ਸਿਧਾਰਥ ਦੇ ਹੱਕ ''ਚ ਆਈ ਰਾਖੀ ਸਾਵੰਤ, ਦੱਸੀ ''ਬਿੱਗ ਬੌਸ'' ਦੇ ਸਕ੍ਰਿਪਟਿਡ ਹੋਣ ਦੀ ਸੱਚਾਈ

2/15/2020 3:59:02 PM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਆਪਣੇ ਅੰਤਿਮ ਪੜ੍ਹਾਅ 'ਤੇ ਆ ਗਿਆ ਹੈ।|ਸ਼ੋਅ ਦੇ ਫਾਈਨਲ 'ਚ ਇਸ ਵਾਰ 5 ਨਹੀਂ ਸਗੋਂ 6 ਕੰਟੈਸਟੈਂਟ ਹਨ, ਜਿਸ 'ਚ ਸਿਧਾਰਥ ਸ਼ੁਕਲਾ, ਸ਼ਹਿਨਾਜ਼ ਗਿੱਲ, ਆਸਿਮ ਰਿਆਜ਼, ਰੇਸ਼ਮੀ ਦੇਸਾਈ, ਆਰਤੀ ਸਿੰਘ ਅਤੇ ਪਾਰਸ ਛਾਬੜਾ ਦੇ ਨਾਂ ਸ਼ਾਮਲ ਹਨ। ਵੋਟਿੰਗ ਲਾਇੰਸ ਵੀ ਖੁੱਲ੍ਹ ਚੁੱਕਿਆਂ ਹੈ। ਦਰਸ਼ਕਾਂ ਇਹ ਜਾਨਣ ਲਈ ਬੇਸਬਰੀ ਨਾਲ ਇੰਤਜ਼ਾਰ ਰਹੇ ਹਨ ਕਿ ਕੌਣ ਇਸ ਵਾਰ 'ਬਿੱਗ ਬੌਸ 13' ਦਾ ਜੇਤੂ ਬਣੇਗਾ। ਰਾਖੀ ਸਾਵੰਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਅਤੇ ਸਿਧਾਰਥ ਸ਼ੁਕਲਾ ਦਾ ਸਮਰਥਨ ਕੀਤਾ ਹੈ। ਰਾਖੀ ਨੇ ਕਿਹਾ ਕਿ 'ਬਿੱਗ ਬੌਸ' ਬਿਲਕੁਲ ਵੀ ਸਕ੍ਰਿਪਟ ਨਹੀਂ ਹੈ। ਰਾਖੀ ਨੇ ਦੱਸਿਆ ਕਿ ਉਹ ਵੀ ਬਿੱਗ ਬਾਸ ਦੀ ਹਿੱਸਾ ਰਹਿ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਉਂ ਲੋਕਾਂ ਨੇ ਸਕ੍ਰਿਪਟਿਡ ਦੀ ਰੱਟ ਲਾਈ ਹੋਈ ਹੈ। ਵੀਡੀਓ 'ਚ ਰਾਖੀ ਆਖ ਰਹੀ ਹੈ ਕਿ, ''ਮੈਂ ਦੁਨੀਆਂ ਵਾਲਿਆ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਵੀ 'ਬਿੱਗ ਬੌਸ' 'ਚ ਗਈ ਹਾਂ ਅਤੇ ਬਿੱਗ ਬੌਸ ਬਿਲਕੁਲ ਵੀ ਸਕ੍ਰਿਪਟਿਡ ਨਹੀਂ ਹੈ। ਇਨਸਾਨ ਜਿਵੇਂ ਦਾ ਹੁੰਦਾ ਹੈ, ਉਵੇਂ ਦਾ ਹੀ ਦਿਸਦਾ ਹੈ। ਸਿਧਾਰਥ ਬਾਰੇ ਲੋਕਾਂ ਨੇ ਕੀ ਰੱਟ ਲਾਈ ਹੈ। ਕੀ ਤੁਸੀਂ ਸਿਧਾਰਥ ਬਾਰੇ ਜਾਣਦੇ ਹੋ? ਉਹ ਬਹੁਤ ਚੰਗਾ ਲੜਕਾ ਹੈ। ਉਹ ਆਪਣੀ ਮਿਹਨਤ ਨਾਲ ਅੱਗੇ ਵਧਿਆ ਹੈ ਅਤੇ ਉਸ ਨੂੰ ਕੋਈ ਡੇਗ ਨਹੀਂ ਸਕਦਾ, ਜਿਸ ਨਾਲ ਭਗਵਾਨ ਹੁੰਦਾ ਹੈ, ਉਹ ਹਮੇਸ਼ਾ ਜਿੱਤਦਾ ਹੈ। ਰਾਖੀ ਨੇ ਕਿਹਾ ਕਿ ਮੈਂ ਦੂਜਿਆਂ ਬਾਰੇ ਨਹੀਂ ਬੋਲਾਂਗੀ ਕਿ ਕੌਣ ਜਿੱਤੇਗਾ ਪਰ ਮੈਂ ਇੰਨਾਂ ਜ਼ਰੂਰ ਆਖਾਂਗੀ ਕਿ ਸਿਧਾਰਥ ਬਹੁਤ ਚੰਗਾ ਇਨਸਾਨ ਹੈ। ਚੰਗਾ ਇਨਸਾਨ ਉਹ ਹੁੰਦਾ ਹੈ, ਜੋ ਦੋਸਤਾਂ ਦੀ, ਉਨ੍ਹਾਂ ਦੇ ਘਰਵਾਲਿਆਂ ਅਤੇ ਸਾਰਿਆਂ ਦੀ ਇੱਜਤ ਕਰੇ। ਜ਼ਿੰਦਗੀ 'ਚ ਉਤਾਰ ਚੜ੍ਹਾਅ ਸਭ ਦੀ ਜ਼ਿੰਦਗੀ 'ਚ ਆਉਂਦੇ ਹਨ। ਬਿਗ ਬੌਸ ਸੀਜ਼ਨ 13 ਦਾ ਜੇਤੂ ਕੌਣ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ।''
 

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Feb 9, 2020 at 11:36pm PST

ਦੱਸ ਦਈਏ ਕਿ 'ਬਿੱਗ ਬੌਸ' ਦੇ 13ਵੇਂ ਸੀਜ਼ਨ ਨੂੰ ਪਹਿਲਾਂ ਦੀ ਤਰ੍ਹਾਂ ਸਲਮਾਨ ਖਾਨ ਹੋਸਟ ਕਰ ਰਹੇ ਹਨ। ਸਲਮਾਨ ਖਾਨ ਬਿੱਗ ਬੌਸ ਦੇ ਨਾਲ ਸੀਜ਼ਨ 4 ਤੋਂ ਜੁੜੇ ਹੋਏ ਹਨ। ਇਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਅਮਿਤਾਭ ਬੱਚਨ, ਸੰਜੇ ਦੱਤ ਵੀ 'ਬਿੱਗ ਬੌਸ 13' ਦੇ ਹੋਸਟ ਰਹਿ ਚੁੱਕੇ ਹਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News