ਹੱਥ ਜੋੜ ਕੇ ਲਖਵਿੰਦਰ ਵਡਾਲੀ ਨੇ ਮੰਗੀ ਮੁਆਫੀ, ਟਵੀਟ ਹੋ ਰਿਹਾ ਵਾਇਰਲ

2/6/2020 12:11:58 PM

ਮੁੰਬਈ (ਬਿਊਰੋ) — ਬੁਲੰਦ ਆਵਾਜ਼ ਦੇ ਮਾਲਕ ਲਖਵਿੰਦਰ ਵਡਾਲੀ ਨੇ ਹਾਲ ਹੀ 'ਚ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਦੋਸਤੋ ਮੈਨੂੰ ਪਤਾ ਮੈਂ ਜਾਣੇ ਅਨਜਾਣੇ 'ਚ ਬਹੁਤ ਦਿਲ ਦੁਖਾਏ ਹਨ, ਜਿਸ ਨਾਲ ਮੇਰਾ ਰੱਬ ਵੀ ਮੇਰੇ ਤੋਂ ਗੁੱਸੇ ਹੈ। ਮੈਂ ਤੁਹਾਡੇ ਸਾਰਿਆਂ ਕੋਲੋਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਆਪਣਾ ਗਿਲਾ-ਸ਼ਿਕਵਾ ਇਨ ਬਾਕਸ 'ਚ ਮੈਸੇਜ ਕਰਕੇ ਮੇਰੇ ਨਾਲੋਂ ਦੂਰ ਕਰੋ ਜੀ, ਮੇਰੀ ਹੱਥ ਜੋੜ ਕੇ ਬੇਨਤੀ ਹੈ ਤੇ ਮੈਨੂੰ ਆਪਣਾ ਆਸ਼ੀਰਵਾਦ ਦਿਓ।''
PunjabKesari
ਦੱਸ ਦਈਏ ਕਿ ਲਖਵਿੰਦਰ ਵਡਾਲੀ ਦੇ ਇਸ ਟਵੀਟ 'ਤੇ ਕਈ ਸਿਤਾਰਿਆਂ ਨੇ ਰਿਪਲਾਈ ਕੀਤਾ ਹੈ। ਗਾਇਕ ਜਸਬੀਰ ਜੱਸੀ ਨੇ ਲਿਖਿਆ, ''ਮੈਨੂੰ ਵੀ ਗਿਲਾ ਹੈ ਕਿ ਤੂੰ ਵਡਾਲੀ ਸਾਹਿਬ ਤੋਂ ਸਾਰਾ ਗਾਣਾ ਖੁਦ ਹੀ ਸਿੱਖ ਲਿਆ, ਸਾਡੇ ਲਈ ਕੁਝ ਰਹਿਣ ਨਹੀਂ ਦਿੱਤਾ। ਨਾਰਾਜ਼, ਨਾਰਾਜ਼, ਨਾਰਾਜ਼!!!''
PunjabKesari
ਦੱਸ ਦਈਏ ਕਿ ਲਖਵਿੰਦਰ ਵਡਾਲੀ ਦਾ ਜਨਮ 20 ਅਪ੍ਰੈਲ 1978 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਲਖਵਿੰਦਰ ਵਡਾਲੀ ਨੇ ਮਿਊਜ਼ਿਕ ਦੀ ਮਾਸਟਰ ਡਿਗਰੀ ਅਤੇ ਪੀ. ਐੱਚ. ਡੀ. ਕਲਾਸੀਕਲ ਮਿਊਜ਼ਿਕ 'ਚ ਕੀਤੀ ਹੈ। ਲਖਵਿੰਦਰ ਵਡਾਲੀ ਇਕ ਪੰਜਾਬੀ ਸੰਗੀਤਕਾਰ ਹੈ, ਜੋ ਸੰਗੀਤਕਾਰਾਂ ਦੇ ਇਕ ਘਰਾਣੇ ਨਾਲ ਸਬੰਧਤ ਰੱਖਦਾ ਹੈ। ਉਨ੍ਹਾਂ ਦਾ ਦਾਦਾ ਠਾਕੁਰ ਦਾਸ ਵਡਾਲੀ ਇਕ ਮਸ਼ਹੂਰ ਗਾਇਕ ਸੀ ਅਤੇ ਉਹ ਵਡਾਲੀ ਬ੍ਰਦਰਜ਼ ਦੇ ਨਾਂ ਨਾਲ ਦੁਨੀਆ ਭਰ 'ਚ ਸੂਫੀ ਗਾਇਕੀ ਰਾਹੀਂ ਨਾਮਣਾ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦਾ ਪੁੱਤਰ ਤੇ ਉਸਤਾਦ ਪਿਆਰੇ ਲਾਲ ਵਡਾਲੀ ਦਾ ਭਤੀਜਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News