ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਕੀਤਾ ਖੁਲਾਸਾ, ਬਿੱਗ ਬੌਸ ਦਾ ਜੇਤੂ ਬਣੇਗਾ ਇਹ ਮੁਕਾਬਲੇਬਾਜ਼

2/10/2020 3:44:11 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਆਪਣੇ ਆਖਰੀ ਪੜਾਅ ’ਤੇ ਹੈ। ਇਸ ਹਫਤੇ ਦੀ 14 ਤਾਰੀਕ ਨੂੰ ਬਿੱਗ ਬੌਸ ਦਾ ਫਿਨਾਲੇ ਟੈਲੀਕਾਸਟ ਕੀਤਾ ਜਾਵੇਗਾ। ਸ਼ੋਅ ਵਿਚ ਹੁਣ ਘਰਵਾਲਿਆਂ ਵਿਚਕਾਰ ਬਿੱਗ ਬੌਸ ਦੀ ਟਰਾਫੀ ਲਈ ਜੰਗ ਚੱਲ ਰਹੀ ਹੈ। ਹਰ ਕੋਈ ਆਪਣੇ ਪਸੰਦੀਦਾਰ ਮੁਕਾਬਲੇਬਾਜ਼ ਲਈ ਵੋਟ ਕਰ ਰਿਹਾ ਹੈ। ਹੁਣ ਬਿੱਗ ਬੌਸ ਦੇ ਜੇਤੂ ਨੂੰ ਲੈ ਕੇ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ। ਇਸ ਵਿਚਕਾਰ ਸਲਮਾਨ ਖਾਨ ਦੇ ਇਕ ਬੇਹੱਦ ਹੀ ਖਾਸ ਅਤੇ ਕਰੀਬੀ ਸ਼ਖਸ ਨੇ ਇਸ ਗੱਲ ਤੋਂ ਪਰਦਾ ਚੁੱਕ ਦਿੱਤਾ ਹੈ। ਇਨ੍ਹਾਂ ਨੇ ਹੁਣ ਬਿੱਗ ਬੌਸ ਦੇ ਜੇਤੂ ਦਾ ਨਾਮ ਦੱਸ ਦਿੱਤਾ ਹੈ। ਸਲਮਾਨ ਦਾ ਇਹ ਕਰੀਬੀ ਅਤੇ ਖਾਸ ਸ਼ਖਸ ਕੋਈ ਹੋਰ ਨਹੀਂ ਸਗੋਂ ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਹੈ। ਸ਼ੇਰਾ ਨੇ ਲੋਕਾਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ ਕਿ ਇਸ ਵਾਰ ਬਿੱਗ ਬੌਸ ਦੀ ਟਰਾਫੀ ਕਿਹੜਾ ਮੁਕਾਬਲੇਬਾਜ਼ ਆਪਣੇ ਘਰ ਲੈ ਜਾਵੇਗਾ।
