ਅੱਲ੍ਹੜ ਦਿਲਾਂ ਦੇ ਪਿਆਰ ਦੀ ਕਹਾਣੀ ਨੂੰ ਪਰਦੇ ’ਤੇ ਪੇਸ਼ ਕਰੇਗੀ ਫਿਲਮ ‘ਸੁਫਨਾ’

2/2/2020 2:58:30 PM

ਜਲੰਧਰ(ਬਿਊਰੋ)- 14 ਫਰਵਰੀ ਨੂੰ ਅੱਲ੍ਹੜ ਦਿਲਾਂ ਦੀ ਪਿਆਰ ਕਹਾਣੀ ਪੇਸ਼ ਕਰਦੀ ਇਕ ਬਹੁਤ ਹੀ ਖੂਬਸੂਰਤ ਪੰਜਾਬੀ ਫਿਲਮ ‘ਸੁਫਨਾ’ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ‘ਕਿਸਮਤ’ ਵਰਗੀ ਬਲਾਕਬਾਸਟਰ ਫਿਲਮ ਦੇ ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਬਣਾਈ ਗਈ ਹੈ। ਜਗਦੀਪ ਸਿੱਧੂ ਅੱਜ ਪੰਜਾਬੀ ਸਿਨੇਮਾ ਦੇ ਇਕ ਮਸ਼ਹੂਰ ਲੇਖਕ ਨਿਰਦੇਸ਼ਕ ਹਨ, ਜੋ ਦਰਸ਼ਕਾਂ ਦੀ ਨਬਜ਼ ‘ਤੇ ਹੱਥ ਰੱਖਦਿਆਂ ਕਦਮ ਦਰ ਕਦਮ ਸੁਪਰ ਹਿੱਟ ਫਿਲਮਾਂ ਦੀ ਲੜੀ ਚਲਾ ਰਹੇ ਹਨ। ਉਨ੍ਹਾਂ ਦੀ ਕਲਾਤਮਿਕ ਸੋਚ ਬਾਰੇ ਸਿਰਫ ਐਨਾ ਹੀ ਕਹਿ ਸਕਦੇ ਹਾਂ ਕਿ ਇਸ ਵੇਲੇ ਪੰਜਾਬੀ ਸਿਨੇਮਾ ਦੀ ਵਾਗ ਡੋਰ ਇਕ ਸੁਲਝੇ ਹੋਏ ਲੇਖਕ ਨਿਰਦੇਸ਼ਕ ਦੇ ਹੱਥ ਵਿਚ ਹੈ। ਪਿਛਲੇ ਸਮੇਂ ‘ਚ ਉਨ੍ਹਾਂ ਦੀਆਂ ਲਿਖੀਆਂ ਤੇ ਡਾਇਰੈਕਟ ਕੀਤੀਆਂ ਫਿਲਮਾਂ ਕਾਫੀ ਹਿੱਟ ਸਾਬਿਤ ਹੋਈਆਂ।
PunjabKesari
‘ਸੁਫਨਾ’ ਫਿਲਮ ਉਨ੍ਹਾਂ ਦੇ ਬਚਪਨ ਦਾ ਇਕ ਵੱਡਾ ਸੁਪਨਾ ਹੈ, ਜੋ ਫਿਲਮੀ ਪਰਦੇ ‘ਤੇ ਹੁਣ ਸੱਚ ਹੋਇਆ ਹੈ। ਇਸ ਫਿਲਮ ਵਿਚ ਉਨ੍ਹਾਂ ਨੇ ਐਮੀ ਵਿਰਕ ਤੇ ਤਾਨੀਆ ਦੀ ਰੁਮਾਂਟਿਕ ਜੋੜੀ ਨੂੰ ਪਰਦੇ ‘ਤੇ ਪੇਸ਼ ਕੀਤਾ ਹੈ। ਫਿਲਮ ਦਾ ਗੀਤ ਸੰਗੀਤ ਬਹੁਤ ਹੀ ਦਿਲਚਸਪ ਤੇ ਸਕੂਨ ਦੇਣ ਵਾਲਾ ਹੈ। ਨਿਰਦੇਸ਼ਕ ਜਗਦੀਪ ਸਿੱਧੂ ਨੇ ਦੱਸਿਆ ਕਿ ‘ਸੁਪਨੇ’ ਲੈਣਾ ਹਰੇਕ ਇੰਨਸਾਨ ਦਾ ਹੱਕ ਹੈ। ਸੁਪਨੇ ਜਾਤ-ਪਾਤ ਊਚ-ਨੀਚ ਤੇ ਧਰਮ ਨਹੀਂ ਦੇਖਦੇ। ਜ਼ਿੰਦਗੀ ਸੁਪਨਿਆਂ ਦਾ ਸੰਸਾਰ ਹੈ। ਇਹ ਫਿਲਮ ਵੀ ਜ਼ਿੰਦਗੀ ਦੇ ਹੁਸੀਨ ਸੁਪਨਿਆਂ ਦੀ ਗੱਲ ਕਰਦੀ ਹੈ। ਇਹ ਸੁਪਨੇ ਕਿਵੇਂ ਸੱਚ ਹੁੰਦੇ ਹਨ, ਇਹੋ ਇਸ ਫਿਲਮੀ ਕਹਾਣੀ ਦਾ ਸੱਚ ਹੈ, ਜੋ 14 ਫਰਵਰੀ ਨੂੰ ਦਰਸ਼ਕ ਆਪਣੇ ਨੇੜਲੇ ਸਿਨੇਮਾ ਘਰਾਂ ‘ਚ ਦੇਖਣਗੇ।
PunjabKesari
