ਮਾਮਲਾ ਅਕਾਲੀ ਨੇਤਾ ਦੀ ਕੋਠੀ ’ਚੋਂ ਬਰਾਮਦ ਹੋਈ 197 ਕਿਲੋ ਹੈਰੋਇਨ ਦਾ

2/9/2020 10:19:59 AM

ਅੰਮ੍ਰਿਤਸਰ (ਸੰਜੀਵ)-ਸੁਲਤਾਨਵਿੰਡ ਖੇਤਰ ’ਚ ਅਕਾਲੀ ਨੇਤਾ ਦੀ ਕੋਠੀ ’ਚ ਚੱਲ ਰਹੀ ਲੈਬਾਰਟਰੀ ਤੋਂ ਬਰਾਮਦ ਕੀਤੀ ਗਈ 197 ਕਿਲੋ ਹੈਰੋਇਨ ਦੇ ਮਾਮਲੇ ’ਚ ਸਪੈਸ਼ਲ ਟਾਸਕ ਫੋਰਸ ਨੇ ਪੰਜਾਬੀ ਗਾਇਕ ਅਤੇ ਫਿਲਮ ਐਕਟਰ ਮਨਤੇਜ ਮਾਨ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ 4 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਮਨਤੇਜ ਦੇ ਇਟਲੀ ’ਚ ਇੰਟਰਪੋਲ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਹੈਰੋਇਨ ਸਮੱਗਲਰ ਸਿਮਰਜੀਤ ਸਿੰਘ ਸੰਧੂ ਅਤੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਹੋਏ ਅੰਕੁਸ਼ ਕਪੂਰ ਦੇ ਨਾਲ ਗਹਿਰੇ ਸਬੰਧ ਹਨ। ਅੰਮ੍ਰਿਤਸਰ ਸਥਿਤ ਮਨਤੇਜ ਮਾਨ ਦੀ ਕੋਠੀ ’ਚ ਸਮੱਗਲਰ ਦੇ ਨਾਲ ਕਈ ਅਹਿਮ ਮੀਟਿੰਗਾਂ ਹੋਈਆਂ ਜਿਥੇ ਡਰੱਗ ਮਨੀ ਤੋਂ ਇਲਾਵਾ ਮਨਤੇਜ ਅਤੇ ਅੰਕੁਸ਼ ਆਪਣੀ ਫਿਲਮ ਬਣਾਉਣ ਦੀ ਪਲਾਨਿੰਗ ਵੀ ਕਰਦੇ ਸਨ। ਐੱਸ. ਟੀ. ਐੱਫ. ਮਨਤੇਜ ਤੋਂ ਡਰੱਗ ਮਾਮਲੇ ’ਚ ਗੰਭੀਰਤਾ ਦੇ ਨਾਲ ਪੁੱਛਗਿਛ ਕਰ ਰਹੀ ਹੈ ਅਤੇ ਇਸ ’ਚ ਕਈ ਹੋਰ ਸਫੇਦਪੋਸ਼ਾਂ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲ ਹੀ ’ਚ ਮਨਤੇਜ ਮਾਨ ਦੀ ਆਪਣੀ ਇਕ ਪੰਜਾਬੀ ਫਿਲਮ ਗੈਂਗਸਟਰ ਵਰਸਿਜ਼ ਸਟੇਟ ਵੀ ਰਿਲੀਜ਼ ਹੋਈ ਸੀ, ਜਿਸ ਦੇ ਮਾਰਕੀਟ ’ਚ ਆਉਣ ਦੇ ਬਾਅਦ ਮਨਤੇਜ ਆਪਣੀ ਇਕ ਹੋਰ ਫਿਲਮ ਬਣਾਉਣਾ ਚਾਹੁੰਦਾ ਸੀ।

3 ਹੋਰ ਫਿਲਮੀ ਕਲਾਕਾਰ ਅਤੇ ਟੀ. ਵੀ. ਐਕਟਰ ਐੱਸ. ਟੀ. ਐੱਫ. ਦੇ ਰਾਡਾਰ ’ਤੇ

ਸੁਲਤਾਨਵਿੰਡ ਖੇਤਰ ਤੋਂ ਬਰਾਮਦ ਕੀਤੀ ਗਈ 197 ਕਿਲੋ ਹੈਰੋਇਨ ਦੇ ਮਾਮਲੇ ’ਚ 3 ਹੋਰ ਫਿਲਮੀ ਕਲਾਕਾਰ ਅਤੇ ਟੀ. ਵੀ. ਐਕਟਰ ਐੱਸ. ਟੀ. ਐੱਫ. ਦੇ ਰਾਡਾਰ ’ਤੇ ਹਨ, ਜਿਨ੍ਹਾਂ ਨੂੰ ਛੇਤੀ ਐੱਸ. ਟੀ. ਐੱਫ. ਜਾਂਚ ’ਚ ਸ਼ਾਮਲ ਕਰ ਸਕਦੀ ਹੈ। ਪਤਾ ਲੱਗਾ ਹੈ ਕਿ ਮਾਨ ਅਤੇ ਅੰਕੁਸ਼ ਮਿਲ ਕੇ ਲੈਬਾਰਟਰੀ ਤੋਂ ਬਰਾਮਦ ਕੀਤੀ ਗਈ ਹੈਰੋਇਨ ਨਾਲ ਆਉਣ ਵਾਲੀ ਡਰੱਗ ਮਨੀ ਫਿਲਮ ਇੰਡਸਟਰੀ ’ਚ ਲਾਉਣ ਦੀ ਯੋਜਨਾ ’ਚ ਸਨ। ਇਸ ’ਤੇ ਪੁਲਸ ਗਹਿਰਾਈ ਦੇ ਨਾਲ ਜਾਂਚ ਕਰ ਰਹੀ ਹੈ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News