ਦੇਖੋ ਤਿਉਹਾਰਾਂ ’ਤੇ ਰਿਲੀਜ਼ ਹੋ ਰਹੀਆਂ ਫਿਲਮਾਂ ਦਾ ਪੂਰਾ ਕੈਲੰਡਰ

1/6/2020 10:14:25 AM

ਮੁੰਬਈ(ਬਿਊਰੋ)- ਸਲਮਾਨ ਖਾਨ ਆਪਣੀਆਂ ਫਿਲਮਾਂ ਈਦ ’ਤੇ ਰਿਲੀਜ਼ ਕਰਦੇ ਹਨ ਤਾਂ ਆਮਿਰ ਨੂੰ ਕ੍ਰਿਸਮਸ ਪਸੰਦ ਹੈ। ਦੂਜੇ ਪਾਸੇ ਸ਼ਾਹਰੁਖ ਨੇ ਦੀਵਾਲੀ ਆਪਣੇ ਨਾਮ ਕੀਤੀ ਹੋਈ ਹੈ ਅਤੇ ਅਕਸ਼ੈ ਸਦਾਬਹਾਰ ਹਨ। ਤਮਾਮ ਹਿੰਦੀ ਫਿਲਮ ਦਰਸ਼ਕ ਵੀ ਤਿਉਹਾਰਾਂ, ਖਾਸ ਮੌਕਿਆਂ ਅਤੇ ਨੈਸ਼ਨਲ ਛੁੱਟੀ ’ਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ’ਤੇ ਨਜ਼ਰਾਂ ਟਿਕਾਈ ਰਹਿੰਦੇ ਹਨ। ਇਸ ਸਾਲ ਵੀ ਇਹ ਯਾਤਰਾ ਦਿਲਚਸਪ ਹੋਣ ਵਾਲੀ ਹੈ। ਆਓ ਜਾਣਦੇ ਹਾਂ ਕਿ ਸਾਲ 2020 ਵਿਚ ਖਾਸ ਮੌਕਿਆਂ ’ਤੇ ਰਿਲੀਜ਼ ਹੋ ਰਹੀਆਂ ਕੁੱਝ ਫਿਲਮਾਂ ਬਾਰੇ।

ਗਣਤੰਤਰ ਦਿਵਸ, 26 ਜਨਵਰੀ
ਫਿਲਮਾਂ : ‘ਸਟ੍ਰੀਟ ਡਾਂਸਰ 3 ਡੀ’ ਤੇ ‘ਪੰਗਾ’

ਸਾਲ ਦਾ ਸਭ ਤੋਂ ਪਹਿਲਾ ਨੈਸ਼ਨਲ ਫੈਸਟੀਵਲ ਗਣਤੰਤਰ ਦਿਵਸ ਹੈ। ਇਸ ਤੋਂ ਦੋ ਦਿਨ ਪਹਿਲਾਂ ਯਾਨੀ 24 ਜਨਵਰੀ ਨੂੰ ਸਾਲ ਦੀਆਂ ਦੋ ਵੱਡੀਆਂ ਫਿਲਮਾਂ ਸਿਨੇਮਾਘਰਾਂ ਵਿਚ ਦਸਤਕ ਦੇ ਚੁੱਕੀਆਂ ਹੋਣਗੀਆਂ। ਵਰੁਣ ਧਵਨ, ਸ਼ਰਧਾ ਕਪੂਰ ਅਤੇ ਨੋਰਾ ਫਤੇਹੀ ਦੀ ‘ਸਟ੍ਰੀਟ ਡਾਂਸਰ 3 ਡੀ’ ਦਾ ਮੁਕਾਬਲਾ ਹੋਵੇਗਾ ਕੰਗਨਾ ਰਣੌਤ ਅਤੇ ਜੱਸੀ ਗਿੱਲ ਦੀ ਫਿਲਮ ‘ਪੰਗਾ’ ਨਾਲ। ਇਹ ਦੋਵੇਂ ਹੀ ਬਹੁਤ ਉਡੀਕੀਆਂ ਗਈਆਂ ਫਿਲਮਾਂ ਹਨ।

