ ਗਿਆ। ਮੈਨੂੰ ਨਹੀਂ ਲੱਗਦਾ ਕਿ ਹੁਣ ਮੈਂ ਇਹ ਸਭ ਹੋਰ ਦੇਖ ਸਕਦੀ ਹਾਂ।’’
PunjabKesari
ਮਧੁਰਿਮਾ ਦੀ ਮਾਂ ਨੇ ਕਿਹਾ,‘‘ਸੱਚ ਕਿਹਾ ਤਾਂ ਮੈਂ ਪ੍ਰੇਸ਼ਾਨ ਨਹੀਂ ਸਗੋਂ ਗੁੱਸਾ ਤੇ ਸ਼ਰਮਿੰਦਾ ਵੀ ਹਾਂ। ਜਦੋਂ ਮਧੁਰਿਮਾ ਸ਼ੋਅ ’ਚੋਂ ਬਾਹਰ ਆਵੇਗੀ ਮੈਂ ਉਸ ਨੂੰ ਵਿਸ਼ਾਲ ਤੋਂ ਦੂਰ ਰਹਿਣ ਲਈ ਕਹਾਂਗੀ। ਜਦੋਂ ਉਨ੍ਹਾਂ ਦੋਵਾਂ ਦੀ ਬਣਦੀ ਹੀ ਨਹੀਂ ਹੈ ਤਾਂ ਨਾਲ ਰਹਿਣ ਦਾ ਕੋਈ ਮਤਲਬ ਨਹੀਂ। ਦੋਵਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਵਿਸ਼ਾਲ ਨੂੰ ਸਲਮਾਨ ਖਾਨ ਨੇ ਵੀ ਸਮਝਾਇਆ ਸੀ ਪਰ ਉਹ ਵੀ ਕਿਸੇ ਕੰਮ ਨਹੀਂ ਆਇਆ।
 

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News