ਪਾਰਸ ਛਾਬੜਾ ਨਾਲ ਕਾਰ ’ਚ ਮਸਤੀ ਕਰਦੀ ਦਿਸੀ ਮਾਹਿਰਾ ਸ਼ਰਮਾ, ਵੀਡੀਓ ਵਾਇਰਲ

2/24/2020 2:45:23 PM

ਮੁੰਬਈ(ਬਿਊਰੋ)-  ‘ਬਿੱਗ ਬੌਸ 13’ ਵਿਚ ਮਾਹਿਰਾ ਸ਼ਰਮਾ ਅਤੇ ਪਾਰਸ ਛਾਬੜਾ ਦੇ ਰਿਲੇਸ਼ਨ ਨੂੰ ਲੈ ਕੇ ਕਾਫੀ ਗੱਲਾਂ ਬਣੀਆਂ ਹਨ। ਦੋਵਾਂ ਨੂੰ ਕਈ ਵਾਰ ਘਰ ਵਿਚ ਇਕ-ਦੂਜੇ ਨਾਲ ਕੋਜੀ ਹੁੰਦੇ ਹੋਏ ਦੇਖਿਆ ਗਿਆ। ਪਾਰਸ ਅਤੇ ਮਾਹਿਰਾ ਇਕ-ਦੂਜੇ ਨਾਲ ਹਰ ਸਮੇਂ ਨਾਲ ਖੜ੍ਹੇ ਹੋਏ ਵੀ ਨਜ਼ਰ ਆਏ ਹਨ। ਹੁਣ ਸ਼ੋਅ ਖਤਮ ਹੋਣ ਤੋਂ ਬਾਅਦ ਘਰ ਦੇ ਬਾਹਰ ਵੀ ਦੋਵਾਂ ਵਿਚਕਾਰ ਸਟਰਾਂਗ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਦੋਵਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਮਾਹਿਰਾ ਅਤੇ ਪਾਰਸ ਕਾਰ ਦੇ ਅੰਦਰ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ ਨੂੰ ਦੇਖ ਫੈਨਜ਼ ਇਸੇ ਪਾਰਸ ਅਤੇ ਮਾਹਿਰਾ ਦਾ ਰੀਊਨਿਅਨ ਦੱਸ ਰਹੇ ਹਨ। ਫੈਨਜ਼ ਦੋਵਾਂ ਨੂੰ ਇਕੱਠੇ ਦੇਖ ਕੇ ਖੁਸ਼ ਹਨ। ਵੀਡੀਓ ਵਿਚ ਮਾਹਿਰਾ ਪਾਰਸ ਵੱਲ ਇਸ਼ਾਰਾ ਕਰ ਰਹੀ ਹੈ ਅਤੇ ਹੁਣ ਇਹ ਜਾ ਰਹੇ ਹਨ ‘ਮੁਝ ਸੇ ਸ਼ਾਦੀ ਕਰੋਗੇ’ ਵਿਚ। ਦਰਅਸਲ, ‘ਬਿੱਗ ਬੌਸ 13’ ਸ਼ੋਅ ਖਤਮ ਹੋਣ ਤੋਂ ਬਾਅਦ ਪਾਰਸ ਛਾਬੜਾ ਅਤੇ ਸ਼ਹਿਨਾਜ਼ ਗਿੱਲ ਦਾ ਸਵਯੰਵਰ ਸ਼ੋਅ ਸ਼ੁਰੂ ਹੋਇਆ ਹੈ। ਇਸ ਵਿਚ ਪਾਰਸ  ਆਪਣੇ ਲਈ ਦੁਲਹਨ ਅਤੇ ਸ਼ਹਿਨਾਜ਼ ਆਪਣੇ ਲਈ ਲਾੜਾ ਲੱਭ ਰਹੀ ਹੈ।

 
 
 
 
 
 
 
 
 
 
 
 
 
 

Whatsup #Pahira fans😍😍❤ ?? . . . . #mahirasharma #biggboss13 #bb13 #paraschabra #SiddhartShukla #ShehaazGill #RashmiDesai #AsimRiaz

