ਸਿਧਾਰਥ ਦੇ Virgin ਹੋਣ ਦਾ ਸ਼ਹਿਨਾਜ਼ ਨੇ ਇੰਝ ਉਡਾਇਆ ਮਜ਼ਾਕ, ਦੇਖੋ ਵੀਡੀਓ

1/22/2020 2:23:07 PM

ਨਵੀਂ ਦਿੱਲੀ(ਬਿਊਰੋ)- ‘ਬਿੱਗ ਬੌਸ 13‘ ਦੀ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਤੇ ਉਨ੍ਹਾਂ ਦੇ ਮਜ਼ਾਕ ਨਾਲ ਘਰਵਾਲੇ ਵੀ ਖੂਬ ਐਂਟਰਟੇਨ ਹੁੰਦੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਤੇ ਆਸਿਮ ਵਿਚਕਾਰ ਗੱਲਬਾਤ ਦਾ ਅਜਿਹਾ ਹੀ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਅਨਸੀਨ ਵੀਡੀਓ 'ਚ ਸਿਧਾਰਥ ਸ਼ੁਕਲਾ ਨੂੰ ਕਿਹੋ ਜਿਹੀ ਲੜਕੀ ਪਸੰਦ ਹੈ, ਇਸ ਬਾਰੇ ਚਰਚਾ ਹੋ ਰਹੀ ਹੈ। ਆਸਿਮ ਰਿਆਜ਼ ਨਾਲ ਗੱਲਬਾਤ ਕਰਦਿਆਂ ਸ਼ਹਿਨਾਜ਼ ਗਿੱਲ ਨੇ ਕਹਿੰਦੀ ਹੈ ਕਿ ਸਿਧਾਰਥ ਸ਼ੁਕਲਾ ਖੁੱਦ ਨੂੰ ਵਰਜਿਨ ਦੱਸਦੇ ਹਨ।
PunjabKesari
ਆਸਿਮ ਰਿਆਜ਼ ਨੇ ਸ਼ਹਿਨਾਜ਼ ਗਿੱਲ ਨੂੰ ਪੁੱਛਿਆ ਕਿ ਤੂੰ ਸਿਧਾਰਥ ਨੂੰ ਕਦੇ ਇਹ ਪੁੱਛਿਆ ਕਿ ਉਸ ਨੂੰ ਕਿਵੇਂ ਦੀ ਲੜਕੀ ਚਾਹੀਦੀ ਹੈ? ਇਸ ’ਤੇ ਸ਼ਹਿਨਾਜ਼ ਨੇ ਕਿਹਾ,‘‘ਉਹ ਇਹ ਨਹੀਂ ਦੱਸੇਗਾ ਕਿ ਉਸ ਨੇ ਨੌਮੀਨੇਟ ਕਿਸ-ਕਿਸ ਨੂੰ ਕੀਤਾ ਹੈ ਤੇ ਲੜਕੀ ਬਾਰੇ ਕੀ ਦੱਸੇਗਾ।’’ ਉਹ ਅੱਗੇ ਕਹਿੰਦੀ ਹੈ, ‘‘ਉਹ ਤਾਂ ਇਹ ਕਹਿੰਦਾ ਹੈ ਕਿ ਮੈਂ ਵਰਜਿਨ ਹਾਂ। ਸਭ ਕੁਝ ਕਰ ਕੇ ਵੀ ਬੋਲੇਗਾ ਵਰਜਿਨ ਹਾਂ। ਅਜਿਹੇ ਲੜਕਿਆਂ ਤੋਂ ਕੋਈ ਕੀ ਉਮੀਦ ਰੱਖ ਸਕਦਾ ਹੈ। ਟਰੁੱਥ ਐਂਡ ਡੇਅਰ ਖੇਡ ਰਹੇ ਸਨ ਉਦੋਂ ਬੋਲਿਆ ਵਰਜਿਨ ਹਾਂ। ਇਹ ਵਰਜਿਨ ਹੈ ਤਾਂ ਅਸੀਂ ਕੀ ਹਾਂ? ਇਹ ਬੰਦਾ ਮੇਰੇ ਨਾਲ ਰਹਿ ਕੇ ਵੀ ਮੇਰੇ ਨਾਲ ਕੁਝ ਸ਼ੇਅਰ ਨਹੀਂ ਕਰਦਾ। ਉਹ ਕਿਸੇ ਬਾਰੇ ਨਹੀਂ ਦੱਸਦਾ ਤਾਂ ਤੈਨੂੰ ਕੀ ਲੱਗਦਾ ਹੈ ਕਿ ਇਹ ਦੱਸੇਗਾ ਕਿ ਲੜਕੀ ਕਿਵੇਂ ਦੀ ਚਾਹੀਦੀ ਹੈ।’’

 
 
 
 
 
 
 
 
 
 
 
 
 
 

Watch this unseen...Asim asks shennaz "Sana thu usko Kyun puch thi nahi ki usko kaisi ladki chahiye??" Usko means Siddarth ko. Then Sana and Asim talks funny about Shukla on the topic Aisi kaisi...Aisi kaisi. Too much fun.

A post shared by ASIM RIAZ.fanboy (@asimriaz.fanboy) on Jan 17, 2020 at 9:17pm PST


ਇਸੇ ਦੌਰਾਨ ਸ਼ੈਫਾਲੀ ਜਰੀਵਾਲਾ ਕਹਿੰਦੀ ਹੈ,‘'ਸਿਧਾਰਥ ਨੂੰ ਕਿਵੇਂ ਦੀ ਲੜਕੀ ਚਾਹੀਦੀ ਹੈ, ਮੈਨੂੰ ਪਤਾ ਹੈ ਪਰ ਮੈਂ ਨਹੀਂ ਦੱਸ ਸਕਦੀ, ਉਹ ਤਾਂ ਸਿਧਾਰਥ ਹੀ ਦੱਸੇਗਾ।'’ ਫਿਰ ਸ਼ਹਿਨਾਜ਼ ਬੋਲਦੀ ਹੈ, ‘‘ਚੱਲੋ ਮੈਂ ਦੱਸਦੀ ਹੈ ਕਿ ਕਿਵੇਂ ਦੀ ਲੜਕੀ ਚਾਹੀਦੀ ਹੈ। ਇਸ ਨੂੰ ਬਿਲਕੁਲ ਇਸ ਵਰਗੀ ਡਿਸੈਂਟ, ਜੋ ਬਕਵਾਸ ਨਾ ਕਰਦੀ ਹੋਵੇ ਤੇ ਲੌਜੀਕਲ ਗੱਲ ਕਰਦੀ ਹੋਵੇ, ਉਹ ਲੜਕੀ ਚਾਹੀਦੀ ਹੈ।’’ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News