ਰਿਪੋਰਟ ਮੁਤਾਬਕ ਸ਼ੇਰਾ ਨੇ ਆਪਣੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਸਿਧਾਰਥ ਸ਼ੁਕਲਾ ਇਸ ਵਾਰ ‘ਬਿੱਗ ਬੌਸ 13’ ਦਾ ਜੇਤੂ ਹੋਵੇਗਾ। ਇਸ ਦੀ ਜਾਣਕਾਰੀ ਬਿੱਗ ਬੌਸ ਦੇ ਇੱਕ ਫੈਨ ਪੇਜ ਰਾਹੀਂ ਮਿਲੀ। ਇਸ ਪੇਜ ਮੁਤਾਬਕ ਸ਼ੇਰਾ ਨੇ ਬਿੱਗ ਬੌਸ ਨੂੰ ਲੈ ਕੇ ਕਿਹਾ,‘‘ਸਿਧਾਰਥ ਸ਼ੁਕਲਾ ਮੇਰਾ ਪਸੰਦੀਦਾ ਹੈ। ਜੇਕਰ ਮੈਂ ਕਿਸੇ ਲੜਕੀ ਜਾਂ ਮਹਿਲਾ ਕੋਲ ਉਨ੍ਹਾਂ ਦਾ ਪਸੰਦੀਦਾ ਮੁਕਾਬਲੇਬਾਜ਼ ਪੁੱਛਦਾ ਹੈ ਤਾਂ ਉਹ ਸਿਧਾਰਥ ਸ਼ੁਕਲਾ ਦਾ ਹੀ ਨਾਮ ਲੈਣਗੇ। ਦਰਸ਼ਕਾਂ ਮੁਤਾਬਕ ਸਿਧਾਰਥ ਨੂੰ ਹਰਾ ਪਾਉਣਾ ਮੁਸ਼ਕਲ ਹੈ।’’ ਸ਼ੇਰਾ ਲਈ ਸਿਧਾਰਥ ਸ਼ੁਕਲਾ ਹੀ ਇਸ ਵਾਰ ਬਿੱਗ ਬੌਸ ਦੇ ਜੇਤੂ ਹਨ। ਸ਼ੇਰਾ ਦੀ ਇਸ ਗੱਲ ਨੂੰ ਸੁਣ ਕੇ ਸਿਧਾਰਥ ਸ਼ੁਕਲਾ ਦੇ ਫੈਨਜ਼ ਕਾਫੀ ਖੁਸ਼ ਹਨ।
ਉਂਝ ਗੱਲ ਕਰੀਏ ਸਿੱਧਾਰਥ ਸ਼ੁਕਲਾ ਦੀ ਤਾਂ ਉਹ ਬਿੱਗ ਬੌਲ ਦੇ ਇਸ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਸਭ ਤੋਂ ਦਮਦਾਰ ਮੁਕਾਬਲੇਬਾਜ਼ਾਂ ’ਚੋਂ ਇਕ ਰਹੇ ਹਨ। ਸਿਧਾਰਥ ਦਾ ਸਪੋਰਟ ਉਨ੍ਹਾਂ ਦੇ ਫੈਨਜ਼ ਤੋਂ ਇਲਾਵਾ ਉਨ੍ਹਾਂ ਦੇ  ਕਈ ਸੈਲੀਬ੍ਰਿਟੀ ਦੋਸਤ ਵੀ ਕਰ ਰਹੇ ਹਨ। ਸਿਧਾਰਥ ਦੀ ਫੈਨ ਫਾਲੋਇੰਗ ਉਨ੍ਹਾਂ ਦੀ ਬਿੱਗ ਬੌਸ ਵਿਚ ਸ਼ੁਰੂਆਤ  ਦੇ ਐਪੀਸੋਡਜ਼ ਤੋਂ ਹੀ ਦੇਖੀ ਜਾ ਰਹੀ ਹੈ। ਬਿੱਗ ਬੌਸ ਦੇ ਘਰ ਵਿਚ ਹੁਣ ਸਿਰਫ ਸੱਤ ਖਿਡਾਰੀ ਹੀ ਬਾਕੀ ਰਹਿ ਗਏ ਹਨ, ਜਿਨ੍ਹਾਂ ਵਿਚ ਸਿਧਾਰਥ ਸ਼ੁਕਲਾ ਵੀ ਸ਼ਾਮਿਲ ਹਨ। ਖੈਰ ਇਸ ਟਰਾਫੀ ਨੂੰ ਕਿਹੜਾ ਮੁਕਾਬਲੇਬਾਜ਼ ਆਪਣੇ ਨਾਲ ਲੈ ਜਾਵੇਗਾ, ਇਸ ਦੇ ਬਾਰੇ ਵਿਚ ਤਾਂ 14 ਫਰਵਰੀ ਨੂੰ ਫਿਨਾਲੇ ਦੇ ਦਿਨ ਹੀ ਪਤਾ ਲੱਗੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News