‘ਬਿੱਗ ਬੌਸ 13’ ਖਤਮ ਹੁੰਦੇ ਹੀ ਸਿਧਾਰਥ ਸ਼ੁਕਲਾ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਸ ਦੇ ਸੰਪਰਕ ’ਚ ਰਹਿਣਗੇ

2/26/2020 1:05:12 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਖਤਮ ਹੋਣ ਤੋਂ ਬਾਅਦ ਵੀ ਇਸ ਸ਼ੋਅ ਦੇ ਮੁਕਾਬਲੇਬਾਜ਼ ਲਗਾਤਾਰ ਚਰਚਾ ਵਿਚ ਬਣੇ ਹੋਏ ਹਨ। ਮਾਹਿਰਾ ਸ਼ਰਮਾ ਜਿੱਥੇ ਇੱਕ ਐਵਾਰਡ ਦੇ ਫਰਜੀ ਸਰਟੀਫਿਕੇਟ ਨੂੰ ਲੈ ਕੇ ਸੁਰਖੀਆਂ ਵਿਚ ਹੈ ਤਾਂ ਉਥੇ ਪਾਰਸ ਛਾਬੜਾ ਅਤੇ ਸ਼ਹਿਨਾਜ਼ ਕੌਰ ਗਿੱਲ ਆਪਣਾ ਸਵਯੰਵਰ ਕਰ ਰਹੇ ਹਨ। ਇਸ ਵਿਚਕਾਰ ਬਿੱਗ ਬੌਸ ਜੇਤੂ ਸਿਧਾਰਥ ਸ਼ੁਕਲਾ ਨੇ ਘਰ ਦੇ ਮੁਕਾਬਲੇਬਾਜ਼ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇਕ ਇੰਟਰਵਿਊ ਦੌਰਾਨ ਸਿਧਾਰਥ ਸ਼ੁਕਲਾ ਕੋਲੋਂ ਪੁੱਛਿਆ ਗਿਆ ਕਿ ਉਹ ਹੁਣ ਕਿਸ ਦੇ ਸੰਪਰਕ ਵਿਚ ਰਹਿਣਾ ਨਹੀਂ ਚਾਹੁੰਦੇ ? ਜਵਾਬ ਵਿਚ ਐਕਟਰ ਨੇ ਕਿਹਾ,‘‘ਉਹ ਉਨ੍ਹਾਂ ਦੇ ਸੰਪਰਕ ਵਿਚ ਰਹਿਣਗੇ, ਜੋ ਉਨ੍ਹਾਂ ਨਾਲ ਆਪਣਾ ਇਕਵੇਸ਼ਨ ਬਣਾ ਕੇ ਚੱਲਣਗੇ। ਮੇਰੇ ਦਿਲ ਵਿਚ ਕਿਸੇ ਲਈ ਨਕਾਰਾਤਮਕਤਾ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਮੈਂ ਖੁੱਦ ਤੋਂ ਕਿਸੇ ਦੇ ਟਚ ਵਿਚ ਰਹਾਂਗਾ। ਜੋ ਮੇਰੇ ਨਾਲ ਗੱਲ ਕਰੇਗਾ ਮੈਂ ਵੀ ਉਸ ਦੇ ਨਾਲ ਸੰਪਰਕ ਵਿਚ ਰਹਾਂਗਾ।’’  ਸਿਧਾਰਥ ਨੇ ਅੱਗੇ ਕਿਹਾ,‘‘ਸੱਚ ਬੋਲਾ ਤਾਂ ਮੈਂ ਅਜਿਹਾ ਹੀ ਹਾਂ। ਮੈਂ ਕਿਸੇ ਨੂੰ ਖੁੱਦ ਫੋਨ ਨਹੀਂ ਕਰਦਾ ਜਾਂ ਗੱਲ ਨਹੀਂ ਕਰਦਾ। ਮੇਰੀ 18-19 ਸਾਲ ਪੁਰਾਣੀ ਬੈਸਟ ਫਰੈਂਡ ਹੈ, ਮੈਂ ਉਸ ਨੂੰ ਸਿਰਫ ਉਸ ਦੇ ਜਨਮਦਿਨ ’ਤੇ ਫੋਨ ਕਰਦਾ ਹਾਂ। ਬਾਕੀ ਦੇ ਸਮੇਂ ਉਹ ਹੀ ਮੇਰੇ ਨਾਲ ਸੰਪਰਕ ਕਰਦੀ ਹੈ। ਤਾਂ ਅਸੀਂ ਗੱਲ ਕਰਦੇ ਹਾਂ। ਮੈਨੂੰ ਜ਼ਿਆਦਾ ਗਾਸਿਪ ਕਰਨਾ ਪਸੰਦ ਨਹੀਂ ਹੈ। ਮੈਂ ਘਰ ਵਿਚ ਨਿਊਜ ਦੇਖ-ਦੇਖ ਕੇ ਟਾਇਮਪਾਸ ਕਰਦਾ ਹਾਂ।’’

ਦੱਸ ਦੇਈਏ ਕਿ ਬਿੱਗ ਬੌਸ ਵਿਚ ਸਿਧਾਰਥ ਸ਼ੁਕਲਾ ਦੀ ਸਭ ਤੋਂ ਵਧੀਆ ਦੋਸਤੀ ਸ਼ਹਿਨਾਜ਼ ਨਾਲ ਸੀ। ਦੋਵੇਂ ਇਕੱਠੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਂਦੇ ਸਨ। ਸ਼ੋਅ ਖਤਮ ਹੋਣ ਤੋਂ ਬਾਅਦ ਸਿਧਾਰਥ ਸ਼ਹਿਨਾਜ਼ ਦੇ ਸ਼ੋਅ ‘ਮੁੱਝਸੇ ਸ਼ਾਦੀ ਕਰੋਗੇ’ ਵਿਚ ਵੀ ਆਏ ਸਨ। ਸ਼ੋਅ ਵਿਚ ਸਿਧਾਰਥ ਨੂੰ ਦੇਖਦੇ ਹੀ ਸ਼ਹਿਨਾਜ਼ ਨੇ ਉਨ੍ਹਾਂ ਨੂੰ ਗਲੇ ਲਗਾ ਲਿਆ ਸੀ। ਇਸ ਤੋਂ ਬਾਅਦ ਸਿਧਾਰਥ ਸ਼ਹਿਨਾਜ਼ ਦੀਆਂ ਤਾਰੀਫਾਂ ਕਰਨ ਲੱਗੇ ਸਨ। ਸਿਧਾਰਥ ਨੇ ਕਿਹਾ,‘‘ਇਨ੍ਹਾਂ ਦੇ ਅੰਦਰ ਇਕ ਕਵਾਲਿਟੀ ਬਹੁਤ ਵਧੀਆ ਹੈ, ਜੋ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਦੇ ਅੰਦਰ ਹੋਣੀ ਚਾਹੀਦੀ ਹੈ। ਸਾਡੀ ਘਰ ਵਿਚ ਕਈ ਵਾਰ ਲੜਾਈ ਹੋਈ ਪਰ ਦਿਨ ਖਤਮ ਹੁੰਦੇ- ਹੁੰਦੇ ਸਾਡੀ ਲੜਾਈ ਖਤਮ ਹੋ ਜਾਂਦੀ ਸੀ ਤੇ ਅਗਲੇ ਦਿਨ ਨਵੀਂ ਸ਼ੁਰੂਆਤ ਹੁੰਦੀ ਸੀ।’’ ਸਿਧਾਰਥ ਦੀਆਂ ਇਹ ਗੱਲਾਂ ਸੁਣ ਕੇ ਸ਼ਹਿਨਾਜ਼ ਖੁਸ਼ ਹੋ ਗਈ ਸੀ। ਉਨ੍ਹਾਂ ਨੇ ਸਭ ਦੇ ਸਾਹਮਣੇ ਸਿਧਾਰਥ ਨੂੰ ਕਿਹਾ ਸੀ,‘‘ਤੂੰ ਹੀ ਹੁਣ ਵਿਆਹ ਕਰ ਲੈਅ। ਇੰਨੀ ਤਾਰੀਫ ਕਰ ਰਿਹਾ ਹੈ ਤਾਂ।’’ ਜਵਾਬ ਵਿਚ ਸਿੱਧਾਰਥ ਨੇ ਕਿਹਾ,‘‘ਹੁਣ ਦੇਖਦੇ ਹਾਂ, ਪਹਿਲਾਂ ਤੂੰ ਇੱਥੇ ਦੇਖ ਲੈਅ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News