‘ਵੀਕੈਂਡ ਕਾ ਵਾਰ’ ’ਚ ਹਿਮਾਂਸੀ ’ਤੇ ਭੜਕੇ ਸਲਮਾਨ ਖਾਨ, ਗੁੱਸੇ ’ਚ ਰਸ਼ਮੀ ਨੇ ਵੀ ਆਖੀ ਇਹ ਗੱਲ

2/3/2020 9:46:25 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਬਾਹਰ ਤੋਂ ਆਏ ਮੁਕਾਬਲੇਬਾਜ਼ ਦੇ ਕੁਨੈਕਸ਼ਨ ਅਜੇ ਵੀ ਘਰ ਵਿਚ ਬਰਕਰਾਰ ਹਨ। ਇਨ੍ਹਾਂ ਕੁਨੈਕਸ਼ੰਸ ਨੂੰ ‘ਬਿੱਗ ਬੌਸ’ ਨੇ ਕਿਹਾ ਸੀ ਕਿ ਤੁਸੀਂ ਲੋਕਾਂ ਨੇ ਬਾਹਰ ਦੀ ਕੋਈ ਵੀ ਗੱਲ ਘਰ ਵਿਚ ਨਹੀਂ ਕਰਨੀ ਹੈ। ਬਾਵਜੂਦ ਇਸ ਦੇ ਕੁੱਝ ਘਰਵਾਲੇ ਬਾਹਰ ਦੀਆਂ ਗੱਲਾਂ ਨੂੰ ਘਰ ਵਿਚ ਮੌਜੂਦ ਮੁਕਾਬਲੇਬਾਜ਼ਾਂ ਨਾਲ ਕਰਦੇ ਦਿਸੇ। ਹੁਣ ਇਨ੍ਹਾਂ ਮੁਕਾਬਲੇਬਾਜ਼ਾਂ ਦੀ ਕਲਾਸ ਸਲਮਾਨ ਖਾਨ ‘ਵੀਕੈਂਡ ਕਾ ਵਾਰ’ ਵਿਚ ਲਗਾਉਣਗੇ। ਸਲਮਾਨ ਦੀ ਕਲਾਸ ਲਗਾਉਣ ਵਾਲਾ ਬਿੱਗ ਬੌਸ’ ਦਾ ਇਕ ਵੀਡੀਓ ਆ ਗਿਆ ਹੈ। ਇਸ ਪ੍ਰੋਮੋ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਸਲਮਾਨ ਹਿਮਾਂਸ਼ੀ ਖੁਰਾਨਾ ਨੂੰ ਕਾਫੀ ਕੁੱਝ ਸੁਣਾ ਰਹੇ ਹਨ।

 
 
 
 
 
 
 
 
 
 
 
 
 
 

@iamhimanshikhurana ne batayi kuch baatein about @arhaankhaan jisse @imrashamidesai hui hai bahut hurt, kya inka relationship ho jaayega end? Dekhiye aur bhi aise khulase, tonight at 9 PM on #WeekendKaVaar. Anytime on @voot @Vivo_India @BeingSalmanKhan #BB13 #BiggBoss13

