ਟਾਸਕ ਦੌਰਾਨ ਮੁੜ ਹੱਥੋਪਾਈ ਹੋਏ ਸਿਧਾਰਥ-ਆਸਿਮ, ਵੀਡੀਓ

1/20/2020 12:39:56 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਫਿਨਾਲੇ ਵਿਚ ਇਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਪਰ ਅਜੇ ਵੀ ਘਰਵਾਲਿਆਂ ਵਿਚਕਾਰ ਲੜਾਈ ਖਤਮ ਨਹੀਂ ਹੋ ਰਹੀ। ਬੀਤੇ ਹਫਤੇ ਫੈਮਿਲੀ ਵੀਕ ਦੌਰਾਨ ਸਾਰੇ ਮੁਕਾਬਲੇਬਾਜ਼ ਕਾਫੀ ਭਾਵੁਕ ਦਿਖਾਈ ਦਿੱਤੇ। ਸਾਰਿਆਂ ਦੇ ਘਰਵਾਲਿਆਂ ਨੇ ਉਨ੍ਹਾਂ ਨੂੰ ਵਧੀਆ ਤਰੀਕੇ ਨਾਲ ਰਹਿਣ ਦੀ ਸਲਾਹ ਦਿੱਤੀ ਪਰ ਫਿਰ ਵੀ ਮੁਕਾਬਲੇਬਾਜ਼ਾਂ ਵਿਚਕਾਰ ਤਣਾਅ ਖਤਮ ਨਾ ਹੋਇਆ। ਹਾਲ ਹੀ ’ਚ ਬਿੱਗ ਬੌਸ ਦੇ ਘਰ ਦਾ ਇਕ ਹੋਰ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ। ਪ੍ਰੋਮੋ ਵਿਚ ਸਿਧਾਰਥ ਅਤੇ ਆਸਿਮ ਇਕ ਵਾਰ ਫਿਰ ਤੋਂ ਲੜਦੇ ਦਿਖਾਈ ਦੇ  ਰਹੇ ਹਨ। ਵੀਡੀਓ ਵਿਚ ਦੇਖ ਸਕਦੇ ਹੋ ਕਿ ਬਿੱਗ ਬੌਸ ਘਰਵਾਲਿਆਂ ਨੂੰ ਕੈਪਟੈਂਸੀ ਟਾਸਕ ਦਿੰਦੇ ਹਨ। ਇਸ ਦੌਰਾਨ ਆਸਿਮ ਟਾਸਕ ਦੇ ਸੰਚਾਲਕ ਹਨ। ਟਾਸਕ ਦੌਰਾਨ ਵਿਸ਼ਾਲ ਇਕ ਲੱਕੜੀ ਦੇ ਘੋੜੇ ’ਤੇ ਬੈਠੇ ਹੁੰਦੇ ਹਨ ਪਰ ਉਹ ਹੇਠਾਂ ਉੱਤਰ ਜਾਂਦੇ ਹਨ। ਸਿਧਾਰਥ ਆਸਿਮ ਨੂੰ ਕਹਿੰਦੇ ਹਨ ਕਿ ਇਹ ਘੋੜੇ ਤੋਂ ਉੱਤਰ ਗਿਆ ਹੈ। ਆਸਿਮ ਸਿਧਾਰਥ ਦੀ ਗੱਲ ਨਹੀਂ ਮੰਨਦੇ ਹਨ। ਬਸ ਇੱਥੋਂ ਹੀ ਦੋਵਾਂ ਵਿਚਕਾਰ ਲੜਾਈ ਦੀ ਸ਼ੁਰੂਆਤ ਹੁੰਦੀ ਦਿਖਾਈ ਦਿੰਦੀ ਹੈ।

 
 
 
 
 
 
 
 
 
 
 
 
 
 

Tomorrow's precap ! . . Follow @biggbossjassos For more updates & videos . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #trending #katrinakaif #tiktok #hinakhan #priyanksharma #dipikakakar #jasminbhasin #zainimam #karanpatel #SalmanKhan #rohitshetty #adityanarayan #devoleenabhattacharjee #bhartisingh #tiktokindia

A post shared by BIGG BOSS JASSOS 🕵️‍♂️👁️ (@biggbossjassos) on Jan 19, 2020 at 9:55am PST


ਇਸ ਦੌਰਾਨ ਆਸਿਮ ਕਹਿੰਦੇ ਹਨ,‘‘ਮੈਂ ਸੰਚਾਲਕ ਹਾਂ। ਮੈਨੂੰ ਨਹੀਂ ਦਿਸਿਆ।’’ ਜਵਾਬ ਵਿਚ ਸਿਧਾਰਥ ਕਹਿੰਦੇ ਹਨ,‘‘ਕਿ ਬਾਹਰ ਮੈਨੂੰ ਮਿਲ ਫਿਰ ਮੈਂ ਦਿਖਾਉਂਦਾ ਹਾਂ। ਆਸਿਮ ਕਹਿੰਦੇ ਹਾਂ ਕਿ ਧਮਕੀਆਂ ਨਾ ਦੇ ਮੈਨੂੰ ਵਾਰ-ਵਾਰ। ਜੋ ਕਰਨਾ ਹੈ ਇੱਥੇ ਕਰ ਸਭ ਦੇ ਸਾਹਮਣੇ। ਕਿਸੇ ਤੋਂ ਡਰਦਾ ਹੈ ਕੀ? ਇਸ ਤਰ੍ਹਾਂ ਘੂਰ ਕਿਉਂ ਰਿਹਾ ਹੈ? ਅੱਖਾਂ ਕੱਢ ਲਵਾਂਗਾ।’’ ਇਸ ਤੋਂ ਬਾਅਦ ਆਸਿਮ ਅਤੇ ਸਿਧਾਰਥ ਵਿਚਕਾਰ ਧੱਕਾ ਮੁੱਕੀ ਹੁੰਦੀ ਹੈ। ਸਾਰੇ ਘਰਵਾਲੇ ਰੋਕਦੇ ਹਨ। ਸਿਧਾਰਥ ਪਾਰਸ ਨੂੰ ਕਹਿੰਦੇ ਹਨ,‘‘ਇਸ ਨੇ ਧੱਕਾ ਕਿਵੇਂ ਦਿੱਤਾ ਮੈਨੂੰ?’’ ਆਸਿਮ ਕਹਿੰਦੇ ਹਨ,‘‘ਮੈਂ ਸੰਚਾਲਕ ਹਾਂ, ਨਿਕਲ ਤੂੰ ਇੱਥੋਂ।’’ ਇਸ ਤੋਂ ਬਾਅਦ ਆਸਿਮ ਅਤੇ ਸਿਧਾਰਥ ਵਿਚਕਾਰ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਸਿਧਾਰਥ ਪਾਰਸ ਨੂੰ ਕਹਿੰਦੇ ਹਨ ਕਿ ਇਸ ਗੇਮ ਵਿਚ ਹੁਣ ਕੋਈ ਹਿੱਸਾ ਨਹੀਂ ਲਵੇਗਾ। ਸਮਝੇ ਤੁਸੀਂ ਲੋਕ। ਪਾਰਸ ਸਿਧਾਰਥ ਦੀਆਂ ਗੱਲਾਂ ਨਾਲ ਸਹਿਮਤੀ ਜਤਾਉਂਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News