ਘਰ ’ਚ ਐਂਟਰੀ ਕਰਦਿਆਂ ਹੀ ਆਸਿਮ ’ਤੇ ਭੜਕੇ ਸ਼ੈਫਾਲੀ ਦੇ ਪਤੀ ਪਰਾਗ ਤਿਆਗੀ

1/16/2020 4:31:54 PM

ਮੁੰਬਈ(ਬਿਊਰੋ)- ਬਿੱਗ ਬੌਸ ਸੀਜ਼ਨ 13 'ਚ ਘਰਵਾਲਿਆਂ ਦੇ ਪਰਿਵਾਰ ਦੇ ਮੈਂਬਰ ਇਕ-ਇਕ ਕਰਕੇ ਐਂਟਰੀ ਕਰ ਰਹੇ ਹਨ। ਆਪਣਿਆਂ ਨੂੰ ਦੇਖ ਕੇ ਹਰ ਮੁਕਾਬਲੇਬਾਜ਼ ਭਾਵੁਕ ਹੋ ਰਿਹਾ ਹੈ। ‘ਕਾਂਟਾ ਲਗਾ’ ਫੇਮ ਸ਼ੈਫਾਲੀ ਜਰੀਵਾਲਾ ਨੇ ਵੀ ਜਦੋਂ ਆਪਣੇ ਪਤੀ Parag Tyagi ਨੂੰ ਘਰ ਅੰਦਰ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਪਤੀ ਨੂੰ ਦੇਖ ਕੇ ਸ਼ੈਫਾਲੀ ਕਾਫੀ ਖੁਸ਼ ਨਜ਼ਰ ਆਈ। ਸ਼ੈਫਾਲੀ ਜਰੀਵਾਲਾ ਦੇ ਪਤੀ ਪਰਾਗ ਤਿਆਗੀ ਨੇ ਘਰ ਅੰਦਰ ਜਾਣ ਤੋਂ ਬਾਅਦ ਆਸਿਮ ਰਿਆਜ਼ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਮੇਰੀ ਪਤਨੀ ਨਾਲ ਚੰਗੀ ਤਰ੍ਹਾਂ ਨਾਲ ਪੇਸ਼ ਆਵੇ।

 
 
 
 
 
 
 
 
 
 
 
 
 
 

DEKHIYE AAJ RAAT . . . #krishnaabhishek #paragtyagi #sidharthshukla #shehnazgill #asimriaz #rashamidesai #paraschhabra #shefalijariwala #vishalsingh #artisingh #mahirasharma #madhurimatuli

A post shared by BIGGBOSS (@bb13.0fficial) on Jan 15, 2020 at 12:21am PST


ਫੈਮਿਲੀ ਵੀਕ 'ਚ ਜਦੋਂ ਪਰਾਗ ਤਿਆਗੀ ਨੇ ਘਰ 'ਚ ਐਂਟਰੀ ਕੀਤੀ ਤਾਂ ਦੋਵਾਂ ਨੇ ਇਕ-ਦੂਜੇ ਨੂੰ ਗਲੇ ਲਗਾ ਲਿਆ। ਉਹ ਉਸ ਤੋਂ ਬਾਅਦ ਆਸਿਮ ਰਿਆਜ਼ ਕੋਲ ਪਹੁੰਚਦੇ ਹਨ, ਜੋ ਕਿ ਪ੍ਰੀਜ ਮੋਡ 'ਚ ਸਨ ਤੇ ਆਸਿਮ ਨੂੰ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਸ ਦੀ ਪਤਨੀ ਨਾਲ ਚੰਗੇ ਤੋਂ ਪੇਸ਼ ਆਏ। ਉਨ੍ਹਾਂ ਨੇ ਆਸਿਮ ਨੂੰ ਕਿਹਾ ਕਿ ਉਹ ਸਿਰਫ ਹਿਮਾਂਸ਼ੀ ਨੂੰ ਸਿਰਫ ਦੱਸ ਦਿਨਾਂ ਲਈ ਜਾਣਦੇ ਹਨ ਤੇ ਉਹ ਕਿਸੇ ਕੋਲੋਂ ਉਨ੍ਹਾਂ ਖ਼ਿਲਾਫ ਗੱਲ ਨਹੀਂ ਸੁਣ ਸਕਦਾ ਹੈ। ਇਸ ਲਈ ਆਸਿਮ ਨੂੰ ਸਮਝਣਾ ਚਾਹੀਦਾ ਕਿ ਉਹ ਉਸ ਦੀ ਪਤਨੀ ਨਾਲ 10 ਸਾਲਾਂ ਤੋਂ ਪਿਆਰ ਕਰਦਾ ਹੈ, ਤਾਂ ਉਹ ਉਸ ਬਾਰੇ ਬੁਰਾ ਕਿਵੇਂ ਸੁਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ 'ਚ ਸਾਵਧਾਨ ਰਹੇ ਨਹੀਂ ਤਾਂ ਛੱਡਾਂਗਾ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News