‘ਬਿੱਗ ਬੌਸ 13’ ਫਿਨਾਲੇ ਤੋਂ ਇਕ ਦਿਨ ਪਹਿਲਾਂ ਵੱਡਾ ਟਵਿਸਟ, ਇਹ ਮੁਕਾਬਲੇਬਾਜ਼ ਬਣੇ ਫਾਈਨਲਿਸਟ

2/14/2020 12:19:45 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਫਿਨਾਲੇ ਵਿਚ ਸਿਰਫ ਇਕ ਦਿਨ ਰਹਿ ਗਿਆ ਹੈ। ਫਿਨਾਲੇ ਤੋਂ ਠੀਕ ਇਕ ਦਿਨ ਪਹਿਲਾਂ ਨਾਮੀਨੇਟੇਡ ਮੁਕਾਬਲੇਬਾਜ਼ ਮਾਹਿਰਾ ਸ਼ਰਮਾ  ਘਰ ’ਚੋਂ ਬਾਹਰ ਹੋ ਗਈ ਹੈ। ਮਾਹਿਰਾ ਦੇ ਘਰ ’ਚੋਂ ਬੇਘਰ ਹੋਣ ਤੋਂ ਬਾਅਦ ਪਾਰਸ ਛਾਬੜਾ ਭਾਵੁਕ ਨਜ਼ਰ ਆਏ। ਖਾਸ ਗੱਲ ਹੈ ਕਿ ਮਾਹਿਰਾ ਨੂੰ ਸ਼ੋਅ ’ਚੋਂ ਬਾਹਰ ਕੱਢਣ ਲਈ ਖੁੱਦ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਆਏ ਸਨ। ਮਾਹਿਰਾ ਦੇ ਬਾਹਰ ਜਾਂਦੇ ਹੀ ਬਿੱਗ ਬੌਸ ਨੂੰ ਛੇ ਫਾਈਨਲਿਸਟ ਮਿਲ ਗਏ ਹਨ। ਮਾਹਿਰਾ ਨਾਲ ਬਿੱਗ ਬੌਸ ’ਚੋਂ ਬੇਘਰ ਹੋਣ ਲਈ ਆਰਤੀ ਸਿੰਘ ਅਤੇ ਸ਼ਹਨਾਜ ਕੌਰ ਗਿੱਲ ਨਾਮੀਨੇਟੇਡ ਸਨ ।  ਅਜਿਹੇ ਵਿਚ ਮਾਹਿਰਾ ਦੇ ਜਾਂਦੇ ਹੀ ਘਰਵਾਲਿਆਂ ਨੂੰ ਇਕ ਪਲ ਲਈ ਅਜਿਹਾ ਲੱਗਾ ਕਿ ਡਬਲ ਐਵੀਕਸ਼ਨ ਹੋਵੇਗਾ ਹਾਲਾਂਕਿ ਅਜਿਹਾ ਨਾ ਹੋਇਆ। ਬਿੱਗ ਬੌਸ ਨੇ ਬਾਕੀ ਬਚੇ ਸਾਰੇ ਛੇ ਮੁਕਾਬਲੇਬਾਜ਼ਾਂ ਨੂੰ ਦੱਸਿਆ ਕਿ ਤੁਸੀਂ ਸਾਰੇ ਫਾਈਨਲਿਸਟ ਹੋ।

 
 
 
 
 
 
 
 
 
 
 
 
 
 

#BiggBoss13 ke finalist, humaare blockbuster @realsidharthshukla ke iss safar, aur audience se mile pyaar ko dekh kar bhar aayi unki aankhein! Watch this emotional moment tonight at 10 PM. Anytime on @Voot @Vivo_India @BeingSalmanKhan #BiggBoss #BB13 #SalmanKhan