ਇਸ ਫਿਲਮ ਵਿਚ ਕੰਮ ਕਰਨ ਵਾਲੇ ਸਾਰੇ ਹੀ ਕਲਾਕਾਰਾਂ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। ਫਿਲਮ ਦਾ ਨਾਇਕ ਐਮੀ ਵਿਰਕ ਪੰਜਾਬੀ ਪਰਦੇ ਦਾ ਸਰਗਰਮ ਅਦਾਕਾਰ ਹੈ, ਜਦਕਿ ਤਾਨੀਆ ਨੂੰ ਵੀ ਦਰਸ਼ਕ ‘ਕਿਸਮਤ’, ‘ਗੁੱਡੀਆਂ ਪਟੋਲੇ’ ਆਦਿ ਫਿਲਮਾਂ ‘ਚ ਦੇਖ ਚੁੱਕੇ ਹਾਂ। ਇਹ ਉਨ੍ਹਾਂ ਦੀ ਮਿਹਨਤ ਅਤੇ ਲਗਨ ਹੈ ਕਿ ਉਹ ਇਸ ਫਿਲਮ ‘ਚ ਐਮੀ ਵਿਰਕ ਦੀ ਨਾਇਕਾ ਬਣੀ ਹੈ। ਰੁਮਾਂਟਿਕ ਤੇ ਸੰਗੀਤਕ ਮਨੋਰੰਜਨ ਦਾ ਸੁਮੇਲ ਇਹ ਫਿਲਮ ਤਾਨੀਆ ਦੀ ਅਦਾਕਾਰੀ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ।
PunjabKesari
ਦਰਸ਼ਕਾਂ ਨੂੰ ਚੇਤੇ ਹੋਵੇਗਾ ਕਿ ਜਗਦੀਪ ਅਤੇ ਐਮੀ ਵਿਰਕ ਦੀ ਜੋੜੀ ਨੇ ਵਿਆਹ ਕਲਚਰ ਦੇ ਸਿਨਮਾ ‘ਚ ‘ਕਿਸਮਤ’ ਵਰਗੀ ਇੱਕ ਰੁਮਾਂਟਿਕ ਫਿਲਮ ਬਣਾ ਕੇ ਪੰਜਾਬੀ ਦਰਸ਼ਕਾਂ ਦੇ ਟੇਸਟ ਨੂੰ ਬਦਲਿਆ ਸੀ। ‘ਕਿਸਮਤ’ ਨੂੰ ਮਿਲੀ ਵੱਡੀ ਸਫ਼ਲਤਾ ਨੇ ਹੀ ਦੁਬਾਰਾ ਫਿਰ ਇਕ ਪਿਆਰ ਮੁਹੱਬਤਾਂ ਦੀ ਬਾਤ ਪਾਉਂਦੀ ਫਿਲਮ ‘ਸੁਫਨਾ’ ਦਾ ਨਿਰਮਾਣ ਕੀਤਾ ਹੈ, ਜੋ 14 ਫਰਵਰੀ ਨੂੰ ਵਿਸ਼ਵ ਭਰ ‘ਚ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।
PunjabKesari
ਪੰਜ ਪਾਣੀ ਫਿਲਮਜ਼ ਦੇ ਬੈਨਰ ਹੇਠ ਬਣੀ ਇਹ ਫਿਲਮ ਰਾਜਸਥਾਨ ਦੇ ਪੰਜਾਬੀ ਪਿੰਡਾਂ ਵਿਚਲੇ ਕਪਾਹਾਂ ਦੇ ਖੇਤਾਂ ਸਮੇਤ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਈ ਇਹ ਫਿਲਮ ਜਗਦੀਪ ਸਿੱਧੂ ਦੀ ਕਲਾਤਮਿਕ ਸ਼ੈਲੀ ਨਾਲ ਲਬਰੇਜ਼ ਪੰਜਾਬੀ ਸਿਨੇ ਦਰਸ਼ਕਾਂ ਲਈ ਇਕ ਹਸੀਨ ਤੋਹਫਾ ਹੋਵੇਗੀ। ਇਸ ਫਿਲਮ 'ਚ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਤੋਂ ਇਲਾਵਾ ਜੈਸਮੀਨ ਬਾਜਵਾ, ਜਗਜੀਤ ਸੰਧੂ, ਸੀਮਾ ਕੌਸਲ, ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ, ਬਲਵਿੰਦਰ ਬੁਲਟ, ਰਬਾਬ ਕੌਰ ਨੇ ਅਹਿਰਮ ਕਿਰਦਾਰ ਨਿਭਾਏ ਹਨ। ਸੰਗੀਤ ਬੀ ਪਰਾਕ ਨੇ ਦਿੱਤਾ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News