ਬਿੱਗ ਬੌਸ ਦੇ ਘਰ ''ਚ ਫੜ੍ਹਿਆ ਗਿਆ ਸ਼ਹਿਨਾਜ਼ ਦਾ ਸਭ ਤੋਂ ਵੱਡਾ ਇਹ ਝੂਠ

1/16/2020 4:48:28 PM

ਨਵੀਂ ਦਿੱਲੀ (ਬਿਊਰੋ) — ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਖੇਡ 'ਚ ਰੋਜ਼ਾਨਾ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ। ਸ਼ੋਅ ਅੰਦਰ ਕਈ ਮੁਕਾਬਲੇਬਾਜ਼ ਆਪਣੇ ਖੇਡ ਕਾਰਨ ਕਾਫੀ ਸੁਰਖੀਆਂ ਬਟੋਰ ਰਹੇ ਹਨ। ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਬਿੱਗ ਬੌਸ ਦੀ ਸਭ ਤੋਂ ਚਰਚਿਤ ਮੁਕਾਬਲੇਬਾਜ਼ ਹੈ। ਉਹ ਇਸ ਸ਼ੋਅ 'ਚ ਆਪਣੇ ਖੇਡ ਤੋਂ ਇਲਾਵਾ ਸਿਧਾਰਥ ਸ਼ੁਕਲਾ ਨਾਲ ਰਿਸ਼ਤੇ ਨੂੰ ਲੈ ਕੇ ਵੀ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਇਸ ਵਾਰ ਸ਼ਹਿਨਾਜ਼ ਗਿੱਲ ਬਿੱਗ ਬੌਸ 'ਚ ਆਪਣੀ ਝੂਠੀ ਉਮਰ ਦੱਸਣ ਕਾਰਨ ਸੁਰਖੀਆਂ 'ਚ ਹੈ।

ਜੀ ਹਾਂ, ਸ਼ਹਿਨਾਜ਼ ਨੇ ਸਲਮਾਨ ਖਾਨ ਦੇ ਸ਼ੋਅ 'ਚ ਆਪਣੀ ਉਮਰ 25 ਸਾਲ ਦੱਸੀ ਹੈ ਪਰ ਸੋਸ਼ਲ ਮੀਡੀਆ 'ਤੇ ਇਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸ਼ਹਿਨਾਜ਼ ਨੇ ਬਿੱਗ ਬੌਸ 'ਚ ਆਪਣੀ ਉਮਰ ਗਲਤ ਦੱਸੀ ਹੈ। ਉਸ ਦੀ ਉਮਰ ਬਾਰੇ HerdHUSH ਨਾਂ ਦੇ ਟਵਿਟਰ ਹੈਂਡਲ ਨੇ ਦੱਸਿਆ ਹੈ। HerdHUSH ਨੇ ਟਵਿਟਰ 'ਤੇ ਲਿਖਿਆ, ''ਵਿੱਕੀ ਦੇ ਅਨੁਸਾਰ ਸ਼ਹਿਨਾਜ਼ ਦੀ ਜਨਮ ਤਾਰੀਕ 27 ਜਨਵਰੀ 1993 ਹੈ। ਇਸ ਹਿਸਾਬ ਨਾਲ ਸ਼ਹਿਨਾਜ਼ ਆਉਣ ਵਾਲੀ 27 ਜਨਵਰੀ ਨੂੰ ਆਪਣੇ 27 ਸਾਲ ਪੂਰੇ ਕਰ ਲਵੇਗੀ ਤੇ 28ਵੇਂ ਸਾਲ 'ਚ ਐਂਟਰੀ ਕਰ ਲਵੇਗੀ। ਉਸ ਨੇ ਖੁਦ ਨੂੰ 25 ਸਾਲ ਕਿਵੇਂ ਦੱਸੇ? ਇਥੇ ਵੀ ਝੂਠ।'' ਸ਼ਹਿਨਾਜ਼ ਦੀ ਉਮਰ ਨੂੰ ਲੈ ਕੇ HerdHUSH ਦਾ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Image
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਬਿੱਗ ਬੌਸ ਦੇ ਘਰ 'ਚ ਖੁਦ ਨੂੰ ਕਈ ਵਾਰ 25 ਸਾਲ ਦੀ ਦੱਸ ਚੁੱਕੀ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਸਿਧਾਰਥ ਸ਼ੁਕਲਾ ਦੇ ਪਿਆਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਸ਼ਹਿਨਾਜ਼, ਸਿਧਾਰਥ ਨੂੰ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਚੁੱਕੀ ਹੈ। ਉਥੇ ਹੀ ਸਲਮਾਨ ਖਾਨ ਦੀ ਸਲਾਹ ਤੋਂ ਬਾਅਦ ਸਿਧਾਰਥ ਸ਼ੁਕਲਾ ਸ਼ਹਿਨਾਜ਼ ਤੋਂ ਥੋੜਾ ਸੰਭਲ ਕੇ ਰਹਿ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News