ਇੰਡੀਆ ਟੂਰ ''ਤੇ ਦੀਪ ਜੰਡੂ, ਗਰੀਬ ਬੱਚਿਆਂ ਨਾਲ ਬਿਤਾ ਰਹੇ ਕੁਆਲਿਟੀ ਟਾਈਮ

11/29/2019 4:44:31 PM

ਜਲੰਧਰ (ਬਿਊਰੋ) — 'ਸਨੈਕ', 'ਕਿਉਂ', 'ਅੱਪ ਐਂਡ ਡਾਊਨ', 'ਹੱਦ', 'ਪਾਗੋਲ', 'ਰੈੱਡ ਲਾਈਟ' ਵਰਗੇ ਹਿੱਟ ਗੀਤਾਂ ਨਾਲ ਮਿਊਜ਼ਿਕ ਇੰਡਸਟਰੀ 'ਚ ਮਕਬੂਲ ਹੋਣ ਵਾਲੇ ਦੀਪ ਜੰਡੂ ਇਨ੍ਹੀਂ ਦਿਨੀਂ ਇੰਡੀਆ ਟੂਰ 'ਤੇ ਹਨ। ਉਹ ਇੰਡੀਅਨ ਆਪਣੀ ਨਵੀਂ ਐਲਬਮ ਦੀ ਲਾਂਚਿੰਗ ਤੇ ਸ਼ੋਅਜ਼ ਲਈ ਆਏ ਹਨ। ਬੀਤੇ ਦਿਨੀਂ ਦੀਪ ਜੰਡੂ ਦਿੱਲੀ 'ਚ ਸ਼ੌਪਿੰਗ ਕਰਨ ਪਹੁੰਚੇ ਸਨ, ਜਿਥੇ ਉਨ੍ਹਾਂ ਨਾਲ ਕੋਈ ਬਾਡੀਗਾਰਡ ਨਹੀਂ ਸੀ ਸਗੋਂ 2-3 ਦੋਸਤ ਹੀ ਸਨ। ਇਸ ਦੌਰਾਨ ਦੀਪ ਜੰਡੂ ਨੇ ਗਰੀਬ ਬੱਚਿਆਂ ਨਾਲ ਵੀ ਕੁਆਲਿਟੀ ਸਮਾਂ ਬਤੀਤ ਕੀਤਾ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

 
 
 
 
 
 
 
 
 
 
 
 
 
 

This is how I pull up to the GUCCI store in New Delhi 😝 #Indiatour

A post shared by Deep Jandu (@deepjandu) on Nov 27, 2019 at 3:46am PST


ਦੱਸ ਦਈਏ ਕਿ ਦੀਪ ਜੰਡੂ ਪੰਜਾਬੀ ਗਾਇਕ ਤੇ ਗੀਤਕਾਰ ਹੋਣ ਦੇ ਨਾਲ-ਨਾਲ ਉੱਘੇ ਮਿਊਜ਼ਿਕ ਡਾਇਰੈਕਟਰ ਵੀ ਹਨ। ਹੁਣ ਤੱਕ ਉਹ ਕਈ ਗੀਤਾਂ ਨੂੰ ਆਪਣਾ ਮਿਊਜ਼ਿਕ ਦੇ ਕੇ ਸੁਪਰਹਿੱਟ ਬਣਾ ਚੁੱਕੇ ਹਨ। ਦੀਪ ਜੰਡੂ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਆਏ ਦਿਨ ਆਪਣੇ ਨਵੇਂ ਪ੍ਰੋਜੈਕਟਸ ਦੀ ਡਿਟੇਲ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਬਹੁਤ ਜਲਦ ਦੀਪ ਜੰਡੂ ਮਿਸ ਪੂਜਾ ਨਾਲ ਗੀਤ ਲੈ ਕੇ ਆ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੇ ਰਾਹੀਂ ਦਿੱਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News