ਜੌਨੀ ਮਹੇ ਅਤੇ ਰਮੇਸ਼ ਮਹੇ ਦਾ ਡਿਊਟ ਟਰੈਕ ‘ਸਿਫਤਾਂ’ ਵੀ. ਕੇ. ਵਿਰਦੀ ਵੱਲੋਂ ਰਿਲੀਜ਼

2/6/2020 11:13:50 AM

ਜਲੰਧਰ(ਬਿਊਰੋ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਵ ਨੂੰ ਲੈ ਕੇ ਹਰ ਪਾਸੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ਅਤੇ ਉਥੇ ਹੀ ਸੰਗੀਤ ਜਗਤ 'ਚ ਵੱਖ-ਵੱਖ ਗਾਇਕ ਆਪਣੇ-ਆਪਣੇ ਤਰੀਕਿਆਂ ਨਾਲ ਗੁਰੂ ਘਰ 'ਚ ਹਾਜ਼ਰੀ ਲਗਵਾ ਰਹੇ ਹਨ। ਇਸ ਸਭ ਦੇ ਚਲਦੇ ਗਾਇਕ ਜੌਨੀ ਮਹੇ ਤੇ ਰਮੇਸ਼ ਮਹੇ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਇਆ ਧਾਰਮਿਕ ਡਿਊਟ ਟਰੈਕ ‘ਸਿਫਤਾਂ’ ਜੁਆਇੰਟ ਡਾਇਰੈਕਟਰ ਵੀ. ਕੇ. ਵਿਰਦੀ ਵੱਲੋਂ ਰਿਲੀਜ਼ ਕੀਤਾ ਗਿਆ ਹੈ।


 ਜੌਨੀ ਮਹੇ ਤੇ ਰਮੇਸ਼ ਮਹੇ ਗਾਇਕਾਂ ਨੇ ਮਿਲ ਕੇ ਇਸ ਧਾਰਮਿਕ ਗੀਤ ਨੂੰ ਆਪਣੀ ਬੁਲੰਦ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ ਲੱਖੀ ਗਿੱਲ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਅਮਰ ਦਿ ਮਿਊਜ਼ਿਰ ਨੇ ਦਿੱਤਾ ਹੈ। ਇਸ ਗੀਤ ਦੇ ਵੀਡੀਓ ਦਾ ਫਿਲਮਾਂਕਣ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਲੁਕੇਸ਼ਨਾਂ ’ਤੇ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਦੇ ਵੀਡੀਓ ਡਾਇਰੈਕਟਰ ਮੁਨੀਸ਼ ਚੌਧਰੀ, ਅਸਿਸਟੈਂਟ ਡਾਇਰੈਕਟਰ ਮਨਦੀਪ ਮੈਂਡੀ , ਐਕਡੀਟਰ ਦਿਨੇਸ਼ ਪ੍ਰਜਾਪਤ ਅਤੇ ਕੋਰੀਓਗ੍ਰਾਫਰ ਅਮਿਤ ਝਾਅ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News