ਹੈਪੀ ਮਨੀਲਾ ‘ਡਾਲਰ 2’ ਗੀਤ ਨਾਲ ਚਰਚਾ ’ਚ

11/29/2019 4:07:58 PM

ਜਲੰਧਰ(ਬਿਊਰੋ)- ਹੈਪੀ ਮਨੀਲਾ ਜਿੱਥੇ ਆਪਣੇ ਗੀਤਾਂ ਵਿਚ ਸਮਾਜਿਕ ਕੁਰੀਤੀਆਂ ਨੂੰ ਭੰਡਦੇ ਰਹਿੰਦੇ ਹਨ, ਉੱਥੇ ਹੀ ਉਹ ਹਾਸਰਸ ਕਲਾ ਨਾਲ ਵੀ ਆਪਣੇ ਸਰੋਤਿਆਂ ਨੂੰ ਹਸਾਉਣ ਦਾ ਮੌਕਾ ਵੀ ਕਦੇ ਨਹੀਂ ਛੱਡਦੇ। ਉਨ੍ਹਾਂ ਦਾ ਨਵਾਂ ਗੀਤ ‘ਡਾਲਰ 2’ ਫੁੱਲ ਚਰਚਾ ਵਿਚ ਹੈ। ‘ਉਹ ਡਾਲਰ ਗਿਣਦੀ ਏ ਮੈਂ ਢਊਏ ਗਿਣਦਾ ਹਾਂ’ ਗੀਤ ਨਾਲ ਉਸ ਨੇ ਸਰੋਤਿਆਂ ਦੇ ਢਿੱਡੀਂ ਪੀੜਾਂ ਪਾਉਣ ਵਾਲੀ ਗੱਲ ਕਰ ਦਿੱਤੀ।

ਉਸ ਦੇ ਆਪਣੇ ਵੱਲੋਂ ਲਿਖੇ ਅਤੇ ਗਾਏ ਇਸ ਗੀਤ ਨੂੰ ਐੱਚ. ਐੱਮ. ਈ. ਸੰਗੀਤ ਕੰਪਨੀ ਨੇ ਰਿਲੀਜ਼ ਕੀਤਾ ਹੈ। ਉਹ ਦੱਸਦਾ ਹੈ ਕਿ ਉਸ ਦਾ ਮਕਸਦ ਪੰਜਾਬੀ ਸਰੋਤਿਆਂ ਨੂੰ ਖੁਸ਼ ਰੱਖਣਾ ਅਤੇ ਇਸ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਨੂੰ ਵੀ ਉਜਾਗਰ ਕਰਨਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News