ਘਰਵਾਲਿਆਂ ਦੇ ਨਿਸ਼ਾਨੇ 'ਤੇ ਪਾਰਸ ਛਾਬੜਾ, ਅੱਜ ਮਿਲ ਸਕਦੀ ਹੈ ਵੱਡੀ ਸਜ਼ਾ (ਵੀਡੀਓ)

11/29/2019 2:52:07 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਸਭ ਤੋਂ ਜ਼ਿਆਦਾ ਬੋੜਬੋਲੇ ਮੁਕਾਬਲੇਬਾਜ਼ ਆਖੇ ਜਾਣ ਵਾਲੇ ਪਾਰਸ ਛਾਬੜਾ ਇਸ ਸਮੇਂ ਘਰਵਾਲਿਆਂ ਦੇ ਨਿਸ਼ਾਨੇ 'ਤੇ ਹੈ। ਵੀਰਵਾਰ ਨੂੰ ਪਾਰਸ ਛਾਬੜਾ ਤੇ ਆਸਿਮ ਰਿਆਜ਼ ਦੀ ਜ਼ਬਰਦਸਤ ਲੜਾਈ ਹੋਈ। ਲੜਾਈ ਇੰਨੀ ਜ਼ਿਆਦਾ ਹੋ ਗਈ ਕਿ ਪਾਰਸ ਨੇ ਆਸਿਮ ਨੂੰ ਲੈ ਕੇ ਕਾਫੀ ਪਰਸਨਲ ਕੁਮੈਂਟ ਵੀ ਕਰ ਦਿੱਤੇ, ਜਿਵੇਂ ਉਨ੍ਹਾਂ ਦਾ ਪਰਫਿਊਮ ਕਿੰਨੇ ਪੈਸਿਆਂ ਦਾ ਹੈ, ਉਸ ਦੇ ਕੱਪੜੇ ਤੇ ਉਸ ਦੇ ਘਰ ਨੂੰ ਲੈ ਕੇ ਵੀ ਪਾਰਸ ਨੇ ਕਾਫੀ ਕੁਝ ਬੋਲਿਆ। ਪਾਰਸ ਦੀਆਂ ਗੱਲਾਂ ਨਾ ਸਿਰਫ ਆਸਿਮ ਰਿਆਜ਼ ਨੂੰ ਸਗੋਂ ਸਾਰੇ ਘਰਵਾਲਿਆਂ ਨੂੰ ਬਹੁਤ ਬੁਰੀ ਲੱਗੀਆਂ। ਘਰਵਾਲਿਆਂ ਨੇ ਉਨ੍ਹਾਂ ਨੂੰ ਚੁੱਪ ਕਰਵਾਉਣ ਦੀ ਬਹੁਤ ਕੋਸ਼ਿਸ਼ ਵੀ ਕੀਤੀ ਪਰ ਉਹ ਸ਼ਾਂਤ ਨਹੀਂ ਹੋਏ।

 

 
 
 
 
 
 
 
 
 
 
 
 
 
 

@realsidharthshukla ka yeh jail ki saza ka faisla kya unhi par bhaari pad gaya? Dekhiye yeh jail ka kissa, aaj raat 10.30 baje! Anytime on @voot. @vivo_india @daburamlaindia @bharat.pe @BeingSalmanKhan #BiggBoss13 #BB13 #BiggBoss #SalmanKhan

A post shared by Colors TV (@colorstv) on Nov 28, 2019 at 10:20pm PST

ਦੱਸ ਦਈਏ ਕਿ ਅੱਜ ਪਾਰਸ ਨੂੰ ਉਨ੍ਹਾਂ ਦੀ ਬਦਤਮੀਜ਼ੀ ਦੀ ਸਜ਼ਾ ਮਿਲ ਸਕਦੀ ਹੈ ਤੇ ਉਹ ਜੇਲ੍ਹ ਜਾ ਸਕਦੇ ਹਨ। 'ਬਿੱਗ ਬੌਸ 13' ਦੇ ਅਪਕਮਿੰਗ ਐਪੀਸੋਡ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਬਿੱਗ ਬੌਸ ਘਰਵਾਲਿਆਂ ਤੋਂ ਅਜਿਹੇ ਮੈਂਬਰ ਦਾ ਨਾਂ ਦੱਸਣ ਨੂੰ ਕਹਿੰਦੇ ਹਨ, ਜੋ ਜੇਲ੍ਹ ਜਾਣ ਦੇ ਹੱਕਦਾਰ ਹਨ। ਇਸ 'ਤੇ ਜ਼ਿਆਦਾਤਰ ਘਰਵਾਲੇ ਪਾਰਸ ਦਾ ਨਾਂ ਲੈਂਦੇ ਹਨ। ਖੁਦ ਨੂੰ ਘਰਵਾਲਿਆਂ ਦੇ ਨਿਸ਼ਾਨੇ 'ਤੇ ਆਉਂਦਾ ਦੇਖ ਪਾਰਸ ਭੜਕ ਜਾਂਦੇ ਹਨ ਤੇ ਉੱਥੋਂ ਦੀ ਉਠ ਕੇ ਚੱਲੇ ਜਾਂਦੇ ਹਨ। ਖੁਦ ਨੂੰ ਘਰਵਾਲਿਆਂ ਦੇ ਨਿਸ਼ਾਨੇ 'ਤੇ ਆਉਂਦਿਆਂ ਦੇਖ ਪਾਰਸ ਭੜਕ ਜਾਂਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਸ ਇਕੱਲਿਆਂ ਜਾਣਗੇ ਜਾਂ ਉਨ੍ਹਾਂ ਨਾਲ ਕੋਈ ਹੋਰ ਵੀ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News