PunjabKesari
ਵੈਲੇਨਟਾਈਨ ਡੇਅ, 14 ਫਰਵਰੀ
ਫਿਲਮ : ‘ਲਵ ਆਜ ਕੱਲ 2’

ਇਸ ਵੈਲੇਨਟਾਈਨ ਡੇਅ ਨੂੰ ਹੋਰ ਜ਼ਿਆਦਾ ਰੋਮਾਂਟਿਕ ਬਣਾਉਣ ਲਈ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਦੀ ਜੋੜੀ ਆਪਣੀ ਨਵੀਂ ਫਿਲਮ ‘ਲਵ ਆਜ ਕੱਲ 2’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।

PunjabKesari
ਹੋਲੀ, 10 ਮਾਰਚ
ਫਿਲਮਾਂ : ‘ਬਾਗੀ 3’, ‘ਗੁੰਜਨ ਸਕਸੇਨਾ’ ਤੇ ‘ਛਲਾਂਗ’

ਹੋਲੀ ’ਤੇ ਇਸ ਵਾਰ ਬਾਕਸ ਆਫਿਸ ਰੰਗੀਨ ਕਰਨ ਦੀ ਜ਼ਿੰਮੇਦਾਰੀ ਤਿੰਨ ਫਿਲਮਾਂ ’ਤੇ ਹੈ। ਹੋਲੀ ਤੋਂ ਚਾਰ ਦਿਨ ਪਹਿਲਾਂ ਰਿਲੀਜ਼ ਹੋਵੇਗੀ ਟਾਈਗਰ ਸ਼ਰਾਫ ਦੀ ‘ਬਾਗੀ 3’। ਹੋਲੀ ਦੇ ਤਿੰਨ ਦਿਨ ਬਾਅਦ ਰਿਲੀਜ਼ ਹੋਣਗੀਆਂ ਜਾਨਹਵੀ ਕਪੂਰ ਦੀ ‘ਗੁੰਜਨ ਸਕਸੇਨਾ : ਦਿ ਕਾਰਗਿਲ ਗਰਲ’ ਅਤੇ ਰਾਜਕੁਮਾਰ ਰਾਵ ਅਤੇ ਨੁਸ਼ਰਤ ਭਰੂਚਾ ਦੀ ‘ਛਲਾਂਗ’।

PunjabKesari
ਈਦ, 24 ਮਈ
ਫਿਲਮਾਂ :  ‘ਲਕਸ਼ਮੀ ਬੰਬ

ਇਸ ਸਾਲ ਈਦ ਦੇ ਮੌਕੇ ’ਤੇ ਤੁਹਾਨੂੰ ਸਿਨੇਮਾਘਰ ਵਿਚ ਅਕਸ਼ੈ ਕੁਮਾਰ ਦੀ ‘ਲਕਸ਼ਮੀ ਬੰਬ’ ਦੇਖਣ ਨੂੰ ਮਿਲੇਗੀ।

PunjabKesari
ਬਕਰੀਦ, 31 ਜੁਲਾਈ
ਫਿਲਮਾਂ : ‘ਭੂਲ ਭੂਲਈਆ 2‘ ਅਤੇ ‘ਸ਼ਮਸ਼ੇਰਾ’

ਫਿਲਮ ‘ਸੰਜੂ’ ਤੋਂ ਬਾਅਦ ਰਣਬੀਰ ਕਪੂਰ ਦੀ ਨਵੀਂ ਫਿਲਮ ਹੋਵੇਗੀ ‘ਸ਼ਮਸ਼ੇਰਾ’। ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਣੀ ਦੀ ਫਿਲਮ ‘ਭੂਲ ਭੂਲਈਆ 2’’ ਨਾਲ ਹੀ ਰਣਬੀਰ ਕਪੂਰ, ਸੰਜੈ ਦੱਤ ਅਤੇ ਵਾਣੀ ਕਪੂਰ ਦੀ ਫਿਲਮ ‘ਸ਼ਮਸ਼ੇਰਾ’ ਰਿਲੀਜ਼ ਹੋਵੇਗੀ। ਕਾਰਤਿਕ ਫਿਲਮ ਵਿਚ ਅਕਸ਼ੈ ਕੁਮਾਰ ਦੀ ‘ਭੂਲ ਭੂਲਈਆ’ ਦੀ ਤਰ੍ਹਾਂ ਇਕ ਮਨੋਵਿਗਿਆਨਕ ਦੀ ਤਰ੍ਹਾਂ ਹੀ ਨਜ਼ਰ ਆਉਣਗੇ, ਜਦੋਂਕਿ ਫਿਲਮ ‘ਸ਼ਮਸ਼ੇਰਾ’ ਵਿਚ ਰਣਬੀਰ ਡਬਲ ਰੋਲ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਉਹ ਡਕੈਤ ਦਾ ਰੋਲ ਕਰ ਰਹੇ ਹਨ।

