ਹਰਜੀਤ ਹਰਮਨ ਦਾ ਨਵਾਂ ਗੀਤ ''ਦਿਲ ਦੀਆਂ ਫਰਦਾਂ'' ਰਿਲੀਜ਼ (ਵੀਡੀਓ)
2/26/2020 2:14:31 PM

ਜਲੰਧਰ (ਬਿਊਰੋ) — 'ਮਿੱਤਰਾਂ ਦਾ ਨਾਂ ਚੱਲਦਾ', 'ਪਰਦੇਸੀ', 'ਮਾਏ ਨੀ ਮਾਏ', 'ਜੱਟੀ' ਤੇ 'ਗੱਲ ਦਿਲ ਦੀ' ਸਮੇਤ ਕਈ ਹਿੱਟ ਗੀਤਾਂ ਨਾਲ ਪੰਜਾਬੀ ਗਾਇਕ ਹਰਜੀਤ ਹਰਮਨ ਲੋਕਾਂ ਦੇ ਦਿਲਾਂ 'ਚ ਆਪਣੀ ਵੱਖਰੀ ਜਗ੍ਹਾ ਬਣਾ ਚੁੱਕੇ ਹਨ। ਹਰਜੀਤ ਹਰਮਨ ਪੰਜਾਬ ਦੇ ਉਨ੍ਹਾਂ ਗਾਇਕਾਂ 'ਚੋਂ ਇਕ ਹਨ, ਜੋ ਆਪਣੀ ਸਾਫ-ਸੁੱਥਰੀ ਗਾਇਕੀ ਲਈ ਜਾਣੇ ਜਾਂਦੇ ਹਨ। ਹਰਜੀਤ ਹਰਮਨ ਜੇਕਰ ਕੋਈ ਰੋਮਾਂਟਿਕ ਗੀਤ ਵੀ ਕਰਦੇ ਹਨ ਤਾਂ ਉਸ 'ਚ ਇਸ ਗੱਲ ਦਾ ਖਾਸ ਧਿਆਨ ਦਿੰਦੇ ਹਨ ਕਿ ਉਹ ਗੀਤ ਪਰਿਵਾਰ 'ਚ ਬੈਠ ਕੇ ਸੁਣਿਆ ਤੇ ਦੇਖਿਆ ਜਾ ਸਕੇ। ਹਾਲ ਹੀ 'ਚ ਹਰਜੀਤ ਹਰਮਨ ਦਾ ਅਜਿਹਾ ਹੀ ਇਕ ਬੀਟ-ਰੋਮਾਂਟਿਕ ਗੀਤ ਰਿਲੀਜ਼ ਹੋਇਆ ਹੈ। ਹਰਜੀਤ ਹਰਮਨ ਦੇ ਨਵੇਂ ਰਿਲੀਜ਼ ਹੋਏ ਗੀਤ ਦਾ ਨਾਂ ਹੈ 'ਦਿਲ ਦੀਆਂ ਫਰਦਾਂ'।
ਹਰਜੀਤ ਹਰਮਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਇਸ ਗੀਤ ਨੂੰ ਕਾਫੀ ਖੂਬਸੂਰਤੀ ਨਾਲ ਗਾਇਆ ਹੈ। 'ਦਿਲ ਦੀਆਂ ਫਰਦਾਂ' ਗੀਤ ਦੇ ਬੋਲ ਮਸ਼ਹੂਰ ਪੰਜਾਬੀ ਗੀਤਕਾਰ ਬਚਨ ਬੇਦਿਲ ਵਲੋਂ ਲਿਖੇ ਗਏ ਹਨ, ਜੋ ਸਿੱਧੇ ਤੁਹਾਡੇ ਦਿਲ 'ਚ ਘਰ ਕਰਨਗੇ। ਗੀਤ ਨੂੰ ਸੰਗੀਤ ਮਿਕਸ ਸਿੰਘ ਨੇ ਦਿੱਤਾ ਹੈ। ਗੀਤ ਦੀ ਵੀਡੀਓ ਸ਼ਾਨਦਾਰ ਹੈ, ਜਿਸ ਨੂੰ ਬੀ 2 ਗੈਦਰ ਵਲੋਂ ਬਣਾਇਆ ਗਿਆ ਹੈ। ਪਿੰਕੀ ਧਾਲੀਵਾਲ ਵਲੋਂ ਹਰਜੀਤ ਹਰਮਨ ਦੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਗਿਆ ਹੈ, ਜੋ ਯੂਟਿਊਬ 'ਤੇ ਮੈਡ 4 ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਅਦਾਕਾਰਾ ਉਰਵਸ਼ੀ ਰੌਤੇਲਾ ਤੇ ਮਿਮੀ ਚੱਕਰਵਰਤੀ ਦੀਆਂ ਵਧੀਆ ਮੁਸ਼ਕਲਾਂ, ਇਸ ਮਾਮਲੇ ''ਚ ED ਨੇ ਭੇਜਿਆ ਸੰਮਨ
