ਫਿਲਮ ''ਮੈਦਾਨ'' ਦੀ ਪਹਿਲੀ ਝਲਕ, ਚਿੱਕੜ ''ਚ ਖੇਡਦੇ ਦਿਸੇ ਅਜੈ ਦੇਵਗਨ
1/31/2020 9:17:41 AM
ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਅਜੈ ਦੇਵਗਨ ਦੀ ਅਗਲੀ ਫਿਲਮ 'ਮੈਦਾਨ' ਦੇ ਦੋ ਹੋਰ ਨਵੇਂ ਪੋਸਟਰ ਸਾਹਮਣੇ ਆਏ ਹਨ, ਜਿਨ੍ਹਾਂ 'ਚ ਅਜੈ ਦਾ ਲੁੱਕ ਕਾਫੀ ਅਲੱਗ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਅਜੈ ਦੇਵਗਨ ਨੇ ਬੁੱਧਵਾਰ ਨੂੰ ਵੀ ਇਸ ਦਾ ਇਕ ਪੋਸਟਰ ਫੈਨਜ਼ ਨਾਲ ਸ਼ੇਅਰ ਕੀਤਾ ਸੀ, ਜਿਸ 'ਚ ਅਜੈ ਦੇਵਗਨ ਦੇ ਥੱਲੇ ਪੂਰੀ ਫੁੱਟਬਾਲ ਟੀਮ ਖੜ੍ਹੀ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰਦਿਆਂ ਅਜੈ ਨੇ ਲਿਖਿਆ, “ਇਹ ਕਹਾਣੀ ਹੈ ਇੰਡੀਆ ਫੁੱਟਬਾਲ ਦੇ ਗੋਲਡਨ ਫੇਜ਼ ਦੀ ਅਤੇ ਉਸ ਦੇ ਸਭ ਤੋਂ ਸਕਸੈੱਸਫੁੱਲ ਤੇ ਵੱਡੇ ਕੋਚ ਦੀ।'' ਅਜੈ ਨੇ ਇਕ ਹੋਰ ਪੋਸਟਰ ਸ਼ੇਅਰ ਕਰਦਿਆਂ ਲਿਖਿਆ, “ਬਦਲਾਅ ਲਿਆਉਣ ਲਈ ਇਕੱਲਾ ਵੀ ਕਾਫੀ ਹੈ।''
ਦੱਸ ਦਈਏ ਕਿ ਅਜੈ ਦੇਵਗਨ ਦੀ ਫਿਲਮ 'ਮੈਦਾਨ' 27 ਨਵੰਬਰ 2020 ਨੂੰ ਸਿਨੇਮਾਘਰਾਂ 'ਚ ਆਵੇਗੀ। ਭਾਰਤੀ ਫੁੱਟਬਾਲ ਦੇ ਗੋਲਡਨ ਏਰਾ ਦੀ ਕਹਾਣੀ 'ਤੇ ਆਧਾਰਤ ਇਹ ਫਿਲਮ ਦਾ ਨਿਰਦੇਸ਼ਨ 'ਵਧਾਈ ਹੋ' ਦੇ ਨਿਰਦੇਸ਼ਕ ਅਮਿਤ ਰਵੀਂਦਰਨਾਥ ਸ਼ਰਮਾ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
7 hours ago
ਮਸ਼ਹੂਰ ਅਦਾਕਾਰ ਦੇ ਨਾਂ ''ਤੇ ਬਣਿਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, Actor ਨੇ ਪ੍ਰਸ਼ੰਸਕਾਂ ਨੂੰ ਕੀਤਾ ਅਲਰਟ
8 hours ago
ਯੋਗੇਸ਼ ਦੇਸ਼ਪਾਂਡੇ ਦੀ ਪਹਿਲੀ ਹਿੰਦੀ ਫਿਲਮ "ਥੰਬਸ ਅੱਪ," ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਹੈ ਪ੍ਰੇਰਿਤ
