ਮਸ਼ਹੂਰ ਅਦਾਕਾਰਾ ਨੂਤਨ ਦੇ ਘਰ ਚੋਰੀ, 1 ਗ੍ਰਿਫਤਾਰ

2/9/2020 9:49:43 AM

ਠਾਣੇ, 8 ਫਰਵਰੀ (ਭਾਸ਼ਾ)- ਠਾਣੇ ਜ਼ਿਲੇ ਦੇ ਮੁੰਬਰਾ ਇਲਾਕੇ ’ਚ ਸਵ. ਅਦਾਕਾਰਾ ਨੂਤਨ ਦੇ ਘਰੋਂ ਕਥਿਤ ਰੂਪ ’ਚ ਟੂਟੀਆਂ ਅਤੇ ਪਾਈਪ ਚੋਰੀ ਕਰਨ ’ਤੇ ਸ਼ਨੀਵਾਰ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਪਰਾਧ ਸ਼ਾਖਾ ਦੀ ਇਕਾਈ ਇਕ ਦੇ ਸਹਾਇਕ ਨਿਰੀਖਕ ਸੰਦੀਪ ਬਾਗੁਲ ਨੇ ਕਿਹਾ ਕਿ ਘਟਨਾ 3 ਫਰਵਰੀ ਨੂੰ ਤੜਕੇ ਵਾਪਰੀ। 3 ਲੋਕਾਂ ਨੇ ਬੰਗਲੇ ’ਚ ਤਾਇਨਾਤ 2 ਚੌਕੀਦਾਰਾਂ ਨੂੰ ਆਪਣੇ ਕਾਬੂ ’ਚ ਕੀਤਾ ਅਤੇ ਘਰ ’ਚ ਦਾਖਲ ਹੋ ਗਏ। ਉਨ੍ਹਾਂ ਕਿਹਾ ਕਿ ਅਸੀਂ ਗੁਪਤ ਸੂਚਨਾ ਦੇ ਆਧਾਰ ’ਤੇ ਕਾਲਵੇ ਦੇ ਭਾਸਕਰ ਨਗਰ ਤੋਂ ਸੰਜੇ ਭੰਡਾਰੀ ਨੂੰ ਗ੍ਰਿਫਤਾਰ ਕੀਤਾ। ਉਸ ਨੇ ਸਾਨੂੰ ਆਪਣੇ 2 ਸਾਥੀਆਂ ਜੀਤੂ ਵਾਘਮਾਰੇ ਅਤੇ ਗਣਪਤ ਗੁਲਾਰ ਬਾਰੇ ਦੱਸਿਆ। ਦੋਵਾਂ ਨੂੰ ਫੜਨ ਦੇ ਯਤਨ ਜਾਰੀ ਹਨ। ਬਾਗੁਲ ਨੇ ਕਿਹਾ ਕਿ ਮੁੰਬਈ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News