ਪਾਰਸ ਨੂੰ ਬਚਾਉਣ ’ਤੇ ਭੜਕੀ ਸ਼ਹਿਨਾਜ਼ ਨੇ ਸਿਧਾਰਥ ’ਤੇ ਲਾਇਆ ਗੁੱਸਾ

2/9/2020 9:14:50 AM

ਨਵੀਂ ਦਿੱਲੀ(ਬਿਊਰੋ): ‘ਬਿੱਗ ਬੌਸ 13’ ਫਿਨਾਲੇ 'ਚ ਹੁਣ ਬਸ ਕੁਝ ਹੀ ਦਿਨ ਰਹਿ ਗਏ ਹਨ, ਅਜਿਹੇ 'ਚ ਹਰ ਮੁਕਾਬਲੇਬਾਜ਼ ਦੀ ਨਜ਼ਰ ਸਿਰਫ ਟ੍ਰਾਫੀ 'ਤੇ ਹੈ। ਹਰ ਮੁਕਾਬਲੇਬਾਜ਼ ਫਿਨਾਲੇ ਤੱਕ ਪਹੁੰਚਣ ਲਈ ਕਾਫੀ ਮਿਹਨਤ ਕਰ ਰਹੇ ਹਨ। ਇਸ ਦੌਰਾਨ ਹਾਲ ਹੀ ਵਿਚ ਸ਼ਹਿਨਾਜ਼ ਤੇ ਸਿਧਾਰਥ ਦੀ ਲੜਾਈ ਹੋ ਗਈ, ਉਹ ਵੀ ਇਮਯੂਨਿਟੀ ਟਾਸਕ ਨੂੰ ਲੈ ਕੇ। ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪ੍ਰੋਮੋ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਸ਼ਹਿਨਾਜ਼, ਸਿਧਾਰਥ ਇਸ ਗੱਲ ਨੂੰ ਲੈ ਕੇ ਬੁਰੀ ਤਰ੍ਹਾਂ ਲੜ ਰਹੇ ਹਨ ਕਿ ਸਿਧਾਰਥ ਨੇ ਉਨ੍ਹਾਂ ਦੀ ਥਾਂ ਪਾਰਸ ਨੂੰ ਸੇਵ ਕੀਤਾ।

 
 
 
 
 
 
 
 
 
 
 
 
 
 

Kya @realsidharthshukla ka immunity task mein @parasvchhabrra ko bachana padega unhi par bhaari? Dekhiye kyun hui @shehnaazgill aur @artisingh5 unse upset, aaj raat 9 baje on #BiggBoss13. Anytime on @voot @Vivo_India @daburamlaindia @BeingSalmanKhan #BB13 #BiggBoss #SalmanKhan

A post shared by Colors TV (@colorstv) on Feb 7, 2020 at 10:08pm PST


ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਸ਼ਹਿਨਾਜ਼, ਸਿਧਾਰਥ ਤੇ ਪਾਰਸ ਨਾਲ ਬੈਠੀ ਹੈ। ਇਸ ਦੌਰਾਨ ਉਹ ਸਿਧਾਰਥ ਨੂੰ ਕਹਿੰਦੀ ਹੈ- 'ਤੂੰ ਮੈਨੂੰ ਬਚਾ ਲੈਂਦਾ। ਜੇ ਤੂੰ ਮੈਨੂੰ ਬਾਹਰ ਕੱਢਣਾ ਚਾਹੁੰਦਾ ਤਾਂ ਠੀਕ ਹੈ।' ਇਸ ਤੋਂ ਬਾਅਦ ਪਾਰਸ ਨੂੰ ਸਿਧਾਰਥ ਦੇ ਸਾਹਮਣੇ ਕਹਿੰਦੀ ਹੈ, 'ਮੈਂ ਤਾਂ ਬਚਨਾ ਡਿਜਰਵ ਵੀ ਨਹੀਂ ਕਰਦੀ, ਉਸ ਦੇ ਨਜ਼ਰੀਏ ਤੋਂ, ਕਿਉਂਕਿ ਉਹ ਮੇਰੇ ਤੋਂ ਜ਼ਿਆਦਾ ਤੈਨੂੰ ਅਹਮੀਅਤ ਦਿੰਦਾ ਹੈ। ਇਸ ਤੋਂ ਬਾਅਦ ਪਾਰਸ, ਸ਼ਹਿਨਾਜ਼ ਨੂੰ ਕਹਿੰਦਾ ਹੈ, ਤੂੰ ਹਮੇਸ਼ਾ ਇਸ ਘਰ 'ਚ ਨੈਤਿਕ ਤੌਰ 'ਤੇ ਸਮਰਥਨ ਦਿੱਤਾ ਪਰ ਖੇਡ 'ਚ ਨਹੀਂ। ਪਾਰਸ ਕਹਿੰਦੇ ਹਨ ਉਹ ਆਪਣੇ ਲਈ ਬਿੱਗ ਬੌਸ ਖੇਡਣ ਆਇਆ ਹੈ ਨਾ ਕਿ ਤੇਰੇ ਲਈ ਨਹੀਂ।'ਸ਼ਹਿਨਾਜ਼ ਦੀਆਂ ਗੱਲਾਂ ਸੁਣ ਕੇ ਸਿਧਾਰਥ ਭੜਕ ਜਾਂਦੇ ਹਨ ਤੇ ਉਨ੍ਹਾਂ ਤੋਂ ਨਾਰਾਜ਼ ਹੋ ਜਾਂਦੇ ਹਨ। ਨਾਲ ਹੀ ਸਿਧਾਰਥ, ਆਰਤੀ ਨੂੰ ਵੀ ਖ਼ਰੀਆਂ ਖੋਟੀਆਂ ਸੁਣਾਉਂਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News