A post shared by Mahira Sharma ( Mau )🔹️ (@mahirasharmaaa) on Feb 23, 2020 at 12:15am PST


ਹਾਲ ਹੀ ਵਿਚ ਇਕ ਇੰਟਰਵਿਊ ਵਿਚ ਪਾਰਸ ਛਾਬੜਾ ਨੇ ਮਾਹਿਰਾ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਗੱਲ ਕੀਤੀ ਸੀ। ਪਾਰਸ ਨੇ ਕਿਹਾ ਸੀ, ਮਾਹਿਰਾ ਅਤੇ ਮੈਂ ਬਹੁਤ ਵਧੀਆ ਦੋਸਤ ਹਨ ਅਤੇ ਦੋਸਤੀ ਵਿਚ ਪਿਆਰ ਦੀ ਭਾਵਨਾ ਖੁੱਦ ਆਉਂਦੀ ਹੈ। ਇਸ ਲਈ ਅਸੀ ਹਮੇਸ਼ਾ ਦੋਸਤ ਰਹਾਂਗੇ। ਮੈਂ ਮਾਹਿਰਾ ਦਾ ਇਕ ਇੰਟਰਵਿਊ ਵੀ ਸੁਣਿਆ ਹੈ, ਜਿਸ ਵਿਚ ਉਸ ਨੇ ਕਿਹਾ,‘‘ਛੱਤੀ ਆਉਣਗੀਆਂ ਛੱਤੀ ਜਾਣਗੀਆਂ ਤੇਰੀ ਵਾਲੀ ਤਾਂ ਤੇਰੀ ਮਾਹਿਰਾ ਹੀ ਲਿਆਵੇਗੀ। ਇਸ ਲਈ ਜੇਕਰ ਮੇਰੀ ਮਾਂ ਅਤੇ ਮੇਰੀ ਦੋਸਤ ਦੋਵੇਂ ਇਕ ਹੀ ਪੇਜ ’ਤੇ ਹਾਂ ਜਿੱਥੇ ਮੇਰੀ ਜ਼ਿੰਦਗੀ ਦੀ ਦੋ ਸਭ ਤੋਂ ਅਹਿਮ ਔਰਤਾਂ ਮੇਰੇ ਲਈ ਜੀਵਨਸਾਥੀ ਲੱਭ ਰਹੀਆਂ ਹਨ ਤਾਂ ਮੈਂ ਇਨ੍ਹਾਂ ਤੋਂ ਹੋਰ ਕੀ ਮੰਗਾ।’’

ਇਸ ਕਾਰਨ ਚਰਚਾ ਵਿਚ ਹਨ ਦੋਵੇਂ ਸਿਤਾਰੇ

ਪਾਰਸ ਆਪਣੇ ਪਿਛਲੇ ਰਿਲੇਸ਼ਨ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰ ਚੁੱਕੇ ਹਨ। ਖਬਰ ਹੈ ਕਿ ਬਰੇਕਅੱਪ ਦੇ ਅਨਾਊਂਸਮੈਂਟ ਤੋਂ ਬਾਅਦ ਉਨ੍ਹਾਂ ਨੇ ਆਕਾਂਕਸ਼ਾ ਪੁਰੀ ਨੂੰ ਸੋਸ਼ਲ ਮੀਡੀਆ ’ਤੇ ਹਰ ਜਗ੍ਹਾ ਬਲਾਕ ਕਰ ਦਿੱਤਾ ਹੈ। ਉਥੇ ਹੀ ਮਾਹਿਰਾ ਸ਼ਰਮਾ ਵੀ ਦਾਦਾਸਾਹਿਬ ਫਾਲਕੇ ਫਿਲਮ ਫੈਸਟੀਵਲ ਐਵਾਰਡ ਦਾ ਨਕਲੀ ਸਰਟੀਫਿਕੇਟ ਬਣਾਉਣ ਦੇ ਦੋਸ਼ ਵਿਚ ਚਰਚਾ ਵਿਚ ਬਣੀ ਹੋਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News