ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸਾਬਰ ਕੋਟੀ ਨੇ ਸਿੱਖੀ ਸੀ ਸੰਗੀਤ ਦੀ ਹਰ ਬਰੀਕੀ
1/20/2020 1:12:33 PM
ਜਲੰਧਰ (ਬਿਊਰੋ) — ਸੁਰਾਂ ਦੇ ਬਾਦਸ਼ਾਹ ਸਾਬਰ ਕੋਟੀ ਨੂੰ ਸੁਰਾਂ ਦਾ ਸੁਲਤਾਨ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ਕਿਉਂਕਿ ਸਾਬਰ ਕੋਟੀ ਆਪਣੇ ਗੀਤਾਂ 'ਚ ਅਜਿਹੇ ਸੁਰ ਛੇੜਦੇ ਸਨ, ਜਿਸ ਨੂੰ ਸੁਣਕੇ ਹਰ ਕੋਈ ਮਦਹੋਸ਼ ਹੋ ਜਾਂਦਾ ਸੀ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੇ ਸਾਬਰ ਕੋਟੀ ਦਾ ਜਨਮ 20 ਜਨਵਰੀ 1960 ਨੂੰ ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਨ 'ਚ ਹੋਇਆ ਸੀ।
ਸਾਬਰ ਕੋਟੀ ਦੇ ਘਰ ਗਾਉਣ ਵਜਾਉਣ ਵਾਲਾ ਮਹੌਲ ਸੀ, ਜਿਸ ਕਾਰਨ ਉਨ੍ਹਾਂ ਬਚਪਨ 'ਚ ਹੀ ਸੰਗੀਤ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਦੋਂ ਉਹ 9 ਸਾਲ ਦੇ ਸਨ ਤਾਂ ਉਨ੍ਹਾਂ ਨੇ ਸਟੇਜ 'ਤੇ ਪਰਫਾਰਮੈਂਸ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਉਹ ਆਪਣੇ ਗਾਇਕੀ ਦੇ ਫਨ ਨੂੰ ਹੋਰ ਨਿਖਾਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪੂਰਨ ਸ਼ਾਹ ਕੋਟੀ ਨੂੰ ਆਪਣਾ ਗੁਰੂ ਧਾਰਿਆ। ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸਾਬਰ ਕੋਟੀ ਨੇ ਸੰਗੀਤ ਦੀ ਹਰ ਬਰੀਕੀ ਸਿੱਖੀ।
ਸਾਬਰ ਕੋਟੀ ਦੀ ਸਭ ਤੋਂ ਪਹਿਲੀ ਕੈਸੇਟ ਸਾਲ 1998 'ਚ 'ਸੋਨੇ ਦੇ ਕੰਗਨਾ' ਆਈ ਸੀ। ਇਸ ਤੋਂ ਇਲਾਵਾ ਉਹ ਪੰਜ ਫਿਲਮਾਂ 'ਚ ਪਲੇਬੈਕ ਗੀਤ ਵੀ ਗਾ ਚੁੱਕੇ ਹਨ। ਉਨ੍ਹਾਂ ਦੇ ਹਿੱਟ ਗੀਤਾਂ 'ਚ 'ਤੈਨੂੰ ਕੀ ਦੱਸੀਏ', 'ਕਰ ਗਈ ਸੌਦਾ ਸਾਡਾ', 'ਉਹ ਮੌਸਮ ਵਾਂਗ ਬਦਲ ਗਏ', 'ਅਸੀਂ ਧੁਰ ਅੰਦਰ ਲੀਰਾਂ ਹੋਏ ਬੈਠੇ ਹਾਂ', 'ਆਏ ਹਾਏ ਗੁਲਾਬੋ', 'ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ', 'ਪੀਂਘ ਹੁਲਾਰੇ ਲੈਂਦੀ' ਵਰਗੇ ਅਨੇਕਾਂ ਗੀਤ ਸ਼ਾਮਲ ਹਨ।
ਦੱਸ ਦੇਈਏ ਕਿ ਸਾਬਰ ਕੋਟੀ ਦਾ ਵਿਆਹ ਰੀਟਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ 4 ਬੱਚਿਆਂ ਨੇ ਜਨਮ ਲਿਆ। ਲੰਬੀ ਬੀਮਾਰੀ ਤੋਂ ਬਾਅਦ ਸਾਬਰ ਕੋਟੀ ਦੀ 25 ਜਨਵਰੀ 2018 'ਚ ਮੌਤ ਹੋ ਗਈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