''ਮੁਝਸੇ ਸ਼ਾਦੀ ਕਰੋਗੇ'' ਸ਼ੋਅ ''ਤੇ ਭੜਕੇ ਸਿਧਾਰਥ-ਸ਼ਹਿਨਾਜ਼ ਦੇ ਫੈਨਜ਼, ਦੱਸਿਆ ''ਬਿੱਗ ਬੌਸ'' ਦੀ ਸਸਤੀ ਕਾਪੀ

2/22/2020 10:48:32 AM

ਨਵੀਂ ਦਿੱਲੀ (ਬਿਊਰੋ) : ਕਲਰਜ਼ ਟੀ. ਵੀ. ਦੇ ਨਵੇਂ ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਦੇ ਤਿੰਨ ਐਪੀਸੋਡ ਪ੍ਰਸਾਰਿਤ ਹੋ ਚੁੱਕੇ ਹਨ, ਜਿਵੇਂ-ਜਿਵੇਂ ਸ਼ੋਅ ਅੱਗੇ ਵੱਧਦਾ ਜਾ ਰਿਹਾ ਹੈ, ਉਂਝ ਹੀ ਇਹ 'ਬਿੱਗ ਬੌਸ' ਦੀ ਲਾਈਸ 'ਤੇ ਜਾਂਦਾ ਮਹਿਸੂਸ ਹੋ ਰਿਹਾ ਹੈ। ਇਸ ਨੂੰ ਲੈ ਕੇ 'ਬਿੱਗ ਬੌਸ' ਦੇ ਫੈਨਜ਼ ਗੁੱਸੇ 'ਚ ਹਨ। ਉਨ੍ਹਾਂ ਨੇ 'ਮੁਝਸੇ ਸ਼ਾਦੀ ਕਰੋਗੇ' ਸ਼ੋਅ ਨੂੰ ਬਿੱਗ ਬੌਸ ਦੀ 'ਸਸਤੀ ਕਾਪੀ' ਦੱਸਿਆ ਹੈ। ਕਲਰਸ ਟੀ. ਵੀ. ਦੇ ਟਵਿੱਟਰ ਹੈਂਡਲ 'ਤੇ 'ਮੁਝਸੇ ਸ਼ਾਦੀ ਕਰੋਗੇ' ਦੀ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਪਾਰਸ ਛਾਬੜਾ ਤੇ ਸ਼ਹਿਨਾਜ਼ ਗਿੱਲ ਨਾਲ ਵਿਆਹ ਦੇ ਦਾਅਵੇਦਾਰਾਂ ਦੀ ਐਂਟਰੀ ਦਿਖਾਈ ਗਈ ਹੈ। ਇਸ ਵੀਡੀਓ ਨੂੰ ਦੇਖ ਕੇ ਅਜਿਹਾ ਲੱਗਦਾ ਹੈ, ਜਿਵੇਂ 'ਬਿੱਗ ਬੌਸ' ਦੇ ਅਗਲੇ ਸੀਜ਼ਨ ਦੀ ਝਲਕਿਆਂ ਦੇਖ ਰਹੇ ਹੋ।

ਪਾਰਸ ਲਈ ਜਸਲੀਨ ਮਾਥਰੂ, ਹੀਨਾ ਪੰਚਾਲ ਤੇ ਸੰਜਨਾ ਗਲਰਾਨੀ ਸੈਲੀਬ੍ਰਿਟੀ ਫੇਸ ਦੇ ਰੂਪ 'ਚ ਆਈਆਂ ਹਨ। ਉੱਥੇ, ਸ਼ਹਿਨਾਜ਼ ਲਈ ਗਾਇਕ ਰੋਹਨਪ੍ਰੀਤ ਸਿੰਘ, ਇਨਦੀਪ ਬਖਸ਼ੀ ਤੇ ਕਾਮੇਡੀਅਨ ਬਲਰਾਜ ਸਿਆਲ ਸੈਲੀਬ੍ਰਿਟੀ ਦੇ ਰੂਪ 'ਚ ਘਰ 'ਚ ਐਂਟਰ ਹੋਏ ਹਨ। ਕਲਰਸ ਦੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਹੀ ਕੁਮੈਂਟ ਦਾ ਹੜ੍ਹ ਆ ਗਿਆ ਹੈ।

ਇਸ ਵੀਡੀਓ ਤੋਂ ਭੜਕੇ ਫੈਨਜ਼ ਸ਼ੋਅ ਦੇ ਬਾਇਕਾਟ ਦੀ ਵੀ ਗੱਲ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਹੈ, ''ਕੋਈ ਇਸ ਨੂੰ ਨਹੀਂ ਦੇਖੇਗਾ। ਸਸਤਾ ਬਿੱਗ ਬੌਸ ਹੈ। ਸ਼ਹਿਨਾਜ਼ ਨੂੰ ਟੀ. ਆਰ. ਪੀ. ਲਈ ਇਸਤੇਮਾਲ ਕਰ ਰਹੇ ਹਨ।'' ਇਕ ਹੋਰ ਯੂਜ਼ਰ ਨੇ ਲਿਖਿਆ ਹੈ, ''ਇਸ ਘਰ ਦੀ ਜਿੰਨੀ ਚੰਗੀਆਂ ਯਾਦਾਂ ਹਨ, ਉਹ ਫੇਕ ਲੱਗਣਗੀਆਂ।'' ਯੂਜ਼ਰ ਸ਼ੋਅ ਨੂੰ ਸਿਡ-ਨਾਜ਼ ਦਾ ਅਪਮਾਨ ਵੀ ਦੱਸ ਰਹੇ ਹਨ। ਕਈ ਲੋਕਾਂ ਨੇ ਇਸ ਬਿੱਗ ਬੌਸ ਦਾ ਚੀਪ ਵਰਜ਼ਨ ਵੀ ਕਰਾਰ ਦਿੱਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News