ਸਿਧਾਰਥ ਨੇ ਕੀਤੀ ਸ਼ਹਿਨਾਜ਼ ਨੂੰ ਕਿੱਸ, ਦੇਖੋ ਦੋਵਾਂ ਦੀ ਮਸਤੀ ਵਾਲਾ ਵੀਡੀਓ

2/2/2020 1:27:26 PM

ਨਵੀਂ ਦਿੱਲੀ(ਬਿਊਰੋ)- ‘ਬਿੱਗ ਬੌਸ 13’ ਘਰ 'ਚ ਪਿਆਰ ਤੇ ਲੜਾਈਆਂ ਅਕਸਰ ਚੱਲਦੀਆਂ ਰਹਿੰਦੀਆਂ ਹਨ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ਪਿਆਰ ਦੇ ਚਰਚੇ ਬਹੁਤ ਹੁੰਦੇ ਰਹਿੰਦੇ ਹਨ। ਬਿੱਗ ਬੌਸ ਦੇ ਘਰ 'ਚ ਇਕ ਵਾਰ ਫਿਰ ਦੋਵੇਂ ਇਕ-ਦੂਜੇ ਨੂੰ ਕਿੱਸ ਕਰਦੇ ਨਜ਼ਰ ਆਏ। ਲੜਾਈ ਤੇ ਬਹਿਸ ਤੋਂ ਬਾਅਦ ਇਕ ਵਾਰ ਫਿਰ ਸਿਧਾਰਥ-ਸ਼ਹਿਨਾਜ਼ ਨੇ ਬਿੱਗ ਬੌਸ ਦੇ ਘਰ 'ਚ ਜ਼ੋਰਦਾਰ ਵਾਪਸੀ ਕੀਤੀ ਹੈ। ਸ਼ਨੀਵਾਰ ਨੂੰ ‘ਵੀਕੈਂਡ ਕੇ ਵਾਰ’ 'ਚ ਸ਼ਹਿਨਾਜ਼-ਸਿਧਾਰਥ ਇਕ-ਦੂਜੇ ਦੇ ਕਾਫੀ ਨੇੜੇ ਨਜ਼ਰ ਆਏ। ‘ਵੀਕੈਂਡ ਕੇ ਵਾਰ’ ਦੇ ਦਿਨ 'ਨੋਟਾਂ ਦੀ ਬਾਰਿਸ਼' ਟਾਸਕ ਕਰਵਾਇਆ ਗਿਆ। ਇਸ ਟਾਸਕ ਦੌਰਾਨ ਦੋਵਾਂ ਦਾ ਸ਼ਾਨਦਾਰ ਬੌਡਿੰਗ ਦਿਖਾਈ ਦਿੱਤੀ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਿਧਾਰਥ ਇਕ ਜੇਲ 'ਚ ਬੰਦ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਉਸ ਨੂੰ ਆਵਾਜ਼ ਦੇ ਕੇ ਬੁਲਾਉਂਦੀ ਹੈ।

 
 
 
 
 
 
 
 
 
 
 
 
 
 

Task ke tanaav mein bhi #SidNaaz ka pyaar raha barkaraar! Watch this tonight at 9 PM. Anytime on @voot. @vivo_india @beingsalmankhan #BiggBoss #BiggBoss13 #BB13 #SalmanKhan

A post shared by Colors TV (@colorstv) on Feb 1, 2020 at 3:56am PST


ਇਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ ਕਿ ਤੂੰ ਮੈਨੂੰ ਮਿਸ ਨਹੀਂ ਕੀਤਾ। ਸ਼ਹਿਨਾਜ਼ ਤੇ ਸਿਧਾਰਥ ਦੇ ਵਿਚਕਾਰ ਪਿਆਰ ਨਾਲ ਗੱਲਬਾਤ ਵੀ ਹੁੰਦੀ ਹੈ। ਫਿਰ ਸ਼ਹਿਨਾਜ਼ ਦੇ ਕਹਿਣ ’ਤੇ ਸਿਧਾਰਥ ਸ਼ਹਿਨਾਜ਼ ਨੂੰ ਕਿੱਸ ਕਰਦੇ ਹਨ। ਦੱਸ ਦੇਈਏ ਕਿ ਜਿਵੇਂ-ਜਿਵੇਂ ਬਿੱਗ ਬੌਸ ਦਾ ਫੀਨਾਲੇ ਨੇੜੇ ਆ ਰਿਹਾ ਹੈ। ਘਰ ਦੇ ਮੈਂਬਰ ਆਖੀਰ ਤੱਕ ਘਰ 'ਚ ਟਿਕੇ ਰਹਿਣਾ ਚਾਹੁੰਦੇ ਹਨ। ਸਿਧਾਰਥ ਤੇ ਸ਼ਹਿਨਾਜ਼ ਦੀ ਜੋੜੀ ਨੂੰ ਫੈਨਜ਼ ਬਹੁਤ ਹੀ ਪਸੰਦ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਕੌਣ-ਕੌਣ ਘਰ 'ਚ ਆਖੀਰ ਤੱਕ ਟਿਕਿਆ ਰਹਿੰਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News