A post shared by Colors TV (@colorstv) on Feb 13, 2020 at 4:50am PST


ਬਿੱਗ ਬੌਸ ਸੀਜ਼ਨ 13 ਦੇ ਫਾਈਨਲਿਸਟ ਇਸ ਵਾਰ ਪੰਜ ਨਹੀਂ ਸਗੋਂ ਛੇ ਲੋਕ ਹਨ। ਇਨ੍ਹਾਂ ਛੇ ਮੁਕਾਬਲੇਬਾਜ਼ਾਂ ਦੇ ਨਾਮ ਸਿਧਾਰਥ ਸ਼ੁਕਲਾ, ਸ਼ਹਿਨਾਜ਼ ਕੌਰ ਗਿੱਲ, ਆਰਤੀ ਸਿੰਘ, ਰਸ਼ਮੀ ਦੇਸਾਈ, ਪਾਰਸ ਛਾਬੜਾ ਅਤੇ ਆਸਿਮ ਰਿਆਜ਼ ਹਨ। ਇਸ ਸ਼ੋਅ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਛੇ ਮੁਕਾਬਲੇਬਾਜ਼ਾ ਫਾਈਨਲਿਸਟ ਬਣੇ ਹਨ। ਹਰ ਵਾਰ ਸਿਰਫ ਪੰਜ ਲੋਕ ਹੀ ਫਿਨਾਲੇ ਵਿਚ ਪੁੱਜਦੇ ਹਨ। ਇਨ੍ਹਾਂ ਛੇ ਫਾਈਨਲਿਸਟ ਨੂੰ ਉਨ੍ਹਾਂ ਦਾ ਬਿੱਗ ਬੌਸ ਵਿਚ ਹੁਣ ਤੱਕ ਦਾ ਸਫਰ ਵੀ ਦਿਖਾਇਆ ਜਾ ਰਿਹਾ ਹੈ। ਖਾਸ ਗੱਲ ਹੈ ਕਿ ਬਿੱਗ ਬੌਸ ਦੇ ਸਫਰ ਦੌਰਾਨ ਮੁਕਾਬਲੇਬਾਜ਼ਾਂ ਦੇ ਕੁੱਝ ਪ੍ਰਸ਼ੰਸਕ ਵੀ ਘਰ ਦੇ ਅੰਦਰ ਆਏ ਸਨ। ਸਭ ਤੋਂ ਪਹਿਲਾਂ ਬਿੱਗ ਬੌਸ ਨੇ ਆਰਤੀ ਸਿੰਘ ਨੂੰ ਉਨ੍ਹਾਂ ਦਾ ਸਫਰ ਦਿਖਾਇਆ। ਆਰਤੀ ਆਪਣੇ ਸਫਰ ਨੂੰ ਦੇਖ ਕੇ ਭਾਵੁਕ ਹੋ ਗਈ।

 
 
 
 
 
 
 
 
 
 
 
 
 
 

Kisko leke jayenge aaj @vickykaushal09? @artisingh5, @officialmahirasharma ya @shehnaazgill? Dekhiye aaj raat 10 baje. Anytime on @voot @vivo_india @beingsalmankhan #BHOOT #BiggBoss13 #BiggBoss #BB13 #SalmanKhan

A post shared by Colors TV (@colorstv) on Feb 13, 2020 at 12:09am PST


ਇਸ ਤੋਂ ਬਾਅਦ ਸਿਧਾਰਥ ਸ਼ੁਕਲਾ ਦਾ ਸਫਰ ਦਿਖਾਇਆ ਗਿਆ। ਸਿਧਾਰਥ ਨੂੰ ਵੇਖਦੇ ਹੀ ਉੱਥੇ ਮੌਜੂਦ ਲੋਕ ਸਿਡਨਾਜ ਉੱਚੀ-ਉੱਚੀ ਬੋਲਣ ਲੱਗੇ। ਸਿਧਾਰਥ ਵੀ ਆਪਣੇ ਸਫਰ ਨੂੰ ਦੇਖ ਕੇ ਭਾਵੁਕ ਹੋ ਗਏ। ਬਾਕੀ ਬਚੇ ਮੁਕਾਬਲੇਬਾਜ਼ਾਂ ਦਾ ਸਫਰ 14 ਫਰਵਰੀ ਦੇ ਐਪੀਸੋਡ ਵਿਚ ਦਿਖਾਇਆ ਜਾਵੇਗਾ। ਬਿੱਗ ਬੌਸ ਦਾ ਜੇਤੂ ਕੌਣ ਬਣੇਗਾ ਇਹ ਜਾਣਨ ਲਈ ਨਾ ਸਿਰਫ ਘਰਵਾਲੇ ਸਗੋਂ ਪ੍ਰਸ਼ੰਸਕ ਵੀ ਉਤਸ਼ਾਹਿਤ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News