ਸ਼ਹੀਨ ਬਾਗ ਫਾਈਰਿੰਗ ’ਤੇ ਫੁੱਟਿਆ ਸੋਨਮ ਕਪੂਰ ਦਾ ਗੁੱਸਾ

2/2/2020 4:38:20 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਦਿੱਲੀ ਦੇ ਸ਼ਾਹੀਨ ਬਾਗ 'ਚ ਸ਼ਨੀਵਾਰ ਨੂੰ ਹੋਏ ਗੋਲੀਕਾਂਡ ਦੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਆਲੋਚਨਾ ਤੋਂ ਬਾਅਦ ਉਨ੍ਹਾਂ ਨੂੰ ਕੁਝ ਲੋਕਾਂ ਵੱਲੋਂ ਟਰੋਲ ਕੀਤਾ ਗਿਆ। ਇਸ ਤੋਂ ਬਾਅਦ ਅਦਾਕਾਰਾ ਨੇ ਚੁਣ-ਚੁਣ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ। ਸੋਨਮ ਕਪੂਰ ਸ਼ਾਹੀਨ ਬਾਗ ਗੋਲੀਕਾਂਡ ਤੋਂ ਬਾਅਦ ਖੁੱਲ੍ਹ ਕੇ ਸਾਹਮਣੇ ਆਈ ਤੇ ਉਨ੍ਹਾਂ ਨੇ ਕਈ ਯੂਜ਼ਰਸ ਨੂੰ ਜਵਾਬ ਦਿੱਤਾ, ਜੋ ਉਨ੍ਹਾਂ 'ਤੇ ਦੋਸ਼ ਲਗਾ ਰਹੇ ਸਨ। ਦਰਅਸਲ, ਮੰਗਲਵਾਰ ਨੂੰ ਸ਼ਾਹੀਨ ਬਾਗ 'ਚ ਇਕ ਵਿਅਕਤੀ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਸਨ।
PunjabKesari
ਤੁਹਾਨੂੰ ਦੱਸ ਦੇਈਏ ਕਿ ਸ਼ਾਹੀਨ ਬਾਗ ਉਹ ਹੀ ਥਾਂ ਹੈ, ਜਿੱਥੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਕਈ ਦਿਨਾਂ ਤੋਂ ਪ੍ਰਦਰਸ਼ਨ ਹੋ ਰਿਹਾ ਹੈ। ਸ਼ਾਹੀਨ ਬਾਗ 'ਚ ਹੋਏ ਇਸ ਗੋਲੀਕਾਂਡ ਤੋਂ ਬਾਅਦ ਸੋਨਮ ਕਪੂਰ ਨੇ ਇਸ ਦੀ ਆਲੋਚਨਾ ਕਰਦਿਆਂ ਟਵਿਟਰ 'ਤੇ ਆਪਣੀ ਰਾਏ ਰੱਖੀ ਸੀ। ਸੋਨਮ ਕਪੂਰ ਨੇ ਟਵਿਟਰ 'ਤੇ ਲਿਖਿਆ, ‘‘ਇਹ ਕੁੱਝ ਅਜਿਹਾ ਹੈ, ਜਿਸ ਬਾਰੇ 'ਚ ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਭਾਰਤ 'ਚ ਹੋਵੇਗਾ। ਵੰਡਣ ਵਾਲੀ ਇਹ ਖਤਰਨਾਕ ਰਾਜਨੀਤੀ ਬੰਦ ਹੋਣੀ ਚਾਹੀਦੀ। ਇਹ ਨਫਰਤ ਨੂੰ ਵਧਾ ਰਹੀ ਹੈ। ਜੇ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਤਾਂ ਸਮਝੋ ਕਿ ਇਹ ਧਰਮ ਕਰਮ ਤੇ ਧਰਮ ਦਾ ਹੈ ਤੇ ਇੱਥੇ ਦੋਵਾਂ 'ਚੋਂ ਕੁਝ ਨਹੀਂ ਹੈ।’’
PunjabKesari
ਇਸ ਤੋਂ ਬਾਅਦ ਲੋਕਾਂ ਨੇ ਸੋਨਮ ਕਪੂਰ ਨੂੰ ਕੁਝ ਖਾਸ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸੋਨਮ ਕਪੂਰ ਵੀ ਪਿੱਛੇ ਨਹੀਂ ਰਹੀ ਤੇ ਉਨ੍ਹਾਂ ਨੇ ਯੂਜ਼ਰ ਨੂੰ ਇਕ-ਇਕ ਕਰ ਕੇ ਜਵਾਬ ਦਿੱਤਾ। ਇਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਸਾਰੇ ਧਰਮ ਦੇ ਬਾਰੇ 'ਚ ਨਾ ਸਿਖਾਓ ਤਾਂ ਸਨਮ ਕਪੂਰ ਨੇ ਕਿਹਾ, 'ਇਹ ਮੇਰਾ ਵਿਸ਼ਵਾਸ ਹੈ ਤੇ ਤੁਹਾਨੂੰ ਇਸ ਨੂੰ ਸਮਝਣ ਦੀ ਲੋੜ ਹੈ। ਇਹ ਹਿੰਦੁਤਵ ਨਹੀਂ ਹੈ ਤੇ ਇਹ ਨਫਰਤ ਦਾ ਧਰਮ ਹੈ।'
PunjabKesari
ਇਕ ਯੂਜ਼ਰ ਨੇ ਜਦੋ ਉਨ੍ਹਾਂ ਨੇ ਦੇਸ਼ ਤੋਂ ਬਾਹਰ ਜਾਣ ਨੂੰ ਕਿਹਾ ਤਾਂ ਅਦਾਰਕਾਰਾ ਨੇ ਉਨ੍ਹਾਂ ਨੂੰ 'ਫੇਕ ਹਿੰਦੂ' ਕਹਿ ਦਿੱਤਾ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News