ਰਿਸ਼ੀ ਕਪੂਰ ਹਸਪਤਾਲ ’ਚ ਦਾਖਲ, ਫੰਕਸ਼ਨ ਛੱਡ ਕੇ ਪੁੱਜੇ ਰਣਬੀਰ ਅਤੇ ਆਲੀਆ

2/3/2020 8:58:47 AM

ਨਵੀਂ ਦਿੱਲੀ(ਬਿਊਰੋ)- ਰਿਸ਼ੀ ਕਪੂਰ ਪਿਛਲੇ ਸਾਲ ਕੈਂਸਰ ਦਾ ਇਲਾਜ ਕਰਵਾ ਕੇ ਨਿਊਯਾਰਕ ਤੋਂ ਤਕਰੀਬਨ 11 ਮਹੀਨਿਆਂ ਬਾਅਦ ਭਾਰਤ ਪੁੱਜੇ ਸਨ। ਹੁਣ ਖਬਰ ਆ ਰਹੀ ਹੈ ਕਿ ਉਨ੍ਹਾਂ ਦੀ ਸਿਹਤ ਫਿਰ ਵਿਗੜ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਰਿਪੋਰਟ ਮੁਤਾਬਕ ਅਰਮਾਨ ਜੈਨ ਦੀ ਹਾਲ ਹੀ ’ਚ ਹੋਈ ਮਹਿੰਦੀ ਸੈਰੇਮਨੀ ’ਚ ਬਾਲੀਵੁਡ ਹਸਤੀਆਂ ਤੋ ਇਲਾਵਾ ਪੂਰਾ ਕਪੂਰ ਖਾਨਦਾਨ ਮੌਜੂਦ ਸੀ । ਹਾਲਾਂਕਿ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਉੱਥੇ ਨਜ਼ਰ ਨਹੀਂ ਆਏ। ਰਣਬੀਰ ਕਪੂਰ ਅਤੇ ਆਲੀਆ ਭੱਟ ਵੀ ਉਥੋਂ ਗਾਇਬ ਨਜ਼ਰ ਆਏ। ਅਜਿਹੇ ’ਚ ਸਵਾਲ ਉਠ੍ਣ ਲੱਗੇ ਕਿ ਆਖਰ ਚਾਰੇ ਕਿਥੇ ਬਿਜ਼ੀ ਸਨ ਪਰ ਹੁਣ ਖਬਰ ਆ ਰਹੀ ਹੈ ਕਿ ਰਿਸ਼ੀ ਦਿੱਲੀ ਦੇ ਇਕ ਹਸਪਤਾਲ ’ਚ ਦਾਖਲ ਹਨ। ਇਸੇ ਲਈ ਨੀਤੂ ਵੀ ਦਿੱਲੀ ਆ ਗਈ ਹੈ। ਆਲੀਆ ਵੀ ਆਪਣੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਦੀ ਸ਼ੂਟਿੰਗ ਖਤਮ ਕਰ ਕੇ ਰਣਬੀਰ ਨਾਲ ਦਿੱਲੀ ਆ ਗਈ ਹੈ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਰਿਸ਼ੀ ਕਪੂਰ ਨੂੰ ਕਿਸ ਕਰ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News