ਮਧੁਰਿਮਾ ਨੂੰ ਮਿਲੇਗੀ ਵਿਸ਼ਾਲ ਨਾਲ ਬਦਤਮੀਜ਼ੀ ਕਰਨ ਦੀ ਸਜ਼ਾ, ਸਲਮਾਨ ਲੈਣਗੇ ਇਹ ਫੈਸਲਾ

1/16/2020 12:34:49 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਸਾਰੇ ਮੁਕਾਬਲੇਬਾਜ਼ ਟਾਪ-5 ’ਚ ਜਗ੍ਹਾ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਵਿਚਕਾਰ ਵਿਸ਼ਾਲ-ਮਧੁਰਿਮਾ ਵੀ ਪਿੱਛੇ ਨਹੀਂ ਹਨ। ਦੋਵੇਂ ਹੀ ਆਪਣੇ ਪਿਆਰ ਤੇ ਲੜਾਈ ਨਾਲ ਦਰਸ਼ਕਾਂ ਨੂੰ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਇਸ ਇਕ ਮਹੀਨੇ ’ਚ ਦੋਵਾਂ ਵਿਚਕਾਰ ਪਿਆਰ ਘੱਟ ਤੇ ਲੜਾਈ ਜ਼ਿਆਦਾ ਦੇਖਣ ਨੂੰ ਮਿਲੀ ਹੈ। ਦੋਵਾਂ ਵਿਚਕਾਰ ਬਹਿਸ ਹੋਣਾ ਆਮ ਗੱਲ ਹੈ ਪਰ ਇਸ ਕਹਾਸੁਣੀ ਨੇ ਬੁੱਧਵਾਰ ਦੇ ਐਪੀਸੋਡ 'ਚ ਕੋਈ ਹੋਰ ਹੀ ਰੂਪ ਲੈ ਲਿਆ ਤੇ ਗੱਲ ਮਾਰ-ਕੁਟਾਈ ਤੱਕ ਪਹੁੰਚ ਗਈ। ਗੁੱਸੇ 'ਚ ਮਧੁਰਿਮਾ ਨੇ ਵਿਸ਼ਾਲ 'ਤੇ ਫਰਾਈ ਪੈਨ ਨਾਲ ਹਮਲਾ ਕੀਤਾ ਹੈ, ਜਿਸ ਤੋਂ ਬਾਅਦ ਘਰ 'ਚ ਹੰਗਾਮਾ ਖੜ੍ਹਾ ਹੋ ਗਿਆ।
PunjabKesari
ਮਧੁਰਿਮਾ ਤੇ ਵਿਸ਼ਾਲ ਦੀ ਇਸ ਲੜਾਈ ਤੋਂ ਬਾਅਦ ਬਿੱਗ ਬੌਸ ਨੇ ਦੋਵਾਂ ਨੂੰ ਸਜ਼ਾ ਦਿੱਤੀ ਤੇ ਜੇਲ 'ਚ ਬੰਦ ਕਰਵਾ ਦਿੱਤਾ ਪਰ ਹੁਣ ਖਬਰ ਹੈ ਕਿ ਸਲਮਾਨ ਖਾਨ ਮਧੁਰਿਮਾ ਦੀ ਇਹ ਬਦਤਮੀਜ਼ੀ ਬਰਦਾਸ਼ਤ ਨਹੀਂ ਕਰਨ ਵਾਲੇ ਹਨ। ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਮਧੁਰਿਮਾ ਨੂੰ ਘਰੋਂ ਬਾਹਰ ਕੱਢਣ ਵਾਲੇ ਹਨ। ਬਿੱਗ ਬੌਸ ਦੀ ਸਭ ਤੋਂ ਸਟਿਕ ਜਾਣਕਾਰੀ ਦੇਣ ਵਾਲੇ ਸੋਸ਼ਲ ਮੀਡੀਆ ਪੇਜ ਬਿੱਗ ਬੌਸ ਖਬਰੀ ਦੀ ਮੰਨੀਏ ਤਾਂ ਸਲਮਾਨ ਖਾਨ ਇਸ ਲੜਾਈ ਤੋਂ ਬਾਅਦ ਕਾਫੀ ਗੁੱਸਾ ਹਨ ਤੇ ਇਸ ‘ਵੀਕੈਂਡ ਕਾ ਵਾਰ’ 'ਚ ਉਹ ਮਧੁਰਿਮਾ ਨੂੰ ਘਰੋਂ ਬਾਹਰ ਕੱਢ ਦੇਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News