ਸਿਧਾਰਥ ਦੇ ਸਪੋਰਟ ’ਚ ਆਈ ਰਾਖੀ ਸਾਵੰਤ, ਦੱਸਿਆ ਬਿੱਗ ਬੌਸ ਦੇ ਸਕ੍ਰਿਪਟਡ ਹੋਣ ਦਾ ਸੱਚ

2/13/2020 9:53:17 AM

ਮੁੰਬਈ(ਬਿਊਰੋ)-  ‘ਬਿੱਗ ਬੌਸ 13’ ਫਿਨਾਲੇ ਵੱਲ ਵੱਧ ਰਿਹਾ ਹੈ ਤੇ ਦਰਸ਼ਕਾਂ ਦਾ ਕਰੇਜ਼ ਵੀ ਵਧਦਾ ਜਾ ਰਿਹਾ ਹੈ। ਹਰ ਕੋਈ ਆਪਣੇ ਮਨਪਸੰਦੀ ਮੁਕਾਬਲੇਬਾਜ਼ ਨੂੰ ਸਪੋਰਟ ਕਰ ਰਿਹਾ ਹੈ। ਜਿੱਥੇ ਆਸਿਮ ਰਿਆਜ਼ ਨੂੰ WWE ਸੁਪਰਸਟਾਰ ਤੇ ਹਾਲੀਵੁੱਡ ਅਦਾਕਾਰ ਜੋਨ ਸੀਨਾ ਸਪੋਰਟ ਕਰ ਰਹੇ ਹਨ। ਹੁਣ ਸਿਧਾਰਥ ਸ਼ੁਕਲਾ ਨੂੰ ਬਾਲੀਵੁੱਡ ਦੀ ਡਰਾਮਾ ਕੁਵੀਨ ਰਾਖੀ ਸਾਵੰਤ ਨੇ ਸਪੋਰਟ ਦਿੱਤਾ ਹੈ। ਰਾਖੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਇਹ ਮੁਕਾਬਲੇਬਾਜ਼ ਸਿਧਾਰਥ ਨੂੰ ਸਪੋਰਟ ਕਰਦੀ ਹੋਈ ਬਿੱਗ ਬੌਸ ਦੇ ਸਕ੍ਰਿਪਟਡ ਹੋਣ ਦਾ ਸੱਚ ਵੀ ਦੱਸਦੀ ਨਜ਼ਰ ਆ ਰਹੀ ਹੈ। ਰਾਖੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
PunjabKesari
ਦੱਸ ਦੇਈਏ ਕਿ ਅਦਾਕਾਰਾ ਰਾਖੀ ਸਾਵੰਤ ਆਏ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿਚਕਾਰ ਉਨ੍ਹਾਂ ਨੇ ਇਕ ਹੋਰ ਨਵੀਂ ਵੀਡੀਓ ‘ਬਿੱਗ ਬੌਸ 13’ ਮੁਕਾਬਲੇਬਾਜ਼ ਸਿਧਾਰਥ ਸ਼ੁਕਲਾ ਨੂੰ ਲੈ ਕੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਰਾਖੀ ਸਿਧਾਰਥ ਦੀ ਤਾਰੀਫ਼ ਕਰਦੀ ਦਿਖਾਈ ਦੇ ਰਹੀ ਹੈ। ਉਹ ਕਹਿੰਦੀ ਹੈ, 'ਮੈਂ ਵੀ ਬਿੱਗ ਬੌਸ 'ਚ ਗਈ ਹਾਂ। ਬਿੱਸ ਬੌਸ ਬਿਲਕੁਲ ਵੀ ਸਕ੍ਰਿਪਟੇਡ ਨਹੀਂ ਹੁੰਦਾ ਹੈ। ਇਨਸਾਨ ਜਿਵੇਂ ਦਾ ਹੁੰਦਾ ਹੈ ਉਵੇਂ ਹੀ ਦਿਖਾਈ ਦਿੰਦਾ ਹੈ। ਇਕ ਪਾਸੇ ਕੀ ਰੱਟ ਲਗਾ ਰੱਖੀ ਹੈ ਸਾਰਿਆਂ ਨੇ ਸਿਧਾਰਥ ਦੇ ਬਾਰੇ 'ਚ। ਸਿਧਾਰਥ ਦੇ ਬਾਰੇ 'ਚ ਤੁਸੀਂ ਜਾਣਦੇ ਹੀ ਕਿੰਨਾ ਹੋ? ਬਹੁਤ ਵਧੀਆ ਲੜਕਾ ਹੈ ਸਿਧਾਰਥ। ਆਪਣੀ ਮਹਿਨਤ ਨਾਲ ਅੱਗੇ ਵਧਿਆ ਹੈ। ਜੋ ਵੀ ਆਪਣੀ ਮਿਹਨਤ ਨਾਲ ਅੱਗੇ ਵਧਿਆ ਹੈ ਉਸ ਨੂੰ ਕੋਈ ਡਿਗਾ ਨਹੀਂ ਸਕਦਾ। ਉਸ ਨਾਲ ਭਗਵਾਨ ਹੈ।'

 

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Feb 9, 2020 at 11:36pm PST

ਇਸ ਵੀਡੀਓ 'ਚ ਰਾਖੀ ਸਾਵੰਤ ਅੱਗੇ ਕਹਿੰਦੀ ਹੈ, 'ਮੈਂ ਦੂਜਿਆਂ ਦੇ ਬਾਰੇ 'ਚ ਨਹੀਂ ਕਹਾਂਗੀ ਕਿ ਕੌਣ ਜਿੱਤੇਗਾ ਕੌਣ ਨਹੀਂ ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਸਿਧਾਰਥ ਬੇਹੱਦ ਚੰਗਾ ਇਨਸਾਨ ਹੈ। ਜੋ ਦੋਸਤਾਂ, ਪਰਿਵਾਰਕ ਮੈਂਬਰਾਂ ਦੀ ਇੱਜਤ ਕਰਦਾ ਹੈ। ਉਤਾਰ-ਚੜ੍ਹਾਅ ਸਾਰਿਆਂ ਦੀ ਜ਼ਿੰਦਗੀ 'ਚ ਆਉਂਦੇ ਹਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News