ਸ਼ਹਿਨਾਜ਼ ਦੀ ਇਸ ਹਰਕਤ ''ਤੇ ਭੜਕੇ ਲੋਕ, ਕਿਹਾ ''ਸ਼ੋਅ ''ਚੋਂ ਕੱਢੋ ਬਾਹਰ''

1/16/2020 3:40:40 PM

ਨਵੀਂ ਦਿੱਲੀ (ਬਿਊਰੋ) :  ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਸਭ ਤੋਂ ਚਹੇਤੀ ਕੰਟੈਸਟੈਂਟ ਸ਼ਹਿਨਾਜ਼ ਕੌਰ ਗਿੱਲ ਹੁਣ ਫੈਨਜ਼ ਦੇ ਨਿਸ਼ਾਨੇ 'ਤੇ ਆਉਂਦੀ ਨਜ਼ਰ ਆ ਰਹੀ ਹੈ। ਪਹਿਲਾਂ ਸਿਧਾਰਥ ਸ਼ੁਕਲਾ ਨਾਲ ਉਨ੍ਹਾਂ ਦਾ ਵਤੀਰਾ, ਫਿਰ ਸਲਮਾਨ ਖਾਨ ਨਾਲ ਬਦਤਮੀਜ਼ੀ। ਸ਼ਹਿਨਾਜ਼ ਦੀਆਂ ਇਨ੍ਹਾਂ ਹਰਕਤਾਂ ਕਾਰਨ ਲੋਕ ਉਸ ਨਾਲ ਕਾਫੀ ਨਾਰਾਜ਼ ਹਨ। ਇਹ ਸਾਰੀਆਂ ਚੀਜ਼ਾਂ ਫੈਨਜ਼ ਹਾਲੇ ਭੁੱਲੇ ਵੀ ਨਹੀਂ ਸਨ ਕਿ ਸ਼ਹਿਨਾਜ਼ ਨੇ ਮੁੜ ਕੁਝ ਅਜਿਹੀ ਹਰਕਤ ਕਰ ਦਿੱਤੀ ਹੈ, ਜਿਸ ਕਾਰਨ ਲੋਕ ਕਾਫੀ ਨਾਰਾਜ਼ ਹੋ ਰਹੇ ਹਨ।

 

ਅਸਲ 'ਚ ਵਿਸ਼ਾਲ ਆਦਿਤਿਆ ਸਿੰਘ ਤੇ ਮਧੁਰਿਮਾ ਤੁੱਲੀ ਦੇ ਝਗੜੇ ਤੋਂ ਬਾਅਦ 'ਬਿੱਗ ਬੌਸ' ਨੂੰ ਦੋਵਾਂ ਦੇ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਜੇਲ ਜਾਣ ਦੌਰਾਨ ਵਿਸ਼ਾਲ ਤੇ ਮਧੁਰਿਮਾ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਵਿਸ਼ਾਲ ਕਾਫੀ ਰੋਂਦਾ ਨਜ਼ਰ ਆ ਰਿਹਾ ਹੈ। ਮਧੁਰਿਮਾ ਵੀ ਜੇਲ 'ਚ ਭਾਵੁਕ ਨਜ਼ਰ ਆ ਰਹੀ ਹੈ ਪਰ ਇਸ ਦੌਰਾਨ ਜਿਹੜੀ ਸਭ ਤੋਂ ਹੈਰਾਨ ਕਰਨ ਵਾਲੀ ਚੀਜ਼ ਸਾਹਮਣੇ ਆਈ, ਉਹ ਹੈ ਸ਼ਹਿਨਾਜ਼ ਦਾ ਵਤੀਰਾ।


ਦਰਅਸਲ, ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਜਦੋਂ ਵਿਸ਼ਾਲ ਜੇਲ ਅੰਦਰ ਰੋਂਦਾ ਨਜ਼ਰ ਆਉਂਦਾ ਹੈ ਤਾਂ ਸ਼ਹਿਨਾਜ਼ ਕੌਰ ਗਿੱਲ ਉਸ 'ਤੇ ਜ਼ੋਰ-ਜ਼ੋਰ ਦੀ ਹੱਸਣ ਲੱਗਣ ਜਾਂਦੀ ਹੈ। ਦਰਸ਼ਕਾਂ ਨੂੰ ਸ਼ਹਿਨਾਜ਼ ਦਾ ਇਹ ਵਤੀਰਾ ਬਿਲਕੁਲ ਚੰਗਾ ਨਹੀਂ ਲੱਗਦਾ ਅਤੇ ਲੋਕ ਉਸ ਨੂੰ ਕਾਫੀ ਟਰੋਲ ਕਰ ਰਹੇ ਹਨ। ਕੋਈ ਸ਼ਹਿਨਾਜ਼ ਨੂੰ ਜਾਅਲੀ ਦੱਸ ਰਿਹਾ ਹੈ ਤੇ ਕੋਈ ਉਨ੍ਹਾਂ ਨੂੰ ਥੱਪੜ ਮਾਰਨ ਤਕ ਲਈ ਕਹਿ ਰਿਹਾ ਹੈ। ਆਪਣੀ ਚਹੇਤੀ ਸ਼ਹਿਨਾਜ਼ ਤੋਂ ਦਰਸ਼ਕ ਇੰਨੇ ਨਾਰਾਜ਼ ਹਨ ਕਿ ਉਹ ਉਨ੍ਹਾਂ ਨੂੰ ਸ਼ੋਅ 'ਚ ਹੀ ਨਹੀਂ ਦੇਖਣਾ ਚਾਹੁੰਦੇ। ਲੋਕ ਕਹਿ ਰਹੇ ਹਨ ਕਿ ਸ਼ਹਿਨਾਜ਼ ਇਸ ਸ਼ੋਅ 'ਚ ਰਹਿਣਾ ਡਿਜ਼ਰਵ ਨਹੀਂ ਕਰਦੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News