ਮੁਸ਼ਕਿਲਾਂ ''ਚ ਫਸੇ ਕੋਰੀਓਗ੍ਰਾਫਰ ਗਣੇਸ਼ ਆਚਾਰਿਆ, FIR ਦਰਜ

2/6/2020 11:23:20 AM

ਮੁੰਬਈ (ਬਿਊਰੋ) — ਕੋਰੀਓਗ੍ਰਾਫਰ ਤੇ ਡਾਇਰੈਕਟਰ ਗਣੇਸ਼ ਆਚਾਰਿਆ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਵਧ ਰਹੀਆਂ ਹਨ। ਇਕ ਤੋਂ ਬਾਅਦ ਇਕ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਣ ਤੋਂ ਬਾਅਦ ਹੁਣ ਕੇਸ ਵੀ ਦਰਜ ਹੋ ਗਿਆ ਹੈ। ਮਹਿਲਾ ਕੋਰੀਓਗ੍ਰਾਫਰ ਨਾਲ ਯੌਨ ਸ਼ੋਸ਼ਣ ਦੇ ਮਾਮਲੇ 'ਚ ਮੁੰਬਈ ਪੁਲਸ ਨੇ ਇਕ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਉਸ 'ਤੇ ਇਕ ਹੋਰ ਮਹਿਲਾ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਨਿਊਜ਼ ਏਜੰਸੀ ਏ. ਐੱਨ. ਆਈ. ਮੁਤਾਬਕ, ਮੁੰਬਈ ਪੁਲਸ ਨੇ ਕੋਰੀਓਗ੍ਰਾਫਰ ਤੇ ਨਿਰਦੇਸ਼ਕ ਗਣੇਸ਼ ਆਚਾਰਿਆ 'ਤੇ ਇਕ ਮਹਿਲਾ ਕੋਰੀਓਗ੍ਰਾਫਰ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ। ਗਣੇਸ਼ ਕੋਰੀਓਗ੍ਰਾਫਰ ਮਹਿਲਾ ਨੂੰ ਅਸ਼ਲੀਲ ਵੀਡੀਓ ਜ਼ਬਰਦਸਤੀ ਦਿਖਾਉਂਦਾ ਸੀ। ਮਹਿਲਾ ਨੇ ਅੰਬੋਲੀ ਪੁਲਸ ਸਟੇਸ਼ਨ 'ਚ ਗਣੇਸ਼ ਖਿਲਾਫ ਮਾਮਲਾ ਦਰਜ ਕਰਵਾਇਆ ਸੀ।

ਦੱਸ ਦਈਏ ਕਿ ਗਣੇਸ਼ ਹਾਲੇ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਕੋਰੀਓਗ੍ਰਾਫਰਸ ਐਸੋਸੀਏਸ਼ਨ ਦੇ ਜਰਨਲ ਸਕੱਤਰ ਹਨ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕੋਰੀਓਗ੍ਰਾਫਰ ਵੀ ਇਸੇ ਐਸੋਸੀਏਸ਼ਨ ਦੀ ਮੈਂਬਰ ਹੈ। ਸ਼ਿਕਾਇਤ ਮੁਤਾਬਕ, 26 ਜਨਵਰੀ 2020 ਨੂੰ ਐਸੋਸੀਏਸ਼ਨ ਦੀ ਇਕ ਮੀਟਿੰਗ ਸੀ, ਜਿਸ 'ਚ ਉਹ ਵੀ ਆਪਣੇ ਪੁਆਇੰਟਸ (ਵਿਚਾਰ) ਰੱਖਣ ਪਹੁੰਚੀ। ਇਸ ਤੋਂ ਬਾਅਦ ਉਸ ਨਾਲ ਕੁੱਟਮਾਰ ਹੋਈ ਸੀ। ਇਸ ਮਾਮਲੇ 'ਚ ਕੁਝ ਦਿਨ ਪਹਿਲਾ ਗਣੇਸ਼ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਸਾਰਿਆਂ 'ਤੇ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ, ਜਿਨ੍ਹਾਂ ਨੇ ਮੇਰੇ 'ਤੇ ਇਸ ਤਰ੍ਹਾਂ ਦੇ ਦੋਸ਼ ਲਾਏ ਹਨ। ਇਸ ਤੋਂ ਪਹਿਲਾ ਮਹਿਲਾ ਡਾਂਸਰ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਚਿੱਠੀ ਲਿਖ ਕੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ। ਮਹਿਲਾ ਨੇ ਚਿੱਠੀ 'ਚ ਦੱਸਿਆ ਹੈ ਕਿ 1990 'ਚ ਗਣੇਸ਼ ਨੇ ਉਸ ਨੂੰ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News