ਬਿੱਗ ਬੌਸ ਦੇ ਘਰ ਪਹੁੰਚੀ ਹਿਮਾਂਸ਼ੀ ਨੂੰ ਆਸਿਮ ਨੇ ਕੀਤਾ ਪ੍ਰਪੋਜ਼,ਵੀਡੀਓ ਵਾਇਰਲ

1/28/2020 11:00:13 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਇਸ ਹਫਤੇ ਫੈਮਿਲੀ ਵੀਕ ਹੋਵੇਗਾ ਅਤੇ ਘਰ ਦੇ ਬਚੇ ਹੋਏ ਮੈਬਰਾਂ ਨੂੰ ਸਪੋਰਟ ਕਰਨ ਉਨ੍ਹਾਂ ਦੇ ਪਰਿਵਾਰ ਦੇ ਲੋਕ ਜਾਂ ਦੋਸਤ ਆਉਣਗੇ। ਦੱਸ ਦੇਈਏ ਕਿ ਇਸ ਹਫਤੇ ਸ਼ੈਫਾਲੀ ਜਰੀਵਾਲਾ ਘਰ ’ਚੋਂ ਬੇਘਰ ਹੋ ਗਈ ਸੀ, ਹਾਲਾਂਕਿ, ਇਕ ਵਾਰ ਫਿਰ ਉਹ ਪਾਰਸ ਛਾਬੜਾ ਨੂੰ ਸਪੋਰਟ ਕਰਨ ਲਈ ਘਰ ਵਿਚ ਵਾਪਸੀ ਕਰੇਗੀ। ਫੈਮਿਲੀ ਵੀਕ ਨੂੰ ਲੈ ਕੇ ਬਿੱਗ ਬੌਸ ਦੇ ਫੈਨਜ਼ ਕਾਫ਼ੀ ਐਕਸਾਈਟਿਡ ਹਨ, ਕਿਉਂਕਿ ਇਸ ਦੌਰਾਨ ਹਿਮਾਂਸ਼ੀ ਖੁਰਾਨਾ ਘਰ ਵਿਚ ਦੁਬਾਰਾ ਐਂਟਰੀ ਕਰੇਗੀ ਅਤੇ ਆਸਿਮ ਰਿਆਜ ਹਿਮਾਂਸ਼ੀ ਨੂੰ ਆਪਣੇ ਦਿਲ ਦੀ ਗੱਲ ਕਹਿਣਗੇ। ਆਸਿਮ ਅਤੇ ਹਿਮਾਂਸ਼ੀ ਦੇ ਰਿਸ਼ਤੇ ਨੂੰ ਲੈ ਕੇ ਫੈਨਜ਼ ਦੇ ਨਾਲ-ਨਾਲ ਘਰ  ਦੇ ਮੈਂਬਰ ਵੀ ਕਾਫੀ ਉਤਸ਼ਾਹਿਤ ਹਨ। ਹੁਣ ਬਿੱਗ ਬੌਸ ਦੇ ਘਰ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

Tomorrow's precap ! . . Follow @biggbossjassos For more updates & videos . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #trending #katrinakaif #tiktok #hinakhan #priyanksharma #dipikakakar #jasminbhasin #zainimam #karanpatel #SalmanKhan #rohitshetty #adityanarayan #devoleenabhattacharjee #bhartisingh #tiktokindia

A post shared by BIGG BOSS JASSOS 🕵️‍♂️👁️ (@biggbossjassos) on Jan 27, 2020 at 10:54am PST

 
 
 
 
 
 
 
 
 
 
 
 
 
 

@asimriaz77.official ne toh bol di apni dil ki baat, kya @iamhimanshikhurana dengi ismein unka saath? #AsiManshi Dekhiye inki poori love story kal raat 10.30 baje! Anytime on @voot @Vivo_India @daburamlaindia @BeingSalmanKhan #BB13 #BiggBoss13 #SalmanKhan

A post shared by Colors TV (@colorstv) on Jan 27, 2020 at 10:11am PST


ਇਸ ਵੀਡੀਓ ਵਿਚ ਘਰ ਦੇ ਸਾਰੇ ਮੈਂਬਰ ਹਿਮਾਂਸ਼ੀ ਖੁਰਾਨਾ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਆਸਿਮ ਰਿਆਜ਼ ਵੀ ਆਪਣਾ ਪਿਆਰ ਲੁਕਾ ਨਹੀਂ ਪਾਉਂਦੇ। ਆਸਿਮ ਰਿਆਜ਼ ਬਿੱਗ ਬੌਸ ਦੇ ਘਰ ਵਿਚ ਹੀ ਹਿਮਾਂਸ਼ੀ ਖੁਰਾਨਾ  ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੰਦੇ ਹਨ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਆਸਿਮ ਰਿਆਜ਼, ਹਿਮਾਂਸ਼ੀ ਕੋਲੋਂ ਪੁੱਛਦੇ ਹਨ ਕਿ ਕੀ ਉਹ ਉਨ੍ਹਾਂ ਨੂੰ ਪਿਆਰ ਕਰਦੀ ਹੈ, ਤਾਂ ਇਸ ’ਤੇ ਹਿਮਾਂਸ਼ੀ ਕਹਿੰਦੀ ਹੈ ਕਿ ਉਹ ਵੀ ਉਨ੍ਹਾਂ ਨੂੰ ਪਿਆਰ ਕਰਦੀ ਹੈ। ਜਿਸ ਤੋਂ ਬਾਅਦ ਆਸਿਮ, ਹਿਮਾਂਸ਼ੀ ਨੂੰ ਫੁੱਲ ਦਿੰਦੇ ਹੋਏ ਵਿਆਹ ਲਈ ਪ੍ਰਪੋਜ਼ ਕਰ ਦਿੰਦੇ ਹਨ। ਹਾਲਾਂਕਿ, ਇਸ ਦਾ ਹਿਮਾਂਸ਼ੀ ਵੀ ਹਾਂ ਵਿਚ ਜਵਾਬ ਦਿੰਦੀ ਹੈ। Bigg Boss 13 ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।


ਇਸ ਵੀਡੀਓ ’ਤੇ ਫੈਨਜ਼ ਵੀ ਕਾਫੀ ਰਿਐਕਟ ਕਰ ਰਹੇ ਹਨ। ਉਥੇ ਹੀ, ਦੱਸ ਦੇਈਏ ਜਿੱਥੇ ਆਸਿਮ ਰਿਆਜ਼ ਨੂੰ ਹਿਮਾਂਸ਼ੀ ਖੁਰਾਨਾ  ਸਪੋਰਟ ਕਰਨ ਲਈ ਬਿੱਗ ਬੌਸ ਦੇ ਘਰ ਵਿਚ ਦੁਬਾਰਾ ਆਵੇਗੀ ਤਾਂ ਉਥੇ ਹੀ, ਆਰਤੀ ਸਿੰਘ ਨੂੰ ਉਨ੍ਹਾਂ ਦੀ ਭਾਬੀ ਕਸ਼ਮੀਰਾ ਸ਼ਾਹ ਸਪੋਰਟ ਕਰਨ ਲਈ ਘਰ ਵਿਚ ਐਂਟਰੀ ਕਰੇਗੀ। ਵਿਕਾਸ ਗੁਪਤਾ ਸਿਧਾਰਥ ਸ਼ੁਕਲਾ   ਨੂੰ ਸਪੋਰਟ ਕਰਨ ਲਈ ਫਿਰ ਤੋਂ ਬਿੱਗ ਬੌਸ ਦੇ ਘਰ ਦਾ ਮੈਂਬਰ ਬਨਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News