ਘਰ ’ਚੋਂ ਬਾਹਰ ਆਉਂਦਿਆਂ ਹੀ ਹਿਮਾਂਸ਼ੀ ਨੇ ਆਸਿਮ ਨਾਲ ਸਾਂਝੀ ਕੀਤੀ ਤਸਵੀਰ, ਆਖੀ ਦਿਲ ਦੀ ਗੱਲ
2/6/2020 10:27:16 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਕਈ ਲਵਸਟੋਰੀਆਂ ਦੇਖਣ ਨੂੰ ਮਿਲੀਆਂ। ਹਾਲ ਹੀ ਵਿਚ ਹਿਮਾਂਸ਼ੀ ਖੁਰਾਨਾ ਅਤੇ ਆਸਿਮ ਰਿਆਜ਼ ਨੇ ਵੀ ਇਕ-ਦੂਜੇ ਨੂੰ ਨੈਸ਼ਨਲ ਟੈਲੀਵਿਜ਼ਨ ’ਤੇ ਪ੍ਰਪੋਜ਼ ਕਰ ਦਿੱਤਾ। ਹਿਮਾਂਸ਼ੀ ਘਰ ਵਿਚ ਆਸਿਮ ਰਿਆਜ਼ ਦਾ ਕੁਨੈਕਸ਼ਨ ਬਣ ਕੇ ਪਹੁੰਚੀ ਸੀ। ਆਸਿਮ ਲਈ ਹਿਮਾਂਸ਼ੀ ਨੇ ਆਪਣਾ 9 ਸਾਲ ਪੁਰਾਨਾ ਰਿਸ਼ਤਾ ਵੀ ਖਤਮ ਕਰ ਦਿੱਤਾ। ਖਬਰਾਂ ਦੀਆਂ ਮੰਨੀਏ ਤਾਂ ਹਿਮਾਂਸ਼ੀ ਦੀ ਮੰਗਣੀ ਵੀ ਹੋ ਚੁੱਕੀ ਸੀ। ਘਰ ’ਚੋਂ ਬਾਹਰ ਆਉਣ ਤੋਂ ਬਾਅਦ ਹਿਮਾਂਸ਼ੀ ਨੇ ਆਸਿਮ ਰਿਆਜ਼ ਨਾਲ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿਚ ਹਿਮਾਂਸ਼ੀ, ਆਸਿਮ ਦੀਆਂ ਬਾਹਾਂ ਵਿਚ ਬੇਹੱਦ ਖੁਸ਼ ਨਜ਼ਰ ਆ ਰਹੀ ਹੀ। ਇਸ ਤਸਵੀਰ ਦੇ ਨਾਲ ਹਿਮਾਂਸ਼ੀ ਨੇ ਇਕ ਕੈਪਸ਼ਨ ਵੀ ਲਿਖਿਆ। ਹਿਮਾਂਸ਼ੀ ਖੁਰਾਨਾ ਨੇ ਲਿਖਿਆ ਕਿ ਕਿਸੇ ਮੁਕਾਬਲੇਬਾਜ਼ ਨੂੰ ਘਰ ’ਚੋਂ ਬਾਹਰ ਨਹੀਂ ਆਉਣਾ ਚਾਹੀਦਾ ਹੈ ਕਿਉਂਕਿ ਬਾਹਰ ਬੇਹੱਦ ਨਕਾਰਾਤਮਕਤਾ ਹੈ। ਜਦੋਂ ਕਿ ਬਿੱਗ ਬੌਸ ਦੇ ਘਰ ਵਿਚ ਕੋਈ ਫਿਕਰ ਨਹੀਂ ਹੁੰਦੀ ਹੈ।
Now i wish ki Bigg Boss se bahar nahi ana chaiye so much of negativity outside waha kisi fikr nahi pic.twitter.com/iTFwsuq9OB
— Himanshi khurana (@realhimanshi) February 4, 2020
ਦੱਸ ਦੇਈਏ ਕਿ ਆਸਿਮ ਰਿਆਜ਼ ’ਤੇ ਕਿਸੇ ਰਿਸ਼ਤੇ ਵਿਚ ਹੋਣ ਦੇ ਦੋਸ਼ ਲੱਗ ਰਹੇ ਹਨ। ਵਿਕਾਸ ਗੁਪਤਾ ਨੇ ਘਰ ਦੇ ਅੰਦਰ ਆ ਕੇ ਕਿਹਾ ਕਿ ਬਾਹਰ ਆਸਿਮ ਦੀ ਗਰਲਫਰੈਂਡ ਹੈ ਅਤੇ ਉਹ ਹਿਮਾਂਸ਼ੀ ਨੂੰ ਪ੍ਰਪੋਜ਼ ਕਰ ਰਿਹਾ ਹੈ। ਇਹੀ ਗੱਲ ਸਲਮਾਨ ਖਾਨ ਨੇ ਵੀ ਆਸਿਮ ਕੋਲੋਂ ਪੁੱਛੀ। ਉਥੇ ਹੀ ਘਰ ਵਿਚ ਆਏ ਪੱਤਰਕਾਰਾਂ ਨੇ ਵੀ ਆਸਿਮ ਕੋਲੋਂ ਇਸ ’ਤੇ ਸਫਾਈ ਮੰਗੀ।
ਖਬਰਾਂ ਦੀਆਂ ਮੰਨੀਏ ਤਾਂ ਆਸਿਮ ਸ਼ਰੂਤੀ ਤੁੱਲੀ ਨਾਮ ਦੀ ਇਕ ਲੜਕੀ ਨੂੰ ਡੇਟ ਕਰ ਰਹੇ ਹਨ। ਆਸਿਮ ਅਤੇ ਸ਼ਰੂਤੀ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ। ਉਥੇ ਹੀ ਆਸਿਮ ’ਤੇ ਇਹ ਦੋਸ਼ ਲੱਗਣ ਤੋਂ ਬਾਅਦ ਸ਼ਰੂਤੀ ਨੇ ਟਵਿਟਰ ’ਤੇ ਇਸ ਦੀ ਸਫਾਈ ਵੀ ਦਿੱਤੀ ਸੀ। ਸ਼ਰੂਤੀ ਨੇ ਟਵੀਟ ਕੀਤਾ, ‘‘ਇਹ ਝੂਠ ਹੈ। ਆਸਿਮ ਕਿਸੇ ਨੂੰ ਡੇਟ ਨਹੀਂ ਕਰ ਰਿਹਾ ਹੈ।
ਇਹ ਉਸ ਨੂੰ ਬਦਨਾਮ ਕਰਨ ਦੀ ਇਕ ਹੋਰ ਕੋਸ਼ਿਸ਼ ਹੈ।’’ ਗੱਲ ਕਰਦੇ ਹੋਏ ਸ਼ਰੂਤੀ ਨੇ ਕਿਹਾ,‘‘ਆਸਿਮ ਬਹੁਤ ਭਾਵੁਕ ਵਿਅਕਤੀ ਹੈ ਅਤੇ ਘਰ ਵਿਚ ਇਕ ਹਿਮਾਂਸ਼ੀ ਹੀ ਅਜਿਹੀ ਮੁਕਾਬਲੇਬਾਜ਼ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਿਆ ਹੈ ਅਤੇ ਸਪੋਰਟ ਕੀਤਾ ਹੈ। ਇਸ ਲਈ ਉਹ ਹਿਮਾਂਸ਼ੀ ਤੋਂ ਕਾਫੀ ਪ੍ਰਭਾਵਿਤ ਹੋ ਗਿਆ ਹੈ।’’
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