ਇਕ ਵਾਰ ਫਿਰ TRP ਲਿਸਟ 'ਚੋਂ ਖਿਸਕਿਆ ਸਲਮਾਨ ਖਾਨ ਦਾ ਸ਼ੋਅ 'ਬਿੱਗ ਬੌਸ 13'

1/30/2020 4:56:02 PM

ਮੁੰਬਈ(ਬਿਊਰੋ)- ਕਈ ਸਾਰੇ ਟਵਿਸਟ ਦੇ ਬਾਵਜੂਦ ਰਿਐਲਿਟੀ ਸ਼ੋਅ ਬਿੱਗ ਬੌਸ ਬਿਹਤਰ ਟੀਆਰਪੀ ਹਾਸਲ ਕਰਨ ਵਿਚ ਨਾਕਾਮ ਹੁੰਦਾ ਦਿਖਾਈ ਦੇ ਰਿਹਾ ਹੈ। ਤੀਜੇ ਹਫਤੇ 'ਚ ਸਲਮਾਨ ਖਾਨ ਦੇ ਰਿਐਲਟੀ ਸ਼ੋਅ ਬਿੱਗ ਬੌਸ 13 ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਸ਼ਹਿਰੀ ਖੇਤਰਾਂ ਦੀ ਰੇਟਿੰਗ ਮੁਤਾਬਕ ਸ਼ੋਅ ਦੂਜੇ ਨੰਬਰ ਤੋਂ ਖਿਸਕ ਕੇ 5 ਨੰਬਰ 'ਤੇ ਪਹੁੰਚ ਗਿਆ ਹੈ। ਸ਼ਹਿਰੀ ਇਲਾਕਿਆਂ 'ਚ ਜ਼ੀਟੀਵੀ ਸ਼ੋਅ ' ਕੁੰਡਲੀ ਭਗਿਆ' ਹੁਣ ਸਭ ਤੋਂ ਹਰਮਨ ਪਿਆਰਾ ਬਣਿਆ ਹੋਇਆ ਹੈ। ਇਸ ਤੋਂ ਬਾਅਦ ਦੂਜੇ ਨੰਬਰ ’ਤੇ ਕਲਰਜ਼ ਦੀ 'ਛੋਟੀ ਸਰਦਾਰਨੀ' ਸ਼ੋਅ ਨੇ ਲਈ ਹੋਈ ਹੈ।
PunjabKesari
ਤੀਜੇ ਨੰਬਰ ’ਤੇ ਵੀ ਕਲਰਜ਼ ਦਾ ਹੀ ਹੈ। ਚੈਨਲ ਦਾ 'ਨਾਗਿਨ ਭਾਗਿਆ ਦਾ ਜ਼ਹਰੀਲਾ ਖੇਡ' ਸ਼ੋਅ ਤੀਜੇ ਨੰਬਰ 'ਤੇ ਹੈ। ਚੌਥੇ ਨੰਬਰ ’ਤੇ ਸਟਾਰ ਪਲੱਸ ਦੇ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਹੈ। ਦਿਹਾਤੀ ਇਲਾਕਿਆਂ ਦੀ ਗੱਲ ਕਰੀਏ ਤਾਂ ਟਾਪ 5 'ਚ ਦੰਗਲ ਚੈਨਲ ਦੇ ਸ਼ੇਜ਼ ਹਨ। ਪਹਿਲੇ ਨੰਬਰ 'ਤੇ 'ਮਹਿਮਾ ਸ਼ਨਿਦੇਵ ਕੀ' ਦੂਜੇ 'ਤੇ 'ਬਾਬਾ ਐਸਾ ਵਰ ਡੂਡੇ' ਤੀਜੇ 'ਤੇ 'ਦੁਆਰਾਧੀਸ਼ ਭਗਵਤ ਸ਼੍ਰੀ ਕ੍ਰਿਸ਼ਨ' ਚੌਥੇ 'ਤੇ 'ਬੰਦਿਨੀ' ਤੇ ਪੰਜਵੇਂ 'ਤੇ 'ਕਿਤਨੀ ਮੋਹੱਬਤ ਹੈ' ਸ਼ੋਅ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News