A post shared by Colors TV (@colorstv) on Feb 2, 2020 at 4:03am PST


ਸਲਮਾਨ ਹਿਮਾਂਸ਼ੀ ਨੂੰ ਕਹਿੰਦੇ ਹਨ- ਬਿੱਗ ਬੌਸ ਨੇ ਸਾਫ ਕਿਹਾ ਸੀ ਕਿ ਬਾਹਰ ਦੀ ਕੋਈ ਗੱਲ ਘਰ ਵਿਚ ਨਹੀਂ ਕਰਨੀ ਹੈ ਪਰ ਤੁਸੀਂ ਨਾ ਰੁਕੇ। ਘਰ ਦੀਆਂ ਗੱਲਾਂ ਤੁਸੀਂ ਦੱਸ ਵੀ ਰਹੇ ਸੀ ਤਾਂ ਉਨ੍ਹਾਂ ਨੂੰ ਨਾ ਦੱਸੀਆਂ ਜਿਨ੍ਹਾਂ ਦੇ ਬਾਰੇ ਵਿਚ ਸੀ। ਇਸ ਤੋਂ ਬਾਅਦ ਸਲਮਾਨ ਨੇ ਘਰਵਾਲਿਆਂ ਨੂੰ ਇਕ ਵੀਡੀਓ ਦਿਖਾਇਆ। ਇਸ ਵੀਡੀਓ ਵਿਚ ਹਿਮਾਂਸ਼ੀ ਆਸਿਮ ਅਤੇ ਵਿਸ਼ਾਲ ਨਾਲ ਅਰਹਾਨ ਦੇ ਮੈਸੇਜ ਦੇ ਬਾਰੇ ਵਿਚ ਦੱਸ ਰਹੀ ਹੁੰਦੀ ਹੈ।
PunjabKesari
ਇਸ ਵੀਡੀਓ ਵਿਚ ਹਿਮਾਂਸ਼ੀ ਇਨ੍ਹਾਂ ਦੋਵਾਂ ਨੂੰ ਕਹਿੰਦੀ ਦਿਖਾਈ ਦੇ ਰਹੀ ਹੈ,‘‘ਅਰਹਾਨ ਨੇ ਮੈਸੇਜ ਭਿਜਵਾਇਆ ਹੈ ਕਿ ਉਹ ਰਸ਼ਮੀ ਤੋਂ ਬਹੁਤ ਡਿਸਟਰਬ ਹੈ। ਆਸਿਮ ਨੂੰ ਬੋਲਣਾ ਕਿ ਉਸ ਨੇ ਮੇਰੀ ਦੋਸਤੀ ਨਿਭਾਈ ਹੈ। ਆਸਿਮ ਹੀ ਸੀ ਜਿਨ੍ਹੇ ਰਸ਼ਮੀ ਨੂੰ ਯਾਦ ਕਰਵਾਇਆ ਸੀ ਕਿ ਜਦੋਂ ਸਿਧਾਰਥ ਨੇ ਉਸ ਦੀ ਸ਼ਰਟ ਫਾੜੀ ਤਾਂ ਤੂੰ ਉਹ ਨੂੰ ਭੁੱਲ ਗਈ ਹੈ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਅਰਹਾਨ ਮੇਰੇ ਸਾਹਮਣੇ ਕਾਫੀ ਰੋਇਆ।’’ ਇਸ ਦੇ ਨਾਲ ਹੀ ਹਿਮਾਂਸ਼ੀ ਨੇ ਕਿਹਾ,‘‘ਉਸ ਨੇ ਮੈਨੂੰ ਬੋਲਿਆ ਕਿ ਮੈਂ ਬਹੁਤ ਸਾਰੀਆਂ ਗੱਲਾਂ ਵਿਚ ਗਲਤ ਨਹੀਂ ਸੀ। ਰਸ਼ਮੀ ਇਨ੍ਹਾਂ ਗੱਲਾਂ ਨੂੰ ਸ਼ੋਅ ਵਿਚ ਕਲਿਅਰ ਕਰ ਸਕਦੀ ਸੀ। ਜੇਕਰ ਮੇਰੀ ਬੇਇੱਜ਼ਤੀ ਨੈਸ਼ਨਲ ਟੈਲੀਵਿਜ਼ਨ ’ਤੇ ਹੋਈ ਹੈ ਤਾਂ ਪੂਰੀ ਗੱਲ ਇੱਥੇ ’ਤੇ ਸਾਫ ਹੋਣੀ ਚਾਹੀਦੀ ਸੀ। ਜੇਕਰ ਰਸ਼ਮੀ ਨੂੰ ਮੇਰੇ ਜਾਣ ਤੋਂ ਬਾਅਦ ਸਿਧਾਰਥ ਨਾਲ ਦੋਸਤੀ ਕਰਨੀ ਸੀ ਤਾਂ ਮੇਰਾ ਉਸ ਨਾਲ ਲੜਨ ਦਾ ਕੀ ਮਤਲਬ ਸੀ।’’ ਇਸ ਵੀਡੀਓ ਨੂੰ ਦੇਖਦੇ ਹੀ ਰਸ਼ਮੀ ਦੇਸਾਈ ਅਤੇ ਦੇਵੋਲੀਨਾ ਹਿਮਾਂਸ਼ੀ ’ਤੇ ਭੜਕ ਜਾਂਦੀਆਂ ਹਨ।
PunjabKesari
ਰਸ਼ਮੀ ਕਹਿੰਦੀ ਹੈ,‘‘ਮੰਨਿਆ ਕਿ ਉਹ ਤੁਹਾਡਾ ਭਰਾ ਹੈ ਪਰ ਤੁਹਾਡੇ ਨਾਲ ਇਹ ਖੜ੍ਹਾ ਹੋਇਆ ਹੈ।’’ ਜਵਾਬ ਵਿਚ ਹਿਮਾਂਸ਼ੀ ਕਹਿੰਦੀ ਹੈ,‘‘ਮੈਂ ਤੁਹਾਡੇ ਦੋਵਾਂ ਲਈ ਕੰਸਰਨ ਸੀ।’’ ਇਸ ’ਤੇ ਸਲਮਾਨ ਕਹਿੰਦੇ ਹਨ- ਹਾਂ,  ਪਤਾ ਹੈ ਤੁਸੀਂ ਕਿੰਨੀ ਕੰਸਰਨ ਸੀ। ਇਸ ਤੋਂ ਬਾਅਦ ਦੇਵੋਲੀਨਾ ਕਹਿੰਦੀ ਹੈ,‘‘ਜੋ ਹੁਣ ਹਿਮਾਂਸ਼ੀ ਨੇ ਬੋਲਿਆ ਕਿ ਮੇਰਾ ਪਾਰਟਨਰ ਜੇਕਰ ਹੁੰਦਾ ਤਾਂ ਮੈਂ ਉਸ ਨੂੰ ਇੰਨਾ ਹੇਠਾਂ ਨਹੀਂ ਡਿਗਾਉਂਦੀ। ਸਲਮਾਨ ਨੂੰ ਦੇਵੋਲੀਨਾ ਕਹਿੰਦੀ ਹੈ ਕਿ ਰਸ਼ਮੀ ਨੇ ਇਹ ਗੱਲ ਤੁਹਾਡੇ ਕੋਲੋਂ ਲੁਕਾਈ ਕਿ ਉਸ ਨੂੰ ਵਿਆਹ ਵਾਲੀ ਗੱਲ ਪਤਾ ਸੀ ਪਰ ਬੱਚੇ ਵਾਲੀ ਨਹੀਂ। ਸੱਚ ਇਹ ਹੈ ਕਿ ਉਸ ਨੂੰ ਵਿਆਹ ਵਾਲੀ ਗੱਲ ਵੀ ਨਹੀਂ ਪਤਾ ਸੀ।’’
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News