''ਬਿੱਗ ਬੌਸ 13'' ਦੇ ਇਸ ਮੁਕਾਬਲੇਬਾਜ਼ ਦੀ ਵਿਗੜੀ ਸਿਹਤ, ਹਸਪਤਾਲ ''ਚ ਭਰਤੀ

11/30/2019 3:20:17 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਬੀਤੇ ਕਈ ਦਿਨਾਂ ਤੋਂ ਦੇਵੋਲੀਨਾ ਭੱਟਾਚਾਰਜੀ ਜ਼ਿਆਦਾ ਸਰਗਰਮ ਨਹੀਂ ਹੈ। ਇਥੋਂ ਤੱਕ ਕੀ ਜਦੋਂ ਵੀ ਕੋਈ ਟਾਸਕ ਹੁੰਦਾ ਹੈ ਤਾਂ 'ਬਿੱਗ ਬੌਸ' ਉਸ ਨੂੰ ਟਾਸਕ 'ਚ ਸ਼ਾਮਲ ਹੋਣ ਜਾਂ ਨਾ ਹੋਣ ਦਾ ਫੈਸਲਾ ਉਸੇ 'ਤੇ ਛੱਡ ਦਿੰਦੇ ਹਨ। ਇਸੇ ਦੌਰਾਨ ਅਜਿਹੀਆਂ ਖਬਰਾਂ ਆਈਆਂ ਹਨ ਕਿ ਦੇਵੋਲੀਨਾ ਦੀ ਸਿਹਤ ਜ਼ਿਆਦਾ ਵਿਗੜ ਗਈ ਹੈ, ਜਿਸ ਕਾਰਨ ਉਸ ਨੂੰ ਆਨਨ-ਫਾਨਨ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਇਹ ਖੁਲਾਸਾ 'ਬਿੱਗ ਬੌਸ' ਨਾਲ ਜੁੜੀ ਅੰਦਰ ਦੀ ਜਾਣਕਾਰੀ ਦੇਣ ਵਾਲੇ 'ਦਿ ਖਬਰੀ' ਨੇ ਦਿੱਤੀ ਹੈ। 'ਦਿ ਖਬਰੀ' ਦੇ ਟਵੀਟ ਮੁਤਾਬਕ, ਦੇਵੋਲੀਨਾ ਹਸਪਤਾਲ 'ਚ ਭਰਤੀ ਹੋ ਗਈ ਹੈ। ਉਸ ਨੂੰ 6 ਦਿਨਾਂ ਲਈ ਡਾਕਟਰਾਂ ਦੇ ਨਿਗਰਾਨੀ (ਦੇਖਰੇਖ) 'ਚ ਰਹਿਣਾ ਹੋਵੇਗਾ। ਸ਼ੋਅ 'ਚ ਦੇਵੋਲੀਨਾ ਆਵੇਗੀ ਦੋਬਾਰਾ ਜਾਂ ਨਹੀਂ ਇਹ ਉਸ ਦੀ ਸਿਹਤ 'ਤੇ ਨਿਰਭਰ ਕਰੇਗਾ। ਇਸ ਤੋਂ ਪਹਿਲਾਂ 'ਦਿ ਖਬਰੀ' ਨੇ ਦੇਵੋਲੀਨਾ ਦੇ ਸ਼ੋਅ ਤੋਂ ਬਾਹਰ ਜਾਣ ਦੀ ਵੀ ਜਾਣਕਾਰੀ ਦਿੱਤੀ ਸੀ। 'ਦਿ ਖਬਰੀ' ਦੇ ਟਵੀਟ ਮੁਤਾਬਕ, 'ਦੇਵੋਲੀਨਾ ਸਿਹਤ ਠੀਕ ਨਾ ਹੋਣ ਕਾਰਨ ਘਰ ਤੋਂ ਬਾਹਰ ਗਈ ਹੈ। ਦੇਵੋਲੀਨਾ ਤੋਂ ਇਸ ਹਫਤੇ ਕੋਈ ਹੋਰ ਘਰ ਤੋਂ ਬਾਹਰ ਨਹੀਂ ਹੋਵੇਗਾ।''


ਦੱਸਣਯੋਗ ਹੈ ਕਿ ਦੇਵੋਲੀਨਾ ਦੀ ਕਮਰ 'ਤੇ ਗੰਭੀਰ ਸੱਟ ਲੱਗੀ ਹੈ। ਦੇਵੋਲੀਨਾ ਦੀ ਸਿਹਤ ਠੀਕ ਨਾ ਹੋਣ ਦੀ ਗੱਲ 'ਬਿੱਗ ਬੌਸ' ਵਲੋਂ ਵੀ ਟੈਲੀਕਾਸਟ ਹੋਏ ਐਪੀਸੋਡ 'ਚ ਕਈ ਵਾਰ ਆਖੀ ਗਈ ਸੀ। ਸ਼ੋਅ 'ਚ ਦੇਵੋਲੀਨਾ ਜ਼ਿਆਦਾ ਸਰਗਰਮ ਨਹੀਂ ਦਿਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News