ਮਾਂ ਦੇ ਜਨਮਦਿਨ ਮੌਕੇ ਕਾਰਤਿਕ ਆਰੀਅਨ ਨੇ ਸ਼ੇਅਰ ਕੀਤੀ ਇਹ ਖਾਸ ਤਸਵੀਰ

1/16/2020 4:55:32 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਸਵੀਟ, ਚਾਕਲੇਟੀ ਅਤੇ ਹੈਂਡਸਮ ਐਕਟਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀਆ ਫਿਲਮ ‘ਪਤੀ ਪਤਨੀ ਔਰ ਵੋ’ ਦੀ ਸਫਲਤਾ ਨੂੰ ਇੰਜੁਆਏ ਕਰ ਰਹੇ ਹਨ। ਇਸ ਫਿਲ‍ਮ ਵਿਚ ਉਹ ਭੂਮੀ ਪੇਂਡਨੇਕਰ ਅਤੇ ਅਨਨਿਆ ਪਾਂਡੇ ਨਾਲ ਨਜ਼ਰ ਆਏ ਸਨ। ਫਿਲ‍ਮ ਨੂੰ ਕ੍ਰਿਟਿਕ‍ਸ ਅਤੇ ਦਰਸ਼ਕਾਂ ਵਲੋਂ ਕਾਫੀ ਵਧੀਆ ਹੁੰਗਾਰਾ ਮਿਲਿਆ ਅਤੇ ਇਸ ਨੇ ਬਾਕ‍ਸ ਆਫਿਸ ’ਤੇ ਵਧੀਆ ਕੁਲੈਕ‍ਸ਼ਨ ਕੀਤਾ।
PunjabKesari
ਹੁਣ ਕਾਰਤਿਕ ਆਪਣੇ ਦੂੱਜੇ ਪ੍ਰਾਜੈਕ‍ਟਸ ’ਚ ਬਿਜ਼ੀ ਹੋ ਗਏ ਹਨ ਪਰ ਸੋਸ਼ਲ ਮੀਡੀਆ ਪ‍ਲੈਟਫਾਰਮ ’ਤੇ ਉਹ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਉਹ ਅਕ‍ਸਰ ਇੱਥੇ ਆਪਣੀਆਂ ਤਸ‍ਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਟਵਿਟਰ ਅਤੇ ਇੰਸ‍ਟਾਗ੍ਰਾਮ ’ਤੇ ਮਾਂ ਨਾਲ ਆਪਣੀ ਇਕ ਤਸ‍ਵੀਰ ਸ਼ੇਅਰ ਕੀਤੀ। ਇਸ ਨੂੰ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਲਿਖਿਆ,‘‘ਮੇਰੀ ਫੇਵਰਿਟ ਹੇਅਰਸ‍ਟਾਈਲਿਸ‍ਟ ਨੂੰ ਹੈਪੀ ਬਰਥਡੇ। ਲਵ ਯੂ ਮਾਂ।’’ ਤਸਵੀਰ ਵਿਚ ਕਾਰਤਿਕ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿਚ ਕਾਰਤਿਕ ਕਾਫੀ ਕਿਊਟ ਨਜ਼ਰ ਆ ਰਹੇ ਹਨ। ਜਿਵੇਂ ਹੀ ਇਹ ਤਸਵੀਰ ਐਕਟਰ ਨੇ ਸ਼ੇਅਰ ਕੀਤੀ, ਫੈਨਜ਼ ਉਦੋਂ ਤੋਂ ਲਗਾਤਾਰ ਉਨ੍ਹਾਂ ਦੀ ਮਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

 
 
 
 
 
 
 
 
 
 
 
 
 
 

Happy Birthday to my Fav Hairstylist Love you 😘 Mummy ❤️

A post shared by KARTIK AARYAN (@kartikaaryan) on Jan 15, 2020 at 7:22am PST


ਕੰਮ ਦੀ ਗੱਲ ਕਰੀਏ ਤਾਂ ਕਾਰਤਿਕ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀਆਂ ਨਵੀਂਆਂ ਫਿਲਮਾਂ ਨੂੰ ਲੈ ਕੇ ਕਾਫੀ ਚਰਚਾ ’ਚ ਹਨ। ਉਨ੍ਹਾਂ ਦੀਆਂ ਇਹ ਫਿਲਮਾਂ ‘ਭੂਲ ਭੂਲੈਯਾ 2’ ਅਤੇ ‘ਦੋਸਤਾਨਾ 2’ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News