PunjabKesari
ਸੁਤੰਤਰਤਾ ਦਿਵਸ,15 ਅਗਸਤ
ਫਿਲਮਾਂ : ‘ਅਟੈਕ’, ‘ਹੰਗਾਮਾ 2’ ਅਤੇ ‘ਭੁਜ : ਦਿ ਪ੍ਰਾਈਡ ਆਫ ਇੰਡੀਆ’

ਦੋ ਦੇਸ਼ਭਗਤੀ ਵਾਲੀਆਂ ਫਿਲਮਾਂ ‘ਅਟੈਕ’ ਅਤੇ ‘ਭੁਜ : ਦਿ ਪ੍ਰਾਈਡ ਆਫ ਇੰਡੀਆ’ ਦੇ ਨਾਲ ਇਸ ਸਾਲ ਸੁਤੰਤਰਤਾ ਦਿਵਸ ’ਤੇ ਕਾਮੇਡੀ ਫਿਲਮ ‘ਹੰਗਾਮਾ 2’ ਦਾ ਵੀ ਵਿਕਲਪ ਦਰਸ਼ਕਾਂ ਨੂੰ ਮਿਲੇਗਾ। ਇਹ ਤਿੰਨੇਂ ਫਿਲਮਾਂ ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ ਰਿਲੀਜ਼ ਹੋਣਗੀਆਂ।

PunjabKesari

ਦੀਵਾਲੀ , 14 ਨਵੰਬਰ
ਫਿਲਮ : 'ਪ੍ਰਿਥਵੀਰਾਜ ਚੌਹਾਨ'

ਇਸ ਸਾਲ ਦੀਵਾਲੀ ’ਤੇ ਸ਼ਾਹਰੁਖ ਨਹੀਂ ਸਗੋਂ ਅਕਸ਼ੈ ਕੁਮਾਰ ਆਪਣੀ ਨਵੀਂ ਫਿਮਲ ‘ਪ੍ਰਿਥਵੀਰਾਜ ਚੌਹਾਨ’ ਨਾਲ ਪਰਦੇ ‘ਤੇ ਆਉਣਗੇ। ਇਸ ਫਿਲਮ ਵਿਚ ਉਨ੍ਹਾਂ ਨਾਲ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਮਾਨੁਸ਼ੀ ਛਿੱਲਰ ਵੀ ਨਜ਼ਰ ਆਵੇਗੀ।
PunjabKesari

ਕ੍ਰਿਸਮਸ, 25 ਦਸੰਬਰ
ਫਿਲਮਾਂ : ‘ਬੱਚਨ ਪਾਂਡੇ’ ਤੇ ‘ਲਾਲ ਸਿੰਘ ਚੱਢਾ’

ਸਾਲ 2020 ਦੇ ਅਖੀਰਲੇ ਮਹੀਨੇ ਵਿਚ ਅਕਸ਼ੈ ਦੀ ‘ਬੱਚਨ ਪਾਂਡੇ’ ਤੇ ਆਮਿਰ ਖਾਨ ਦੀ ‘ਲਾਲ ਸਿੰਘ ਚੱਢਾ’ ਫਿਮਲਾਂ ਰਿਲੀਜ਼ ਹੋਣਗੀਆਂ। ਅਕਸ਼ੈ ਦੀ ਫਿਲਮ 'ਬੱਚਨ ਪਾਂਡੇ' ਬਾਕਸ ਆਫਿਸ 'ਤੇ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਨੂੰ ਟੱਕਰ ਦੇਵੇਗੀ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News