ਜੇਤੂ ਬਣੇ ਸਿਧਾਰਥ ਸ਼ੁਕਲਾ ਨੂੰ ਸਿਤਾਰਿਆਂ ਨੇ ਆਪਣੇ-ਆਪਣੇ ਅੰਦਾਜ਼ ’ਚ ਦਿੱਤੀਆਂ ਵਧਾਈਆਂ

2/16/2020 11:07:31 AM

ਮੁੰਬਈ(ਬਿਊਰੋ)- ਬਿੱਗ ਬੌਸ-13 ਸੀਜ਼ਨ ਇਸ ਵਾਰ ਕਾਫੀ ਖਾਸ ਰਿਹਾ। ਇਸ ਵਾਰ ਦਾ ਸੀਜ਼ਨ ਪਿਛਲੇ ਸਾਰੇ ਸੀਜ਼ਨਾਂ ਦੇ ਮੁਕਾਬਲੇ ਜ਼ਿਆਦਾ ਲੰਬਾ ਚਲਿਆ। ਲੰਬੇ ਇੰਤਜ਼ਾਰ ਤੋਂ ਬਾਅਦ ਇਸਦਾ ਨਤੀਜਾ ਦੇਰ ਰਾਤ ਐਲਾਨ ਕਰ ਦਿੱਤਾ ਗਿਆ। 140 ਦਿਨਾਂ ਤੱਕ ਚੱਲੇ ਇਸ ਸ਼ੋਅ ਦਾ ਜੇਤੂ ਸਿਧਾਰਥ ਸ਼ੁਕਲਾ ਬਣਿਆ। ਸਿਧਾਰਥ ਨੇ ਆਸਿਮ ਰਿਆਜ਼ ਨੂੰ ਹਰਾਇਆ ਜੋ ਸ਼ੋਅ ਵਿਚ ਦੂਸਰੇ ਨੰਬਰ ’ਤੇ ਰਿਹਾ। ਆਖਿਰ ਕਾਰ ਸਿਧਾਰਥ ਨੇ ਬਿੱਗ ਬੌਸ 13 ਦੀ ਟਰਾਫੀ ਆਪਣੇ ਨਾਮ ਕਰ ਲਈ। ਉਨ੍ਹਾਂ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਵਧਾਈਆਂ ਦਾ ਸਿਨਸਿਲਾ ਲੱਗਿਆ ਹੋਇਆ ਹੈ। ਫੈਨਜ਼ ਤੋਂ ਇਲਾਵਾ ਸਿਤਾਰਿਆਂ ਨੇ ਵੀ ਸ਼ੋਅ ਦੇ ਦੌਰਾਨ ਉਨ੍ਹਾਂ ਦਾ ਕਾਫੀ ਸਪੋਰਟ ਕੀਤਾ ਸੀ। ਹੁਣ ਸਿਧਾਰਥ ਦੀ ਇਸ ਸਪੈਸ਼ਲ ਅਚੀਵਮੈਂਟ ’ਤੇ ਸਿਤਾਰਿਆਂ ਨੇ ਕੁੱਝ ਇਸ ਤਰ੍ਹਾਂ ਨਾਲ ਵਧਾਈ ਦਿੱਤੀ ਹੈ।
ਵਿੰਦੂ ਦਾਰਾ ਸਿੰਘ ਨੇ ਸਿਧਾਰਥ ਸ਼ੁਕਲਾ ਦੀ ਜਿੱਤ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਲਿਖਿਆ,‘‘ਸਿਧਾਰਥ ਸ਼ੁਕਲਾ ਅਤੇ ਉਨ੍ਹਾਂ ਦੇ ਫੈਨਜ਼ ਨੂੰ ਵਧਾਈਆਂ !


ਕਾਮਿਆ ਪੰਜਾਬੀ ਨੇ ਸਿਧਾਰਥ ਦੀ ਜਿੱਤ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਲਿਖਿਆ,‘‘ਓਏ ਜਿੱਤ ਗਏ ਜਿੱਤ ਗਏ ਜਿੱਤ ਗਏ... ਮੁਬਾਰਕ ਹੋ ਸਾਨੂੰ ਸਾਰਿਆ ਨੂੰ... ਅਤੇ ਸਾਡੇ ਜੇਤੂ ਨੂੰ ਵੀ।’’

ਮਨਵੀਰ ਗੁਰਜਲ ਨੇ ਲਿਖਿਆ,‘‘ਹਮੇਸ਼ਾ ਤੁਹਾਡੇ ਲਈ ਪਿਆਰ ! ਪਾਰਟੀ ਕਰਦੇ ਹਾਂ ਵਿੰਦੂ ਦਾਰਾ ਸਿੰਘ ਪਾਜੀ... ਤੇ ਹਾਂ ਮੈਂ ਤਾਂ ਕਦੇ-ਕਦੇ ਟਵਿਟਰ ’ਤੇ ਆਇਆ... ਪਰ ਤੁਹਾਡੇ ਲਈ ਸੈਲਊਟ ਬਣਦਾ ਹੈ... ਸ਼ੁਰੂਆਤ ਤੋਂ ਲੈ ਕੇ ਆਖਿਰ ਤੱਕ ਸਿਧਾਰਥ ਸ਼ੁਕਲਾ ਨਾਲ ਖੜ੍ਹੇ ਰਹੇ।’’

ਦੀਪਕ ਠਾਕੁਰ ਨੇ ਲਿਖਿਆ,‘‘ਖੇਡ ਬਾਕੀਆਂ ਨੇ ਵਧੀਆ ਖੇਡਿਆ ਪਰ ਉਹੀ ਗੱਲ ਹੈ ਖੇਡ ਖੇਡਿਆ ਅਤੇ ਇੱਥੇ ਰੀਅਲ ਰਹਿਣਾ ਹੀ ਖੇਡ ਸੀ... ਸਿਧਾਰਥ ਸ਼ੁਕਲਾ ਤੁਹਾਡੇ ’ਤੇ ਮਾਣ ਹੈ ਭਰਾ ਅਤੇ ਵਧਾਈ ਹੋਵੇ।’’


ਬਿੱਗ ਬੌਸ ਦੇ ਘਰ ਵਿਚ ਸਿਧਾਰਥ ਸ਼ੁਕਲਾ ਨੂੰ ਸਪੋਰਟ ਕਰਨ ਆਏ ਘਰ ਦੇ ਸਾਬਕਾ ਮੁਕਾਬਲੇਬਾਜ਼ ਵਿਕਾਸ ਗੁਪਤਾ ਨੇ ਲਿਖਿਆ,‘‘ਵਧਾਈ ਹੋਵੇ ਭਰਾ ! ਸੁਪਰ ਪ੍ਰਾਊਡ, ਦਮਦਾਰ ਲੁੱਕ... ਸਾਰਿਆਂ ਦਾ ਵੋਟ ਕਰਨ ਲਈ ਧੰਨਵਾਦ।’’


ਦੇਬੀਨਾ ਬਨਰਜ਼ੀ ਨੇ ਲਿਖਿਆ,‘‘ਮੈਂ ਸਿਧਾਰਥ ਸ਼ੁਕਲਾ ਨੂੰ ਪਰਸਨਲੀ ਨਹੀਂ ਜਾਣਦੀ ਪਰ ਇਹ ਇਕ ਸ਼ਾਨਦਾਰ ਜਿੱਤ ਸੀ। ਫੈਨਜ਼ ਵੈੱਲ ਡਨ...।’’ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News