Bigg Boss 13: ਖਾਣੇ ਨੂੰ ਲੈ ਕੇ ਘਰ ਵਿਚ ਫਿਰ ਮਚਿਆ ਬਵਾਲ, ਰੌਂਦੀ ਦਿਸੀ ਰਸ਼ਮੀ

1/6/2020 9:44:50 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ‘ਵੀਕੈਂਡ ਕਾ ਵਾਰ’ ਵਿਚ ਫਿਰ ਤੋਂ ਖਾਣੇ ਦਾ ਮੁੱਦਾ ਚੁੱਕਿਆ ਗਿਆ। ਸ਼ਨੀਵਾਰ ਨੂੰ ਜਦੋਂ ਅਜੈ ਦੇਵਗਨ ਅਤੇ ਕਾਜੋਲ ਆਏ ਤਾਂ ਪਾਰਸ, ਮਾਹਿਰਾ ਨੂੰ ਸਲਾਹ ਦਿੰਦੇ ਹਨ ਕਿ ਅਜਿਹੇ ਲੋਕਾਂ ਲਈ ਖਾਣਾ ਨਾ ਬਣਾਓ, ਜੋ ਉਨ੍ਹਾਂ ਦੇ ਖਾਣੇ ਦੀ ਬੁਰਾਈ ਕਰਦੇ ਹਨ। ਇਸ ਤੋਂ ਬਾਅਦ ਕਾਜੋਲ ਪਾਰਸ ਨੂੰ ਪੁੱਛਦੀ ਹੈ ਕਿ ਤੁਸੀਂ ਕਿਨ੍ਹਾਂ ਲੋਕਾਂ ਬਾਰੇ ਕਹਿ ਰਹੇ ਹੋ, ਉਨ੍ਹਾਂ ਦਾ ਨਾਮ ਲਓ। ਪਾਰਸ ਕਹਿੰਦੇ ਹਨ ਕਿ ਰਸ਼ਮੀ ਦੇਸਾਈ, ਆਸਿਮ ਰਿਆਜ, ਵਿਸ਼ਾਲ ਆਦਿਤਿਆ ਸਿੰਘ, ਮਧੁਰਿਮਾ ਅਤੇ ਸ਼ੇਫਾਲੀ ਬੱਗਾ।
PunjabKesari
ਪਾਰਸ ਦੀ ਇਹ ਗੱਲਾਂ ਸੁਣ ਰਸ਼ਮੀ ਭਾਵੁਕ ਹੋ ਜਾਂਦੀ ਹੈ। ਬਾਅਦ ਵਿਚ ਉਹ ਲਿਵਿੰਗ ਰੂਮ ਵਿਚ ਬੈਠ ਕੇ ਰੋਣ ਲੱਗਦੀ ਹੈ। ਆਰਤੀ ਉਨ੍ਹਾਂ ਨੂੰ ਪੁੱਛਦੀ ਹੈ ਕਿ ਕੀ ਹੋਇਆ, ਕਿਉਂ ਰੋ ਰਹੀ ਹੈ? ਇਸ ਤੋਂ ਬਾਅਦ ਰਸ਼ਮੀ ਕਹਿੰਦੀ ਹੈ ਕਿ ਖਾਣੇ ਨੂੰ ਲੈ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਮੈਂ ਫਰੂਟਸ ਖਾ ਕੇ ਰਹਿ ਲਵਾਂਗੀ। ਅਖੀਰ ਦੇਖ ਤਾਂ ਲਓ ਕਿਸ ਦੇ ਸਾਹਮਣੇ ਬੋਲ ਰਹੇ ਹੋ।
PunjabKesari
ਰਸ਼ਮੀ ਨੂੰ ਰੋਂਦਾ ਦੇਖ ਸਲਮਾਨ ਪੁੱਛਦੇ ਹਨ ਕਿ ਕੀ ਹੋਇਆ ਰਸ਼ਮੀ ? ਅੱਗੇ ਉਹ ਕਹਿੰਦੀ ਹੈ ਕਿ ਮਾਹਿਰਾ ਨੇ ਖਾਣੇ ਨੂੰ ਲੈ ਕੇ ਬਹੁਤ ਮੁੱਦੇ ਬਣਾਏ ਹਨ। ਜੋ ਖਾਣਾ ਉਹ ਬਣਾਉਂਦੀ ਹੈ, ਉਸ ਤੋਂ ਜ਼ਿਆਦਾ ਜਤਾਉਂਦੀ ਹੈ। ਮੈਨੂੰ ਇਸ ਕਰਕੇ ਦੁੱਖ ਹੋਇਆ ਹੈ। ਇਸ ਲਈ ਮੈਂ ਕਿਹਾ ਕਿ ਮੈਨੂੰ ਇਨ੍ਹਾਂ ਦੇ ਹੱਥ ਦਾ ਬਣਿਆ ਕੁਝ ਵੀ ਖਾਣਾ ਹੀ ਨਹੀਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News