ਪਾਰਸ ਤੇ ਸ਼ਹਿਨਾਜ਼ ਕੌਰ ਗਿੱਲ ਬਣੇ ਲਾੜਾ-ਲਾੜੀ, ਦੇਖੋ ਸਵੰਬਰ ਦਾ ਪ੍ਰੋਮੋ

2/15/2020 4:13:04 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦਾ ਫਿਨਾਲੇ ਕੁਝ ਹੀ ਘੰਟੇ ਦੂਰ ਹੈ। ਹੁਣ ਚੈਨਲ ਨੇ ਸ਼ਹਿਨਾਜ਼ ਕੌਰ ਗਿੱਲ ਤੇ ਪਾਰਸ ਛਾਬੜਾ ਦੇ ਸਵੰਬਰ ਦੇ ਪ੍ਰੋਮੋ ਨੂੰ ਜਾਰੀ ਕਰ ਦਿੱਤਾ ਹੈ। 'ਮੁਝਸੇ ਸ਼ਾਦੀ ਕਰੋਗੇ' ਟਾਈਟਲ ਵਾਲੇ ਸ਼ੋਅ 'ਚ ਪਾਰਸ ਤੇ ਸ਼ਹਿਨਾਜ਼ ਇਕ ਆਦਰਸ਼ ਸਾਥੀ ਦੀ ਤਲਾਸ਼ ਕਰਦੇ ਨਜ਼ਰ ਆਉਣਗੇ। ਇਹ ਸ਼ੋਅ 'ਬਿੱਗ ਬੌਸ 13' ਦੇ ਸਮੇਂ ਹੀ ਆਵੇਗਾ। ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 13ਵੇਂ ਸੀਜ਼ਨ ਦੀ ਟਰਾਫੀ ਨੂੰ ਕੌਣ ਜਿੱਤੇਗਾ, ਇਸ ਦਾ ਅਨੁਮਾਨ ਲਾਉਣ ਵਿਚਕਾਰ ਚੈਨਲ ਨੇ ਦਰਸ਼ਕਾਂ ਦਾ ਧਿਆਨ ਖਿੱਚਣ ਲਈ ਆਪਣੇ ਅਗਲੇ ਸ਼ੋਅ ਦੇ ਪਹਿਲੇ ਪ੍ਰੋਮੋ ਨੂੰ ਜਾਰੀ ਕਰ ਦਿੱਤਾ ਹੈ।

 
 
 
 
 
 
 
 
 
 
 
 
 
 

@shehnaazgill aur @parasvchhabrra nikal pade hai dhoodhne apne better halves. Dekhiye inki journey, #MujhseShaadiKaroge mein 17th Feb se Mon-Fri 10:30 PM

A post shared by Colors TV (@colorstv) on Feb 14, 2020 at 6:34am PST

'ਬਿੱਗ ਬੌਸ 13' ਦੇ ਫਾਇਨਲਿਸਟ ਸ਼ਹਿਨਾਜ਼ ਕੌਰ ਗਿੱਲ ਤੇ ਪਾਰਸ ਛਾਬੜਾ ਦਾ ਇਹ ਪ੍ਰੋਮੋ ਸੁਪਰ ਮਜ਼ੇਦਾਰ ਹੈ ਤੇ ਉਹ ਦਰਸ਼ਕਾਂ ਨੂੰ ਉਨ੍ਹਾਂ ਦੀ ਯਾਤਰਾ 'ਚ ਸ਼ਾਮਲ ਹੋਣ ਲਈ ਕਹਿ ਰਹੇ ਹਨ ਤੇ ਉਹ ਇਕ ਸਾਥੀ ਦੀ ਤਲਾਸ਼ 'ਚ ਹਨ। ਇਸ ਜੋੜੀ ਨੇ ਵਿਆਹ ਦੇ ਕੱਪੜੇ ਪਾ ਕੇ ਸ਼ੋਅ ਦੇ ਪ੍ਰੋਮੋ ਨੂੰ ਸ਼ੂਟ ਕੀਤਾ ਹੈ। ਪ੍ਰੋਮੋ 'ਚ ਵਿਆਹ ਦਾ ਮੰਡਪ ਬੈਕਗ੍ਰਾਊਂਡ 'ਚ ਨਜ਼ਰ ਆ ਰਿਹਾ ਹੈ। ਪਾਰਸ ਸ਼ੇਰਵਾਨੀ ਤੇ ਸ਼ਹਿਨਾਜ਼ ਨੇ ਲਾਲ ਰੰਗ ਦੇ ਲਹਿੰਗੇ ਤੇ ਝੂਮਕੇ ਪਹਿਨ ਕੇ ਸ਼ੂਟ ਕੀਤਾ ਹੈ। ਪ੍ਰੋਮੋ ਖੱਟੇ ਤੇ ਮਿੱਠੇ ਨੋਟ 'ਤੇ ਸ਼ੁਰੂ ਹੁੰਦਾ ਹੈ, ਜਿਸ 'ਚ ਪਾਰਸ ਤੇ ਸ਼ਹਿਨਾਜ਼ ਦੋਵੇਂ ਵਿਆਹ ਕਰਨ ਲਈ ਕਬੂਲ ਕਰਦੇ ਹਨ ਪਰ ਇਕ-ਦੂਜੇ ਨਾਲ ਨਹੀਂ। 'ਬਿੱਗ ਬੌਸ 13' ਦੇ ਫਾਈਨਲ ਤੋਂ ਬਾਅਦ ਪਾਰਸ ਤੇ ਸ਼ਹਿਨਾਜ਼ ਦੇ ਸਵੰਬਰ ਦਾ ਇਹ ਸ਼ੋਅ 'ਬੀਬੀ 13' ਦੇ ਟਾਈਮ ਸਲਾਟ 'ਤੇ ਨਜ਼ਰ ਆਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News